ਜੂਆ ਹਾਰਨ ਤੋਂ ਬਾਅਦ ਪਤੀ ਨੇ ਪਤਨੀ ''ਤੇ ਬਣਾਇਆ ਗੁਆਂਢੀ ਨਾਲ ਸੰਬੰਧ ਬਣਾਉਣ ਦਾ ਦਬਾਅ
10/27/2016 11:00:25 AM
ਰੋਹਤਕ— ਇੱਥੇ ਇਕ ਪਤੀ ਵੱਲੋਂ ਪਤਨੀ ਨੂੰ ਗੁਆਂਢੀ ਨਾਲ ਸਰੀਰਕ ਸੰਬੰਧ ਬਣਾਉਣ ਦਾ ਦਬਾਅ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪਤਨੀ ਦੇ ਵਿਰੋਧ ਕਰਨ ''ਤੇ ਪਤੀ, ਸੱਸ ਅਤੇ ਗੁਆਂਢੀ ਨੇ ਕੁੱਟਮਾਰ ਕੀਤੀ। ਦੋਸ਼ ਹੈ ਕਿ ਪਤੀ ਰੋਜ਼ਾਨਾ ਨਵੇਂ-ਨਵੇਂ ਲੜਕੇ ਘਰ ਬੁਲਾ ਕੇ ਉਨ੍ਹਾਂ ਦਾ ਸ਼ਰਾਬ ਪੀ ਕੇ ਜੂਆ ਖੇਡਦਾ ਹੈ। ਸੋਮਵਾਰ ਦੀ ਰਾਤ ਉਸ ਦਾ ਪਤੀ ਗੁਆਂਢੀ ਨੌਜਵਾਨ ਸੁਨੀਲ ਨਾਲ ਜੂਏ ''ਚ 5 ਹਜ਼ਾਰ ਰੁਪਏ ਹਾਰ ਗਿਆ ਤਾਂ ਪਤਨੀ ''ਤੇ ਗੁਆਂਢੀ ਨਾਲ ਸਰੀਰਕ ਸੰਬੰਧ ਬਣਾਉਣ ਦਾ ਦਬਾਅ ਬਣਾਉਂਦੇ ਹੋਏ ਕੁੱਟਮਾਰ ਕੀਤੀ। ਪੁਲਸ ਨੇ ਦੋਸ਼ੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਪੀੜਤਾ ਨੇ ਸ਼ਿਕਾਇਤ ''ਚ ਕਿਹਾ ਕਿ ਉਸ ਨੇ 6 ਅਕਤੂਬਰ ਨੂੰ ਵੀ ਸਹੁਰੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ ਕੀਤੀ ਪਰ ਪੁਲਸ ਨੇ ਕਾਰਵਾਈ ਕਰਨ ਦੀ ਬਜਾਏ ਉਸ ਦੇ ਬਿਆਨਾਂ ''ਚ ਤਲਾਕ ਲਿਖਵਾ ਲਿਆ ਅਤੇ ਸਾਮਾਨ ਚੁੱਕ ਕੇ ਮਾਂ ਨਾਲ ਜਾਣ ਦਾ ਫਰਮਾਨ ਸੁਣਾ ਦਿੱਤਾ ਸੀ।