WhatsApp 'ਚ ਆ ਰਹੀ ਨਵੀਂ ਅਪਡੇਟ, ਵੀਡੀਓ ਕਾਲਿੰਗ ਹੋਵੇਗੀ ਹੋਰ ਵੀ ਮਜ਼ੇਦਾਰ

12/07/2023 6:27:22 PM

ਗੈਜੇਟ ਡੈਸਕ- ਵਟਸਐਪ ਨੇ ਕੁਝ ਮਹੀਨੇ ਪਹਿਲਾਂ ਹੀ ਵੀਡੀਓ ਕਾਲ ਦੌਰਾਨ ਸਕਰੀਨ ਸ਼ੇਅਰਿੰਗ ਦਾ ਫੀਚਰ ਦਿੱਤਾ ਸੀ ਜਿਸਤੋਂ ਬਾਅਦ ਗੂਗਲ ਮੀਟ ਅਤੇ ਜ਼ੂਮ ਦੀ ਤਰ੍ਹਾਂ ਹੀ ਯੂਜ਼ਰਜ਼ ਵੀਡੀਓ ਕਾਲ ਦੌਰਾਨ ਸਕਰੀਨ ਸ਼ੇਅਰ ਕਰ ਸਕਦੇ ਹਨ। 

ਹੁਣ ਵਟਸਐਪ ਇਕ ਹੋਰ ਕਮਾਲ ਦਾ ਫੀਚਰ ਜਾਰੀ ਕਰ ਰਿਹਾ ਹੈ ਜਿਸਦੇ ਆਉਣ ਤੋਂ ਬਾਅਦ ਤੁਸੀਂ ਵੀਡੀਓ ਕਾਲ ਦੌਰਾਨ ਸਕਰੀਨ ਸ਼ੇਅਰਿੰਗ ਦੇ ਨਾਲ-ਨਾਲ ਆਡੀਓ ਮਿਊਜ਼ਿਕ ਵੀ ਸ਼ੇਅਰ ਕਰ ਸਕੋਗੇ। ਇਸ ਨਵੇਂ ਫੀਚਰ ਨੂੰ ਵਟਸਐਪ ਦੇ ਆਈ.ਓ.ਐੱਸ. ਦੇ ਬੀਟਾ ਵਰਜ਼ਨ 23.25.10.72 'ਤੇ ਦੇਖਿਆ ਗਿਆ ਹੈ। ਫਿਲਹਾਲ ਇਹ ਫੀਚਰ ਟੈਸਟਿੰਗ ਮੋਡ 'ਚ ਹੈ। 

WABetaInfo ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਫੀਚਰ ਸਭ ਤੋਂ ਪਹਿਲਾਂ ਆਈਫੋਨ ਯੂਜ਼ਰਜ਼ ਲਈ ਜਾਰੀ ਕੀਤਾ ਜਾਵੇਗਾ। ਇਸ ਫੀਚਰ ਦੇ ਆਉਣ ਤੋਂ ਬਾਅਦ ਆਈਫੋਨ ਯੂਜ਼ਰਜ਼ ਵੀਡੀਓ ਕਾਲ ਦੌਰਾਨ ਸਕਰੀਨ ਅਤੇ ਆਡੀਓ ਮਿਊਜ਼ਿਕ ਵੀ ਸ਼ੇਅਰ ਕਰ ਸਕਣਗੇ। 

ਇਹ ਵੀ ਪੜ੍ਹੋ- WhatsApp ਨੇ 75 ਲੱਖ ਭਾਰਤੀ ਅਕਾਊਂਟ ਕੀਤੇ ਬੈਨ, ਕਿਤੇ ਤੁਸੀਂ ਤਾਂ ਨਹੀਂ ਕਰ ਰਹੇ ਇਹ ਗ਼ਲਤੀ

ਇਹ ਵੀ ਪੜ੍ਹੋ- ਕੇਂਦਰ ਦੀ ਵੱਡੀ ਕਾਰਵਾਈ, ਨੌਕਰੀ ਦਾ ਝਾਂਸਾ ਦੇ ਕੇ ਧੋਖਾਦੇਹੀ ਕਰਨ ਵਾਲੀਆਂ 100 ਤੋਂ ਵੱਧ ਵੈੱਬਸਾਈਟਾਂ ਕੀਤੀਆਂ ਬੰਦ

ਇਸਦਾ ਫਾਇਦਾ ਇਹ ਹੋਵੇਗਾ ਕਿ ਸਕਰੀਨ ਸ਼ੇਅਰਿੰਗ ਦੌਰਾਨ ਵੀਡੀਓ ਕਾਲ 'ਤੇ ਯੂਜ਼ਰਜ਼ ਮਿਊਜ਼ਿਕ ਵੀ ਸੁਣ ਸਕਣਗੇ। ਇਸ ਫੀਚਰ ਨੂੰ ਲੈ ਕੇ ਰਿਪੋਰਟ 'ਚ ਕਿਹਾ ਗਿਆ ਹੈ ਕਿ ਵੌਇਸ ਕਾਲ 'ਤੇ ਇਹ ਫੀਚਰ ਕੰਮ ਨਹੀਂ ਕਰੇਗਾ। ਇਸਤੋਂ ਇਲਾਵਾ ਜੇਕਰ ਵੀਡੀਓ ਕਾਲ ਦੌਰਾਨ ਵੀਡੀਓ ਨੂੰ ਡਿਸੇਬਲ ਕੀਤਾ ਜਾਂਦਾ ਹੈ ਤਾਂ ਵੀ ਇਹ ਫੀਚਰ ਕੰਮ ਨਹੀਂ ਕਰੇਗਾ। 

ਦੱਸ ਦੇਈਏ ਕਿ ਵਟਸਐਪ ਨੇ ਇਸੇ ਸਾਲ ਅਗਸਤ 'ਚ ਵੀਡੀਓ ਕਾਲ ਦੌਰਾਨ ਸਕਰੀਨ ਸ਼ੇਅਰਿੰਗ ਦਾ ਫੀਚਰ ਰਿਲੀਜ਼ ਕੀਤਾ ਸੀ। ਵਟਸਐਪ ਹੌਲੀ-ਹੌਲੀ ਮੇਨ ਸਟ੍ਰੀਮ ਵੀਡੀਓ ਕਾਲਿੰਗ ਪਲੇਟਫਾਰਮ ਗੂਗਲ ਮੀਟ, ਮਾਈਕ੍ਰੋਸਾਫਟ ਟੀਮਸ ਅਤੇ ਜ਼ੂਮ ਨਾਲ ਮੁਕਾਬਲੇ ਲਈ ਤਿਆਰ ਹੋ ਰਿਹਾ ਹੈ। 

ਇਹ ਵੀ ਪੜ੍ਹੋ- ChatGPT ਤੋਂ ਪੁੱਛਦੇ ਹੋ ਬੀਮਾਰੀ ਦਾ ਇਲਾਜ ਤਾਂ ਹੋ ਜਾਓ ਸਾਵਧਾਨ! ਮੁਸ਼ਕਿਲ 'ਚ ਪੈ ਸਕਦੀ ਹੈ ਜ਼ਿੰਦਗੀ

Rakesh

This news is Content Editor Rakesh