ਪੱਛਮੀ ਬੰਗਾਲ ਦੇ ਗਵਰਨਰ ਬੋਲੇ, ਮਮਤਾ ਨੇ ਮੈਨੂੰ ਕਿਹਾ- ''ਤੂੰ ਚੀਜ਼ ਬੜੀ ਹੈ ਮਸਤ-ਮਸਤ''

11/28/2019 6:02:58 PM

ਕੋਲਕਾਤਾ— ਪੱਛਮੀ ਬੰਗਾਲ ਦੇ ਗਵਰਨਰ ਜਗਦੀਪ ਧਨਖੜ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਵਿਚਕਾਰ ਝਗੜਾ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਗਵਰਨਰ ਧਨਖੜ ਨੇ ਦੋਸ਼ ਲਾਇਆ ਹੈ ਕਿ ਮਮਤਾ ਬੈਨਰਜੀ ਨੇ ਉਨ੍ਹਾਂ ਦੇ ਵਿਰੁੱਧ ਬੇਤੁਕੀ ਟਿੱਪਣੀ ਕੀਤੀ ਹੈ। ਬੁੱਧਵਾਰ ਨੂੰ ਕਈ ਟਵੀਟ ਕਰਦਿਆਂ ਧਨਖੇੜ ਨੇ ਮਮਤਾ 'ਤੇ ਨਿਸ਼ਾਨਾ ਸਾਧਿਆ। ਪਹਿਲਾਂ ਵੀ ਦੋਹਾਂ ਦਰਮਿਆਨ ਵਿਵਾਦ ਸਾਹਮਣੇ ਆਉਂਦੇ ਰਹੇ ਹਨ।

ਅਖਬਾਰ ਦੀ ਖਬਰ ਨਾਲ ਟਵੀਟ
ਗਵਰਨਰ ਧਨਖੜ ਨੇ ਟਵੀਟ ਕਰਦੇ ਹੋਏ ਲਿਖਿਆ,''ਮੁੱਖ ਮੰਤਰੀ ਨੇ ਮੇਰੇ ਲਈ ਕਿਹਾ,''ਤੂੰ ਚੀਜ਼ ਬੜੀ ਹੈ ਮਸਤ-ਮਸਤ'' ਗਵਰਨਰ ਨੇ ਆਪਣੇ ਟਵੀਟ 'ਚ ਇਕ ਬੰਗਲਾ ਅਖਬਾਰ ਦੀ ਖਬਰ ਦਾ ਹਵਾਲਾ ਦਿੱਤਾ ਹੈ। ਇਸ ਖਬਰ 'ਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਨੇ ਗਵਰਨਰ ਬਾਰੇ ਗੱਲਬਾਤ ਕਰਦੇ ਹੋਏ ਬਿਨਾਂ ਉਨ੍ਹਾਂ ਦਾ ਨਾਂ ਲੈਂਦੇ ਹੋਏ ਕਿਹਾ, 'ਤੂੰ ਚੀਜ਼ ਬੜੀ ਹੈ ਮਸਤ ਮਸਤ।' ਦੱਸਣਯੋਗ ਹੈ ਕਿ ਇਹ ਗਾਣਾ 1994 'ਚ ਆਈ ਇਕ ਮਸ਼ਹੂਰ ਫਿਲਮ 'ਮੋਹਰਾ' ਦਾ ਸੀ।

ਮੈਂ ਜਵਾਬ ਦੇਣਾ ਸਹੀ ਨਹੀਂ ਸਮਝਿਆ : ਗਵਰਨਰ
ਗਵਰਨਰ ਨੇ ਟਵੀਟ ਕਰਦੇ ਹੋਏ ਲਿਖਿਆ, 'ਅਖਬਾਰ 'ਚ 27 ਨਵੰਬਰ ਨੂੰ ਖਬਰ ਛਪੀ' ਇਸ 'ਚ ਸੰਵਿਧਾਨ ਦਿਵਸ ਦਾ ਜ਼ਿਕਰ ਕੀਤਾ ਗਿਆ। ਸਤਿਕਾਰਯੋਗ ਮੁੱਖ ਮੰਤਰੀ ਨੇ ਗਵਰਨਰ ਲਈ ਕਿਹਾ, 'ਤੂੰ ਚੀਜ਼ ਬੜੀ ਹੈ ਮਸਤ ਮਸਤ।' ਮੈਂ ਇਸ ਦਾ ਜਵਾਬ ਦੇਣਾ ਸਹੀ ਨਹੀਂ ਸਮਝਿਆ ਕਿਉਂਕਿ ਮੈ ਇਸ ਅਹੁਦੇ ਦਾ ਸਤਿਕਾਰ ਕਰਦਾ ਹਾਂ।

ਸੰਵਿਧਾਨ ਦਿਵਸ 'ਤੇ ਦੋਹਾਂ 'ਚ ਨਹੀਂ ਹੋਈ ਗੱਲਬਾਤ
ਗਵਰਨਰ ਧਨਖੜ ਨੇ ਬੁੱਧਵਾਰ ਦੁਪਹਿਰ ਨੂੰ ਇਕ ਹੋਰ ਟਵੀਟ 'ਚ ਇਕ ਵੀਡੀਓ ਪੋਸਟ ਕੀਤੀ, ਜਿਸ 'ਚ ਮੁੱਖ ਮੰਤਰੀ ਮਮਤਾ ਬੈਨਰਜੀ ਸੰਵਿਧਾਨ ਦਿਵਸ ਦੇ ਪ੍ਰੋਗਰਾਮ ਦੇ ਅੰਤ 'ਚ ਅਖਬਾਰੀ ਨੁਮਾਇੰਦਿਆਂ ਨਾਲ ਗੱਲਬਾਤ ਕਰ ਰਹੀ ਸੀ। ਟਵੀਟ 'ਚ ਉਨ੍ਹਾਂ ਕਿਹਾ,''ਮੈਂ ਕਦੇ ਵੀ ਸਤਿਕਾਰ ਦੇਣ 'ਚ ਕਮੀ ਨਹੀਂ ਕੀਤੀ। ਭਾਵੇਂ ਉਹ ਸਤਿਕਾਰਯੋਗ ਮੁੱਖ ਮੰਤਰੀ ਹੀ ਕਿਉਂ ਨਾ ਹੋਣ, ਮੈਂ ਉਨ੍ਹਾਂ ਦਾ ਜਾਤੀ ਤੌਰ 'ਤੇ ਕਾਫੀ ਸਨਮਾਨ ਕਰਦਾ ਹਾਂ। ਭਾਰਤੀ ਸੰਵਿਧਾਨ ਨੂੰ ਅਪਣਾਏ ਜਾਣ ਦੇ 70 ਸਾਲ ਮੁਕੰਮਲ ਹੋਣ ਦੇ ਮੌਕੇ 'ਤੇ ਆਯੋਜਿਤ ਵਿਸ਼ੇਸ਼ ਇਜਲਾਸ ਦੌਰਾਨ ਮਮਤਾ ਅਤੇ ਗਵਰਨਰ ਦੌਰਾਨ ਕੋਈ ਸਿੱਧੀ ਗੱਲਬਾਤ ਨਹੀਂ ਹੋਈ।''

ਮਮਤਾ ਧਨਖੜ ਦਾ ਪੁਰਾਣਾ ਝਗੜਾ
ਇਸ ਤੋਂ ਪਹਿਲਾਂ ਵੀ ਮਮਤਾ ਬੈਨਰਜੀ ਅਤੇ ਜਗਦੀਪ ਧਨਖੜ ਵਿਚਕਾਰ ਅਣਬਣ ਦੇਖਣ ਨੂੰ ਮਿਲੀ ਹੈ। ਮਮਤਾ ਬੈਨਰਜੀ ਨੇ ਗਵਰਨਰ 'ਤੇ ਟਿੱਪਣੀ ਕਰਦੇ ਕਿਹਾ ਸੀ,''ਮੈਂ ਗਵਰਨਰ ਨਾਲ ਕਦੇ ਲੜਾਈ ਨਹੀਂ ਕੀਤੀ ਪਰ ਉਹ ਅਜਿਹੇ ਹਾਲਾਤ ਪੈਦਾ ਕਰ ਰਹੇ ਹਨ।'' ਇੱਥੋਂ ਤਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਇਸ ਕਿਸਮ ਦਾ ਸਲੂਕ ਨਹੀਂ ਕੀਤਾ। ਮੁਰਸ਼ਿਦਾਬਾਦ ਜ਼ਿਲੇ ਦੇ ਫਰੱਕਾ ਸਥਿਤ ਇਕ ਕਾਲਜ ਦੇ ਪ੍ਰੋਗਰਾਮ 'ਚ ਪਹੁੰਚਣ ਲਈ ਗਵਰਨਰ ਨੇ ਹੈਲੀਕਾਪਟਰ ਦੀ ਮੰਗ ਕੀਤੀ ਸੀ ਪਰ ਮਮਤਾ ਸਰਕਾਰ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। ਇਸ ਮਗਰੋਂ ਉਨ੍ਹਾਂ ਨੂੰ 300 ਕਿ. ਮੀ. ਦੀ ਦੂਰੀ ਸੜਕ ਰਾਹੀਂ ਤੈਅ ਕਰਨੀ ਪਈ ਸੀ।

DIsha

This news is Content Editor DIsha