ਜਿਹੜਾ ਪੁਜਾਰੀ ਬੱਚੀਆਂ ਨਾਲ ਛੇੜਛਾੜ ਕਰਦਾ ਹੈ, ਦੀ ਪ੍ਰਾਰਥਨਾ ਕਿਹੜਾ ਪ੍ਰਮਾਤਮਾ ਸੁਣੇਗਾ : ਹਾਈਕੋਰਟ

09/25/2021 10:26:27 AM

ਕੋਚੀ (ਭਾਸ਼ਾ)–ਕੇਰਲ ਹਾਈਕੋਰਟ ਨੇ ਜਬਰ-ਜ਼ਿਨਾਹ ਦੇ ਦੋਸ਼ ਹੇਠ ਇਕ ਪੁਜਾਰੀ ਨੂੰ ਉਮਰਕੈਦ ਦੀ ਸਜ਼ਾ ਸੁਣਾਉਂਦੇ ਹੋਏ ਟਿੱਪਣੀ ਕੀਤੀ ਕਿ ਸਾਨੂੰ ਹੈਰਾਨੀ ਹੁੰਦੀ ਹੈ ਕਿ ਕਿਹੜਾ ਪ੍ਰਮਾਤਮਾ ਅਜਿਹੇ ਪੁਜਾਰੀ ਦੀ ਪ੍ਰਾਰਥਨਾ ਅਤੇ ਪੂਜਾ ਨੂੰ ਪ੍ਰਵਾਨ ਕਰਦਾ ਹੋਵੇਗਾ, ਜਿਸ ਨੇ ਵਾਰ-ਵਾਰ ਇਕ ਨਾਬਾਲਗ ਕੁੜੀ ਨਾਲ ਉਸ ਦੇ ਭਰਾ-ਭੈਣ ਦੇ ਸਾਹਮਣੇ ਛੇੜਛਾੜ ਕੀਤੀ ਹੋਵੇ। ਮਾਣਯੋਗ ਜੱਜ ਕੇ. ਵਿਨੋਦ ਅਤੇ ਜਸਟਿਸ ਜਿਆਦ ਰਹਿਮਾਨ ’ਤੇ ਆਧਾਰਿਤ ਬੈਂਚ ਨੇ ਮੰਜੇਰੀ ਵਾਸੀ ਉਕਤ ਪੁਜਾਰੀ ਨੂੰ ਵੱਧ ਤੋਂ ਵੱਧ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਜਦੋਂ ਕੋਈ ਵਿਅਕਤੀ ਆਪਣੀ ਪਤਨੀ ਜਾਂ ਬੱਚਿਆਂ ਨੂੰ ਛੱਡ ਦਿੰਦਾ ਹੈ ਤਾਂ ‘ਮੰਡਰਾਉਂਦੀਆਂ ਇੱਲਾਂ’ ਨਾ ਸਿਰਫ ਔਰਤ ਸਗੋਂ ਉਸਦੇ ਬੱਚਿਆਂ ਨੂੰ ਵੀ ਆਪਣਾ ਸ਼ਿਕਾਰ ਬਣਾ ਲੈਂਦੀਆਂ ਹਨ। 

ਇਹ ਵੀ ਪੜ੍ਹੋ : ਚੈਟਿੰਗ ਕਰਨ ਤੋਂ ਰੋਕਣ ’ਤੇ ਗੁੱਸੇ ’ਚ ਆਈ ਪਤਨੀ ਨੇ ਪਤੀ ਦੇ ਤੋੜ ਦਿੱਤੇ ਦੰਦ

ਇਸ ਮਾਮਲੇ ਵਿਚ ਅਸੀਂ ਇਕ ਅਜਿਹੇ ਪੁਜਾਰੀ ਨੂੰ ਵੇਖਿਆ, ਜਿਸ ਨੇ ਇਕ ਪਤੀ ਵੱਲੋਂ ਛੱਡੀ ਹੋਈ ਪਤਨੀ ਅਤੇ ਉਸਦੇ 4 ਬੱਚਿਆਂ ਨੂੰ ਆਪਣੇ ਕੋਲ ਰੱਖਿਆ ਅਤੇ ਫਿਰ ਸਭ ਤੋਂ ਵੱਡੀ ਬੱਚੀ ਜੋ ਅਜੇ ਨਾਬਾਲਗ ਹੈ, ਨਾਲ ਉਸ ਦੀ ਮਾਂ ਅਤੇ ਭੈਣ-ਭਰਾ ਸਾਹਮਣੇ ਛੇੜਛਾੜ ਕੀਤੀ। ਅਜੇ ਜਬਰ-ਜ਼ਿਨਾਹ ਦੀ ਗੱਲ ਸਾਬਿਤ ਨਹੀਂ ਹੋਈ। ਜੇ ਇਹ ਸਾਬਿਤ ਹੋ ਗਈ ਤਾਂ ਉਕਤ ਪੁਜਾਰੀ ਵਿਰੁੱਧ ਧਾਰਾ 376 (1) ਅਧੀਨ ਮਾਮਲਾ ਦਰਜ ਕੀਤਾ ਜਾਏਗਾ। ਦੋਸ਼ੀ ਦਾ ਪੀੜਤਾ ਨਾਲ ਵਿਸ਼ੇਸ਼ ਸੰਬੰਧ ਅਤੇ ਮਾਤਾ-ਪਿਤਾ ਦੇ ਦਰਜੇ ’ਤੇ ਗੌਰ ਕਰਦੇ ਹੋਏ ਸਾਡਾ ਮੰਨਣਾ ਹੈ ਕਿ ਅਪੀਲਕਰਤਾ ਨੂੰ ਵੱਧ ਤੋਂ ਵੱਧ ਸਜ਼ਾ ਸੁਣਾਈ ਜਾਵੇ।’’ ਅਦਾਲਤ ਨੇ ਕਿਹਾ ਕਿ ਦੋਸ਼ੀ ਮੰਦਰ ਦਾ ਪੁਜਾਰੀ ਨਸ਼ੇ ’ਚ ਘਰ ਆਉਂਦਾ ਸੀ, ਮਾਂ ਅਤੇ ਬੱਚਿਆਂ ਨਾਲ ਕੁੱਟਮਾਰ ਕਰਦਾ ਸੀ ਅਤੇ ਵੱਡੀ ਕੁੜੀ ’ਤੇ ਉਸ ਦੇ ਭਰਾ-ਭੈਣਾਂ ਸਾਹਮਣੇ ਯੌਨ ਹਮਲਾ ਕਰਦਾ ਸੀ। ਅਦਾਲਤ ਨੇ ਕਿਹਾ ਕਿ ਮੈਡੀਕਲ ਜਾਂਚ ’ਚ ਯੌਨ ਹਮਲੇ ਦੀ ਪੁਸ਼ਟੀ ਹੋਈ ਹੈ ਅਤੇ ਕੁੜੀ ਦਾ ਭਰਾ ਇਸ ਅਪਰਾਧ ਦਾ ਗਵਾਹ ਵੀ ਹੈ।

ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ ਦੇ ਕਾਜ਼ਾ ’ਚ ਸ਼ੁਰੂ ਹੋਇਆ ਦੁਨੀਆ ਦਾ ਸਭ ਤੋਂ ਉੱਚਾ ਇਲੈਕਟ੍ਰਿਕ ਵਾਹਨ ਚਾਰਜਿੰਗ ਸਟੇਸ਼ਨ

DIsha

This news is Content Editor DIsha