ਪੱਛਮੀ ਬੰਗਾਲ 'ਚ 7 ਨਵੰਬਰ ਤੋਂ 1 ਸਾਲ ਲਈ ਪਾਨ ਮਸਾਲਾ-ਗੁਟਖਾ ਬੈਨ

10/26/2021 7:57:01 PM

ਕੋਲਕਾਤਾ - ਪੱਛਮੀ ਬੰਗਾਲ ਸਰਕਾਰ ਨੇ ਮੰਗਲਵਾਰ ਨੂੰ ਇੱਕ ਸਾਲ ਲਈ ਪਾਨ ਮਸਾਲਾ ਅਤੇ ਗੁਟਖਾ ਬਣਾਉਣ-ਵੇਚਣ 'ਤੇ ਰੋਕ ਲਗਾ ਦਿੱਤੀ ਹੈ। ਸੂਬਾ ਸਰਕਾਰ ਦੁਆਰਾ ਲਗਾਈ ਗਈ ਇਹ ਪਾਬੰਦੀ ਅਗਲੀ 7 ਨਵੰਬਰ ਤੋਂ ਅਗਲੇ 1 ਸਾਲ ਤੱਕ ਲਈ ਪ੍ਰਭਾਵੀ ਹੋਵੇਗੀ। ਇਹ ਗੱਲ ਸਰਕਾਰੀ ਹੁਕਮ ਵਿੱਚ ਕਹੀ ਗਈ ਹੈ। ਸੂਬਾ ਸਿਹਤ ਮੰਤਰਾਲਾ  ਦੁਆਰਾ ਜਾਰੀ ਨੋਟੀਫਿਕੇਸ਼ ਮੁਤਾਬਕ ਇਹ ਫ਼ੈਸਲਾ ਆਮ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ।

ਇਸ ਤੋਂ ਪਹਿਲਾਂ ਸਤੰਬਰ ਮਹੀਨੇ ਵਿੱਚ ਹਰਿਆਣਾ ਵਿੱਚ ਗੁਟਖਾ ਅਤੇ ਪਾਨ ਮਸਾਲਾ 'ਤੇ ਰੋਕ 1 ਸਾਲ ਲਈ ਹੋਰ ਵਧਾ ਦਿੱਤੀ ਗਈ ਸੀ। ਹਰਿਆਣਾ ਵਿੱਚ ਗੁਟਖਾ ਅਤੇ ਪਾਨ ਮਸਾਲੇ ਦੇ ਨਿਰਮਾਣ ਭੰਡਾਰਣ ਅਤੇ ਵੰਡ 'ਤੇ ਇੱਕ ਸਾਲ ਤੱਕ ਲਈ ਰੋਕ ਰਹੇਗੀ। ਇਹ ਹੁਕਮ ਸੂਬੇ ਦੇ ਸਾਰੇ ਜ਼ਿਲ੍ਹਾ ਡਿਪਟੀ ਕਮਿਸ਼ਨਰ, ਸਾਰੇ ਪੁਲਸ ਪ੍ਰਧਾਨ, ਸਾਰੇ ਸਿਵਲ ਸਰਜਨ, ਸਾਰੇ ਮਨੋਨੀਤ ਅਧਿਕਾਰੀਆਂ ਅਤੇ ਸਾਰੇ ਖੁਰਾਕ ਅਤੇ ਸੁਰੱਖਿਆ ਅਧਿਕਾਰੀ ਨੂੰ ਜਾਰੀ ਕੀਤੇ ਗਏ ਸਨ।

ਦਿੱਲੀ ਵਿੱਚ ਵੀ ਪਿਛਲੇ ਸਾਲ ਤੰਬਾਕੂ ਅਤੇ ਤੰਬਾਕੂ ਨਾਲ ਬਣੇ ਉਤਪਾਦਾਂ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਸੀ। ਦਿੱਲੀ ਸਰਕਾਰ ਨੇ ਚੱਬਣ ਵਾਲੇ ਤੰਬਾਕੂ ਅਤੇ ਉਸ ਨਾਲ ਬਣੇ ਉਤਪਾਦਾਂ ਨੂੰ ਪਾਬੰਦੀਸ਼ੁਦਾ ਉਤਪਾਦਾਂ ਦੇ ਦਾਇਰੇ ਵਿੱਚ ਸ਼ਾਮਲ ਕੀਤਾ ਸੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Inder Prajapati

This news is Content Editor Inder Prajapati