ਜਦੋਂ ਨਾਇਡੂ ਨੇ ਲੋਕਸਭਾ ''ਚ ਗਾਇਆ ਸੀ ਚੰਦਾਮਾਮਾ...ਚੰਦਾਮਾਮਾ

07/18/2017 3:40:36 PM

ਨਵੀਂ ਦਿੱਲੀ—ਐਨ.ਡੀ.ਏ. ਦੇ ਉੱਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵੈਂਕੇਯਾ ਨਾਇਡੂ ਅੰਦੋਲਨਕਾਰੀ ਨੇਤਾ ਦੇ ਤੌਰ 'ਤੇ ਜਾਣੇ ਜਾਂਦੇ ਹਨ। ਨਾਇਡੂ ਨੇ ਇਕ ਵਾਰ ਭਾਜਪਾ ਨੂੰ ਵਿਰੋਧੀ ਧਿਰ ਦੇ ਹਮਲਿਆਂ ਤੋਂ ਬਚਾਉਣ ਲਈ ਲੋਕਸਭਾ 'ਚ ਗਾਣਾ ਗਾਇਆ ਸੀ। ਅਸਲ 'ਚ ਕੇਂਦਰ 'ਚ ਨਰਿੰਦਰ ਮੋਦੀ ਦੀ ਸਰਕਾਰ ਬਣਨ ਦੇ ਬਾਅਦ ਲੋਕਸਭਾ 'ਚ ਬਹਿਸ ਚੱਲ ਰਹੀ ਸੀ, ਜਿਸ ਦੇ ਕਾਰਨ ਸੈਸ਼ਨ ਚੱਲਣਾਂ ਸੰਭਵ ਨਹੀਂ ਹੋ ਰਿਹਾ ਸੀ। ਇਸ ਹੰਗਾਮੇ ਨਾਲ ਨਾਇਡੂ ਨੂੰ ਗੁੱਸਾ ਆ ਗਿਆ ਅਤੇ ਉਹ ਆਪਣੀ ਸੀਟ 'ਤੇ ਖੜ੍ਹੇ ਹੋਏ ਅਤੇ ਲੋਕਸਭਾ 'ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ 'ਤੇ ਨਿਸ਼ਾਨਾ ਸਾਧਿਆ।
ਨਾਇਡੂ ਨੇ ਕਿਹਾ ਕਿ ਤੁਹਾਡੀ ਗਿਣਤੀ ਕਿੰਨੀ ਹੈ ਜੋ ਕੇਵਲ ਤੁਸੀਂ ਹੀ ਆਪਣੀ ਗੱਲ ਕਹਿਣਾ ਚਾਹੁੰਦੇ ਹੋ, ਸ਼ਾਇਦ ਤੁਸੀਂ ਲੋਕਾਂ ਨੇ ਬਚਪਨ ਦੀ ਇਕ ਘਟਨਾ ਤੋਂ ਕੋਈ ਸਬਕ ਨਹੀਂ ਲਿਆ। ਅਸੀਂ ਗਰਾਮੋਫੋਨ ਸੁਣਿਆ ਕਰਦੇ ਸੀ, ਜਦੋਂ ਉਸ ਦਾ ਪਿਨ ਅਟਕ ਜਾਂਦਾ ਤਾਂ ਉਹ ਕੁਝ ਇਸ ਤਰ੍ਹਾਂ ਆਵਾਜ਼ ਕਰਦਾ ਚੰਦਾਮਾਮਾ....ਚੰਦਾਮਾਮਾ..., ਤੁਸੀਂ ਲੋਕ ਠੀਕ ਉਸੇ ਤਰ੍ਹਾਂ ਹੀ ਕਿਸੇ ਗੱਲ 'ਤੇ ਅਟਕ ਗਏ ਹੋ ਅਤੇ ਉਸ ਦੀ ਗਰਾਮੋਫਨ ਦੀ ਤਰ੍ਹਾਂ ਚੰਦਾਮਾਮਾ ਕਰ ਰਹੇ ਹੋ। ਨਾਇਡੂ ਦੀ ਇਸ ਗੱਲ ਨਾਲ ਪੂਰੇ ਸਦਨ 'ਚ ਠਹਾਕੇ ਲੱਗੇ ਅਤੇ ਕੁਝ ਦੇਰ ਲਈ ਸਦਨ ਸ਼ਾਂਤ ਹੋ ਗਿਆ। ਇਸ ਦੇ ਬਾਅਦ ਸਦਨ ਦੀ ਕਾਰਵਾਈ ਸਚਾਰੂ ਰੂਪ ਨਾਲ ਚੱਲ ਸਕੀ।