ਪਤਨੀ ਦਾ ਸੀ ਪੁਲਸ ਵਾਲੇ ਨਾਲ ਅਫੇਅਰ, ਕਰ ਲਈ ਖੁਦਕੁਸ਼ੀ

04/28/2017 10:43:03 AM

ਨਵੀਂ ਦਿੱਲੀ— ਵੀਰਵਾਰ ਦੁਪਹਿਰ ਜੀ.ਟੀ.ਬੀ. ਮੈਟਰੋ ਸਟੇਸ਼ਨ ''ਤੇ ਇਕ 32 ਸਾਲਾ ਸ਼ਖਸ ਦੇ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਦੀ ਜੇਬ ''ਚੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ''ਚ ਉਸ ਨੇ ਆਪਣੀ ਪਤਨੀ ਦੇ ਅਫੇਅਰ ਨੂੰ ਖੁਦਕੁਸ਼ਈ ਦਾ ਕਾਰਨ ਦੱਸਿਆ ਹੈ। ਖੁਦਕੁਸ਼ੀ ਕਰਨ ਵਾਲੇ ਸ਼ਖਸ ਦਾ ਨਾਂ ਸੰਜੇ ਸ਼ਰਮਾ ਹੈ। ਉਸ ਦੀ ਜੇਬ ਤੋਂ ਮਿਲੇ ਸੁਸਾਈਡ ਨੋਟ ਅਨੁਸਾਰ ਪਤਨੀ ਦਾ ਇਕ ਪੁਲਸ ਵਾਲੇ ਨਾਲ ਅਫੇਅਰ ਸੀ। ਨੋਟ ''ਚ ਸੰਜੇ ਨੇ ਅਫੇਅਰ ਦਾ ਵਿਰੋਧ ਕਰਨ ''ਤੇ ਪੁਲਸ ਵਾਲੇ ਵੱਲੋਂ ਧਮਕਾਏ ਜਾਣ ਦਾ ਦੋਸ਼ ਵੀ ਲਾਇਆ ਹੈ। ਮਾਮਲਾ ਵੀਰਵਾਰ ਦੀ ਸ਼ਾਮ 3.30 ਵਜੇ ਸਾਹਮਣੇ ਆਇਆ ਹੈ, ਜਦੋਂ ਇਕ ਰਾਹਗੀਰ ਨੇ ਉਸ ਨੂੰ ਮੈਟਰੋ ਸਟੇਸ਼ਨ ਦੀਆਂ ਪੌੜੀਆਂ ''ਤੇ ਬੇਹੋਸ਼ੀ ਦੀ ਹਾਲਤ ''ਚ ਪਾਇਆ। ਇਸ ਤੋਂ ਬਾਅਦ ਰਾਹਗੀਰ ਨੇ ਪੁਲਸ ਨੂੰ ਜਾਣਕਾਰੀ ਦਿੱਤੀ, ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ।
ਸੁਸਾਈਡ ਨੋਟ ''ਚ ਸੰਜੇ ਸ਼ਰਮਾ ਨੇ ਲਿਖਿਆ ਹੈ ਕਿ ਉੱਤਰੀ ਪੂਰਬੀ ਜ਼ਿਲੇ ''ਚ ਤਾਇਨਾਤ ਪੁਲਸ ਵਾਲਾ ਉਸ ਦੀ ਪਤਨੀ ਨੂੰ ਲਾਲਚ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਸ ਨੇ ਪਤਨੀ ਲਈ ਆਪਣੇ ਘਰ ਕੋਲ ਕਿਰਾਏ ਦਾ ਮਕਾਨ ਵੀ ਲਿਆ ਹੋਇਆ ਸੀ। ਪੀੜਤ ਦਾ ਦਾਅਵਾ ਸੀ ਕਿ ਜਦੋਂ ਉਸ ਨੇ ਮਾਮਲੇ ''ਚ ਦਖਲਅੰਦਾਜੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਵਾਲੇ ਨੇ ਝੂਠੇ ਕੇਸ ''ਚ ਫਸਾਉਣ ਦੀ ਧਮਕੀ ਦਿੱਤੀ ਸੀ। ਪੁਲਸ ਨੇ ਕਿਹਾ ਕਿ ਮ੍ਰਿਤਕ ਦੀ ਪਤਨੀ ਨੂੰ ਪੁੱਛ-ਗਿੱਛ ਲਈ ਬੁਲਾਇਆ ਗਿਆ ਹੈ ਅਤੇ ਦੋਸ਼ੀ ਪੁਲਸ ਵਾਲੇ ਨੂੰ ਵੀ ਜਾਂਚ ਲਈ ਤਲੱਬ ਕੀਤਾ ਗਿਆ ਹੈ। ਸੁਸਾਈਡ ਨੋਟ ''ਚ ਲਿਖੀਆਂ ਗੱਲਾਂ ਦੀ ਸੱਚਾਈ ਜਾਂਚਣ ਲਈ ਪੁਲਸ ਨੇ ਮ੍ਰਿਤਕ ਦੀ ਪਤਨੀ ਦਾ ਮੋਬਾਇਲ ਫੋਨ ਵੀ ਬਰਾਮਦ ਕੀਤਾ ਹੈ।

Disha

This news is News Editor Disha