5 ਸਾਲ ਤੋਂ ਛੋਟੇ ਬੱਚੇ ਲਈ ਘੰਟੇ ਤੋਂ ਵੱਧ TV ਤੇ ਮੋਬਾਈਲ ਦੇਖਣਾ ਖਤਰਨਾਕ

04/25/2019 6:48:21 PM

ਗੈਜੇਟ ਡੈਸਕ– ਅੱਜ ਦੇ ਸਮੇਂ ’ਚ ਮੋਬਾਇਲ ਫੋਨ ਲਗਭਗ ਸਾਰਿਆਂ ਦੀ ਜ਼ਰੂਰਤ ਬਣ ਗਈ ਹੈ। ਦੁਨੀਆ ਭਰ ’ਚ ਇਸ ਸਮੇਂ ਮੋਬਾਇਲ ਯੂਜ਼ਰਜ਼ ਦੀ ਗਿਣਤੀ ਲਗਭਗ 50 ਕਰੋੜ ਤੋਂ ਜ਼ਿਆਦਾ ਹੈ ਅਤੇ ਸਾਲ ਦਰ ਸਾਲ ਵਧਦੇ ਜਾ ਰਹੇ ਹਨ। ਨੌਜਵਾਨ ਹੀ ਨਹੀਂ ਸਗੋਂ ਬੱਚੇ ਵੀ ਮੋਬਾਇਲ ਫੋਨ ਦੇ ਇਸਤੇਮਾਲ ਦੇ ਬਿਨਾਂ ਰਹਿ ਨਹੀਂ ਪਾ ਰਹੇ। ਹੁਣ ਵਰਲਡ ਹੈਲਥ ਆਰਗਨਾਈਜੇਸ਼ਨ (WHO) ਦੀ ਇਕ ਰਿਪੋਰਟ ਮੁਤਾਬਕ, ਛੋਟੇ ਬੱਚਿਆਂ ਲਈ ਦਿਨ ’ਚ ਇਕ ਘੰਟੇ ਤੋਂ ਜ਼ਿਆਦਾ ਮੋਬਾਇਲ ਫੋਨ ਦਾ ਇਸਤੇਮਾਲ ਕਰਨਾ, ਟੀਵੀ ਦੇਖਣਾ ਜਾਂ ਕੰਪਿਊਟਰ ’ਚ ਗੇਮ ਖੇਡਣਾ ਹਾਨੀਕਾਰਨ ਹੈ। ਇੰਨਾ ਹੀ ਨਹੀਂ ਰਿਪੋਰਟ ’ਚ ਅੱਗੇ ਦੱਸਿਆ ਗਿਆ ਹੈ ਕਿ ਇਕ ਸਾਲ ਤੋਂਘੱਟ ਉਮਰ ਦੇ ਬੱਚਿਆਂ ਲਈ ਇਲੈਕਟ੍ਰੋਨਿਕ ਸਕਰੀਨ ਨੂੰ ਦੇਖਣਾ ਤਕ ਖਤਰਨਾਕ ਹੈ। 

ਇਸ ਖਬਰ ਨੂੰ ਲੈ ਕੇ Gadgets 360 ਦੀ ਇਕ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਯੁਨਾਈਟਿਡ ਨੇਸ਼ੰਸ ਏਜੰਸੀ ਨਵੀਂ ਗਾਈਡਲਾਈਂਸ ਪੇਸ਼ ਕਰਨ ਵਾਲੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵੀ ਫਿਜ਼ੀਕਲੀ ਐਕਟਿਵ ਰਹਿਣਾ ਚਾਹੀਦਾ ਹੈ ਅਤੇ ਚੰਗੀ ਨੀਂਦ ਲੈਣੀ ਚਾਹੀਦੀ ਹੈ। ਜਿਸ ਨਾਲ ਉਹ ਚੰਗਾ ਅਤੇ ਸਿਹਤਮੰਦ ਜੀਵਨ ਜੀਅ ਸਕਣ।

WHO ਦਾ ਕਹਿਣਾ ਹੈ ਕਿ ਇਕ ਤੋਂ ਚਾਰ ਸਾਲ ਦੇ ਬੱਚਿਆਂ ਨੂੰ ਦਿਨ ਭਰ ’ਚ ਘੱਟੋ-ਘੱਟ 3 ਘੰਟੇ ਫਿਜ਼ੀਕਲ ਐਕਟੀਵਿਟੀਜ਼ ’ਚ ਬੀਤਾਉਣਾ ਚਾਹੀਦੇ ਹਨ।ਇਸ ਨਾਲ ਬੱਚੇ ਸਰੀਰਕ ਅਤੇ ਮਾਨਸਿਕ ਰੂਪ ਨਾਲ ਸਿਹਤਮੰਦ ਰਹਿਣਗੇ। ਇਸ ਤੋਂ ਇਲਾਵਾ ਇਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਲੈਕਟ੍ਰੋਨਿਕ ਸਕਰੀਨ ਤੋਂ ਦੂਰ ਕਰਕੇ ਸਿਰਫ ਫਲੋਰ-ਬੇਸਡ ਐਕਟੀਵਿਟੀ ਕਰਨੀ ਚਾਹੀਦੀ ਹੈ। 

ਅੱਜੇ ਦੇ ਦੌਰ ’ਚ ਮੋਬਾਇਲ ਫੋਨ ਅਤੇ ਕੰਪਿਊਟਰ ਦੇ ਵਧਦੇ ਇਸਤੇਮਾਲ ਨਾਲ ਬੱਚਿਆਂ ਦੀ ਮਾਨਸਿਕਤਾ ’ਤੇ ਬੁਰਾ ਅਸਰ ਪੈ ਰਿਹਾ ਹੈ, ਇਥੋਂ ਤਕ ਕਿ ਬੀਤੇ ਕੁਝ ਸਾਲਾਂ ’ਚ ਲੋਕਾਂ ’ਚ ਭਾਰ ਵਧਣ ਦੀ ਸਮੱਸਿਆ ਵੀ ਵਧਦੀ ਜਾ ਰਹੀ ਹੈ। ਇਸ ਵਧਦੇ ਹੋਏ ਭਾਰ ਨਾਲ ਦਿਲ ਦੀ ਬੀਮਾਰੀ, ਡਾਈਬਟੀਜ਼, ਹਾਈਪਰਟੈਂਸ਼ਨ ਅਤੇ ਕੈਂਸਰ ਵਰਗੀਆਂ ਬੀਮਾਰੀਆਂ ’ਚ ਵੀ ਵਾਧਾ ਹੋ ਰਿਹਾ ਹੈ। ਰਿਪੋਰਟ ’ਚ ਅੱਗੇ ਦੱਸਿਆ ਗਿਆ ਹੈ ਕਿ ਅੱਜ ਦੇ ਸਮੇਂ ’ਚ ਹਰ ਤਿੰਨ ’ਚੋਂ ਇਕ ਨੌਜਵਾਨ ਜ਼ਿਆਦਾ ਭਾਰ ਤੋਂ ਪਰੇਸ਼ਾਨ ਹੈ।