ਆਖਿਰ ਕਿਉਂ ਇਸ ਪਰਿਵਾਰ ਦੀਆਂ ਕੁੜੀਆਂ ਦਾ ਵਿਆਹ ਹੋਣਾ ਹੈ ਅਸੰਭਵ, ਵਜ੍ਹਾ ਤੁਹਾਨੂੰ ਵੀ ਕਰ ਦੇਵੇਗੀ ਹੈਰਾਨ

02/20/2017 4:43:47 PM

ਨਵਾਦਾ— ਨਵਾਦਾ ਜ਼ਿਲੇ ਦੇ ਬੁਚੀ ਪਿੰਡ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ''ਚ ਕੁੜੀ 21 ਸਾਲ ਦੀ ਹੋ ਗਈ ਹੈ ਅਤੇ ਕਈ ਜਗ੍ਹਾ ਉਸ ਦੇ ਵਿਆਹ ਦੀ ਗੱਲ ਚੱਲੀ ਪਰ ਹਰ ਵਾਰ ਉਸ ਨੂੰ ਦੇਖਣ ਤੋਂ ਬਾਅਦ ਮੁੰਡਾ ਇਨਕਾਰ ਕਰ ਦਿੰਦਾ ਹੈ, ਕਿਉਂਕਿ ਬੀਮਾਰੀ ਦੇ ਕਾਰਨ ਉਸ ਦੇ ਦੋਵੇਂ ਪੈਰ ਅਤੇ ਹੱਥ ਸੁੱਕ ਗਏ ਹਨ।
ਜਾਣਕਾਰੀ ਮੁਤਾਬਕ ਬਚਪਨ ''ਚ ਕੁੜੀ ਹੱਸਦੀ-ਖੇਡਦੀ ਸੀ ਪਰ 14 ਸਾਲ ਦੀ ਉਮਰ ''ਚ ਉਸ ਨੂੰ ਇਕ ਬੀਮਾਰੀ ਨੇ ਆਪਣੀ ਲਪੇਟ ''ਚ ਲੈ ਲਿਆ ਕਿ ਹੁਣ ਉਹ ਖੁਸ਼ ਰਹਿਣਾ ਹੀ ਭੁੱਲ ਗਈ ਹੈ। ਇੱਥੇ ਇਹ ਦੱਸਣਯੋਗ ਹੈ ਕਿ ਇਹ ਦਰਦ ਇੱਕਲੀ ਕਾਜਲ ਦਾ ਨਹੀਂ ਹੈ, ਇਸ ਪਰਿਵਾਰ ਦੀਆਂ ਚਾਰੋਂ ਪੀੜ੍ਹੀਆਂ ਇਸ ਦੀ ਲਪੇਟ ''ਚ ਹਨ। ਪਰਿਵਾਰ ਦੇ ਸਾਰੇ 12 ਮੈਂਬਰਾਂ ਨੂੰ ਵੀ ਇਹੀ ਬੀਮਾਰੀ ਹੈ। ਕੁੜੀ ਤੋਂ ਪਹਿਲਾਂ ਪਿਤਾ ਅਨਿਲ ਅਤੇ ਚਾਚਾ ਅਰੁਣ ਇਸ ਰੋਗ ਦੀ ਲਪੇਟ ''ਚ ਆ ਗਏ ਸਨ। ਪੂਰਾ ਪਰਿਵਾਰ ਇਸ ਰੋਗ ਨਾਲ ਘਿਰਿਆ ਹੋਇਆ ਹੈ। 
ਜਾਣਕਾਰੀ ਮੁਤਾਬਕ ਇਹ ਬੀਮਾਰੀ ਪਰਿਵਾਰ ਦੇ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਹੋ ਰਹੀ ਹੈ ਅਤੇ 8 ਤੋਂ 15 ਸਾਲ ਦੀ ਉਮਰ ਵਿਚਕਾਰ ਰੋਗ ਦੇ ਲੱਛਣ ਸ਼ੁਰੂ ਹੋ ਜਾਂਦੇ ਹਨ, ਜਿਸ ''ਚ ਹੱਥ-ਪੈਰ ਸੁੱਕਣ ਲੱਗ ਜਾਂਦੇ ਹਨ 
ਅਤੇ ਪੈਰ ਵੀ ਟੇਢੇ ਹੋਣ ਲੱਗਦੇ ਹਨ। ਇਨ੍ਹਾਂ ਨੇ ਹਰ ਜਗ੍ਹਾ ਇਲਾਜ ਕਰਾ ਕੇ ਦੇਖ ਲਿਆ ਪਰ ਕੋਈ ਲਾਭ ਨਹੀਂ।
ਜ਼ਿਕਰਯੋਗ ਹੈ ਕਿ ਡਾਕਟਰ ਅਜੇ ਤੱਕ ਇਸ ਦੇ ਕਾਰਨਾਂ ਦਾ ਪਤਾ ਨਹੀਂ ਲਗਾ ਸਕੇ ਹਨ। ਬੀਮਾਰੀ ਦੇ ਸ਼ਿਕਾਰ ਮੁੰਡਿਆਂ ਦਾ ਤਾਂ ਵਿਆਹ ਹੋ ਜਾਂਦਾ ਹੈ ਪਰ ਕੁੜੀ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ। ਮੁੰਡਿਆਂ ਦਾ ਵਿਆਹ ਤਾਂ ਜ਼ਮੀਨ ਦੇਖਦੇ ਹੋਏ ਹੋ ਜਾਂਦਾ ਹੈ ਪਰ ਕੁੜੀ ਦੇ ਮਾਮਲੇ ''ਚ ਅਜਿਹਾ ਨਹੀਂ ਹੈ। ਹੱਡੀਆਂ ਦੇ ਮਾਹਰ ਡਾਕਟਰ ਵਿਵੇਕ ਕੁਮਾਰ ਕਹਿੰਦੇ ਹਨ ਕਿ ਇਹ ''ਫਲੋਰੋਸਿਸ'' ਰੋਗ ਦੇ ਲੱਛਣ ਹਨ, ਪਾਣੀ ''ਚ ਫਲੋਰਾਈਡ ਦੀ ਮਾਤਰਾ ਵੱਧ ਹੋਣ ਨਾਲ ਇਹ ਬੀਮਾਰੀ ਹੁੰਦੀ ਹੈ। ਸੰਭਵ ਹੈ ਕਿ ਪਰਿਵਾਰ ਦੇ ਲੋਕ ਫਰੋਰਾਈਡ ਦੀ ਵਧੇਰੇ ਮਾਤਰਾ ਵਾਲਾ ਪਾਣੀ ਦਾ ਸੇਵਨ ਕਰ ਰਹੇ ਹਨ।