ਰਾਮ ਮੰਦਰ ਮਾਮਲੇ ''ਤੇ ਆਏ ਫੈਸਲੇ ਨੂੰ ਖੁੱਲ੍ਹੇ ਮੰਨ ਨਾਲ ਕਰੋਂ ਸਵੀਕਾਰ : RSS

10/30/2019 6:35:46 PM

ਨਵੀਂ ਦਿੱਲੀ — ਰਾਮ ਮੰਦਰ ਮਾਮਲੇ 'ਤੇ ਰਾਸ਼ਟਰੀ ਸਵੈ ਸੇਵਕ ਸੰਘ ਨੇ ਸੁਪਰੀਮ ਕੋਰਟ ਤੋਂ ਆਉਣ ਵਾਲੇ ਫੈਸਲੇ ਨੂੰ ਖੁੱਲ੍ਹੇ ਮੰਨ ਨਾਲ ਸਵੀਕਾਰ ਕਰਨ ਦੀ ਗੱਲ ਕਹੀ ਹੈ। ਆਰ.ਐੱਸ.ਐੱਸ. ਨੇ ਕਿਹਾ, 'ਆਉਣ ਵਾਲੇ ਦਿਨਾਂ 'ਚ ਸ਼੍ਰੀਰਾਮ ਜਨਮ ਭੂਮੀ 'ਤੇ ਮੰਦਰ ਨਿਰਮਾਣ ਦੇ ਮਾਮਲੇ 'ਤੇ ਸੁਪਰੀਮ ਕੋਰਟ ਦਾ ਫੈਸਲਾ ਆਉਣ ਦੀ ਸੰਭਾਵਨਾ ਹੈ। ਫੈਸਲਾ ਜੋ ਵੀ ਆਵੇ ਉਸ ਨੂੰ ਖੁੱਲ੍ਹੇ ਮੰਨ ਨਾਲ ਸਵੀਕਾਰ ਕਰਨਾ ਚਾਹੀਦਾ ਹੈ। ਫੈਸਲੇ ਤੋਂ ਬਾਅਦ ਦੇਸ਼ ਭਰ 'ਚ ਵਾਤਾਵਰਣ ਸ਼ਾਂਤੀਪੂਰਨ ਰਹੇ, ਇਹ ਸਾਰਿਆਂ ਦਾ ਫਰਜ਼ ਹੈ। ਇਸ ਵਿਸ਼ੇ 'ਤੇ ਵੀ ਬੈਠਕ 'ਚ ਵਿਚਾਰ ਹੋ ਰਿਹਾ ਹੈ। ਸੰਗਠਨ ਦੇ ਪ੍ਰਚਾਰ ਮੁਖੀ ਅਰੂਣ ਕੁਮਾਰ ਨੇ ਕਿਹਾ ਕਿ 30 ਅਕਤੂਬਰ ਤੋਂ 5 ਨਵੰਬਰ ਤਕ ਹਰਿਦੁਆਰ 'ਚ ਪ੍ਰਚਾਰਕ ਵਰਗ ਨਾਲ ਦੋ ਦਿਨ ਦੀ ਬੈਠਕ ਪਹਿਲਾਂ ਤੋਂ ਨਿਰਧਾਰਤ ਸੀ ਪਰ ਇਸ ਬੈਠਕ ਨੂੰ ਜ਼ਰੂਰੀ ਕਾਰਨਾਂ ਕਰਕੇ ਮੁਅੱਤਲ ਕਰ ਦਿੱਤਾ ਗਿਆ ਪਰ ਬੈਠਕ ਹਰਿਦੁਆਰ ਦੇ ਸਥਾਨ 'ਤੇ ਹੁਣ ਦਿੱਲੀ 'ਚ ਹੋ ਰਹੀ ਹੈ। ਇਸ ਬੈਠਕ 'ਚ ਸੰਘ ਮੁਖੀ ਮੋਹਨ ਭਾਗਵਤ ਅਤੇ ਭੈਆਜੀ ਜੋਸ਼ੀ ਮੌਜੂਦ ਹਨ।

Inder Prajapati

This news is Content Editor Inder Prajapati