ਜਦੋਂ ਇਕ ਟਰੈਫਿਕ ਹੌਲਦਾਰ ਨੇ ਰੋਕ ਦਿੱਤੀ ਸੀ ਪੀ.ਐੱਮ. ਮੋਦੀ ਦੀ ਕਾਰ!

02/17/2017 3:00:04 PM

ਨਵੀਂ ਦਿੱਲੀ— ਸੋਸ਼ਲ ਮੀਡੀਆ ''ਤੇ ਇੰਨੀਂ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜੁੜਿਆ ਇਕ ਅਜਿਹਾ ਕਿੱਸਾ ਵਾਇਰਲ ਹੋ ਰਿਹਾ ਹੈ, ਜਿਸ ਨੂੰ ਸੁਣ ਕੇ ਸ਼ਾਇਦ ਤੁਹਾਨੂੰ ਵਿਸ਼ਵਾਸ ਨਹੀਂ ਹੋਵੇਗਾ। ਇਹ ਘਟਨਾ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਦੀ ਹੈ। ਮੋਦੀ ਉਸ ਸਮੇਂ ਭਾਜਪਾ ਇੰਚਾਰਜ ਸਨ ਅਤੇ ਅਟਲ ਬਿਹਾਰੀ ਵਾਜਪੇਈ ਜੀ ਪ੍ਰਧਾਨ ਮੰਤਰੀ ਸਨ। ਇਕ ਵਾਰ ਮੋਦੀ ਭੋਪਾਲ ਆਏ ਤਾਂ ਇਕ ਟਰੈਫਿਕ ਹੌਲਦਾਰ ਨੇ ਉਨ੍ਹਾਂ ਦੀ ਕਾਰ ਰੋਕ ਦਿੱਤੀ। ਬਦਲੇ ''ਚ ਮੋਦੀ ਨੇ ਆਪਣੀ ਗੱਡੀ ਰੋਕ ਲਈ ਅਤੇ ਉਸ ਨੂੰ ਸ਼ਾਬਾਸ਼ੀ ਦਿੱਤੀ। ਦਰਅਸਲ ਇਹ ਗੱਲ ਉਦੋਂ ਦੀ ਹੈ, ਜਦੋਂ 1998 ''ਚ ਮੱਧ ਪ੍ਰਦੇਸ਼ ''ਚ ਵਿਧਾਨ ਸਭਾ ਚੋਣਾਂ ਹੋਣੀਆਂ ਸਨ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਸਭਾ ਕਰਨ ਆਏ ਸਨ। ਮੋਦੀ ਉਨ੍ਹਾਂ ਨਾਲ ਸਭਾ ''ਚ ਮੌਜੂਦ ਸਨ।
ਚੋਣਾਵੀ ਸਭਾ ਖਤਮ ਹੋਣ ਤੋਂ ਬਾਅਦ ਮੋਦੀ ਨੇ ਭੋਪਾਲ ਆਉਣਾ ਸੀ। ਪਹਿਲਾਂ ਤਾਂ ਉਹ ਇਕ ਛੋਟੇ ਜਹਾਜ਼ ''ਚ ਬੈਠੇ ਅਤੇ ਭੋਪਾਲ ਹਵਾਈ ਅੱਡੇ ਤੋਂ ਭਾਜਪਾ ਦਫ਼ਤਰ ਦੀ ਕਾਰ ''ਚ ਸਵਾਰ ਹੋਏ। ਉੱਥੇ ਹਮੀਦੀਆ ਹਸਪਤਾਲ ਕੋਲ ਇਕ ਟਰੈਫਿਕ ਹੌਲਦਾਰ ਨੇ ਉਨ੍ਹਾਂ ਦੀ ਕਾਰ ਰੋਕ ਦਿੱਤੀ। ਕਾਰ ਨੂੰ ਰੋਕਣ ਦਾ ਕਾਰਨ ਸੀ ਕਿ ਕੁਝ ਹੀ ਦੇਰ ਬਾਅਦ ਦਿਗਵਿਜੇ ਸਿੰਘ ਦਾ ਕਾਫਲਾ ਨਿਕਲਣ ਵਾਲਾ ਸੀ। ਦਿਗਵਿਜੇ ਸਿੰਘ ਉਦੋਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸਨ।

Disha

This news is News Editor Disha