ਉਪ ਰਾਸ਼ਟਰਪਤੀ ਚੋਣਾਂ ਦੀ ਵੋਟਿੰਗ ਖਤਮ, ਨਾਇਡੂ ਜਾਂ ਗਾਂਧੀ ਸ਼ਾਮ ਨੂੰ ਹੋਵੇਗਾ ਫੈਸਲਾ

08/05/2017 5:10:35 PM

ਨਵੀਂ ਦਿੱਲੀ— ਸ਼ਨੀਵਾਰ ਨੂੰ ਭਾਰਤ ਦੇ 15ਵੇਂ ਉੱਪ-ਰਾਸ਼ਟਰਪਤੀ ਦੇ ਅਹੁਦੇ ਲਈ ਵੋਟਾਂ ਪੈਣਗੀਆਂ ਅਤੇ ਇਸੇ ਦਿਨ ਨਤੀਜੇ ਵੀ ਆ ਜਾਣਗੇ। ਵੋਟਾਂ ਸਵੇਰੇ 10 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 5 ਵਜੇ ਤੱਕ ਪੈਣਗੀਆਂ। ਇਸਦੇ ਮਗਰੋਂ ਇਨ੍ਹਾਂ ਦੀ ਗਿਣਤੀ ਹੋਵੇਗੀ ਅਤੇ ਸ਼ਾਮ 7 ਵਜੇ ਤੱਕ ਨਤੀਜਾ ਆ ਜਾਣ ਦੀ ਆਸ ਹੈ। ਵਰਣਨਯੋਗ ਹੈ ਕਿ ਉੱਪਰਾਸ਼ਟਰਪਤੀ ਦੀ ਚੋਣ ਵਿਚ ਪਹਿਲੀ ਵਾਰ 'ਨੋਟਾ' ਦੀ ਵਰਤੋਂ ਹੋਵੇਗੀ।
ਰਾਜਗ ਵਲੋਂ ਵੈਂਕਈਆ ਨਾਇਡੂ, ਵਿਰੋਧੀ ਧਿਰ ਨੇ ਉਨ੍ਹਾਂ ਦੇ ਮੁਕਾਬਲੇ ਲਈ ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਅਤੇ ਗਾਂਧੀ ਜੀ ਦੇ ਪੋਤੇ ਗੋਪਾਲ ਕ੍ਰਿਸ਼ਨ ਗਾਂਧੀ ਨੂੰ ਉਤਾਰਿਆ ਹੈ। ਹਾਲਾਂਕਿ ਵੈਂਕਈਆ ਨਾਇਡੂ ਦਾ ਉਪ-ਰਾਸ਼ਟਰਪਤੀ ਬਣਨਾ ਲਗਭਗ ਤੈਅ ਹੈ।
ਬੈਲੇਟ ਪੇਪਰ 'ਚ ਨਹੀਂ ਹੁੰਦਾ ਚੋਣ ਨਿਸ਼ਾਨ
ਆਪਣੀ ਪਸੰਦ ਨੂੰ ਮਾਰਕ ਕਰਨ ਲਈ ਸੰਸਦ ਮੈਂਬਰ ਇਕ ਖਾਸ ਪੈੱਨ ਦਾ ਇਸਤੇਮਾਲ ਕਰਦੇ ਹਨ। ਕਿਸੇ ਦੂਸਰੇ ਪੈੱਨ ਨਾਲ ਮਾਰਕ ਕੀਤੀ ਗਈ ਵੋਟ ਨੂੰ ਖਾਰਿਜ ਕਰ ਦਿੱਤਾ ਜਾਂਦਾ ਹੈ। ਬੈਲੇਟ ਪੇਪਰ 'ਚ ਚੋਣ ਲੜ ਰਹੇ ਉਮੀਦਵਾਰ ਦਾ ਨਾਂ ਹੁੰਦਾ ਹੈ ਪਰ ਇਸ 'ਤੇ ਕਿਸੇ ਤਰ੍ਹਾਂ ਦਾ ਚੋਣ ਨਿਸ਼ਾਨ ਨਹੀਂ ਹੁੰਦਾ।
ਨਹੀਂ ਮਿਲਦੀ ਵੱਖਰੀ ਰਿਹਾਇਸ਼
ਉਪ-ਰਾਸ਼ਟਰਪਤੀ ਨੂੰ ਵੱਖਰੀ ਰਿਹਾਇਸ਼ ਨਹੀਂ ਦਿੱਤੀ ਜਾਂਦੀ। ਦੱਸ ਦੇਈਏ ਕਿ ਰਾਸ਼ਟਰਪਤੀ ਆਪਣੇ ਕਾਰਜਕਾਲ ਦੌਰਾਨ ਰਾਸ਼ਟਰਪਤੀ ਭਵਨ 'ਚ ਰਹਿੰਦੇ ਹਨ।
ਇਹ ਚੁਣੇ ਗਏ ਨਿਰਵਿਰੋਧ
ਰਾਧਾਕ੍ਰਿਸ਼ਣਨ, ਮੁਹੰਮਦ ਹਿਦਾਇਤਉੱਲਾ ਅਤੇ ਸ਼ੰਕਰ ਦਿਆਲ ਸ਼ਰਮਾ ਇਸ ਅਹੁਦੇ ਲਈ ਨਿਰਵਿਰੋਧ ਚੁਣੇ ਗਏ ਸਨ।
ਇਸ ਤਰ੍ਹਾਂ ਤੈਅ ਹੁੰਦਾ ਹੈ ਚੋਣ ਨਤੀਜਾ
ਉਪ-ਰਾਸ਼ਟਰਪਤੀ ਚੋਣ 'ਚ ਸਭ ਤੋਂ ਜ਼ਿਆਦਾ ਵੋਟਾਂ ਹਾਸਲ ਕਰਨ ਨਾਲ ਹੀ ਜਿੱਤ ਤੈਅ ਨਹੀਂ ਹੁੰਦੀ। ਉਪ-ਰਾਸ਼ਟਰਪਤੀ ਉਹੀ ਬਣਦਾ ਹੈ, ਜੋ ਵੋਟਰਾਂ ਦੀਆਂ ਕੁਲ ਵੋਟਾਂ ਦਾ ਅੱਧੇ ਤੋਂ ਜ਼ਿਆਦਾ ਹਿੱਸਾ ਹਾਸਲ ਕਰੇ। ਸੰਸਦ ਮੈਂਬਰ ਵੋਟ ਦੇਣ ਵੇਲੇ ਆਪਣੇ ਵੋਟ ਪੱਤਰ 'ਤੇ ਹੀ ਕ੍ਰਮ ਅਨੁਸਾਰ ਆਪਣੇ ਪਸੰਦ ਦੇ ਉਮੀਦਵਾਰ ਦੱਸ ਦਿੰਦੇ ਹਨ। ਸਭ ਤੋਂ ਪਹਿਲਾਂ ਸਾਰੇ ਵੋਟ ਪੱਤਰਾਂ 'ਤੇ ਦਰਜ ਪਹਿਲੇ ਦਰਜੇ ਵਾਲੇ ਉਮੀਦਵਾਰ ਦੀਆਂ ਵੋਟਾਂ ਗਿਣੀਆਂ ਜਾਂਦੀਆਂ ਹਨ। ਜੇਕਰ ਇਸ ਪਹਿਲੀ ਗਿਣਤੀ 'ਚ ਹੀ ਕੋਈ ਉਮੀਦਵਾਰ ਜਿੱਤ ਲਈ ਜ਼ਰੂਰੀ ਵੋਟਾਂ ਹਾਸਲ ਕਰ ਲੈਂਦਾ ਹੈ ਤਾਂ ਉਸ ਦੀ ਜਿੱਤ ਹੋ ਜਾਂਦੀ ਹੈ।