ਭਾਰਤ ਦੇ ਗੁਆਂਢੀ ਦੇਸ਼ ਚੀਨ ਤੋਂ ਖਰੀਦ ਰਹੇ ਹਨ ਹਥਿਆਰ

03/12/2018 10:13:42 PM

ਨਵੀਂ ਦਿੱਲੀ—ਚੀਨ ਇਨੀਂ ਦਿਨੀਂ ਭਾਰਤ ਦੇ ਗੁਆਂਢੀ ਦੇਸ਼ਾਂ ਪਾਕਿਸਤਾਨ, ਬੰਗਲਾਦੇਸ਼ ਅਤੇ ਮਿਆਂਮਾਰ ਲਈ ਹਥਿਆਰਾਂ ਦਾ ਪ੍ਰਮੁੱਖ ਸਪਲਾਇਰ ਬਣ ਗਿਆ ਹੈ, ਜਦਕਿ ਭਾਰਤ ਲਈ ਅਮਰੀਕਾ ਹਥਿਆਰਾਂ ਦੀ ਵਿਕਰੀ 'ਚ ਹੈਰਾਨੀਜਨਕ  ਵਾਧਾ ਦਰਜ ਕੀਤਾ ਗਿਆ ਹੈ। ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸੀਟਿਊਟ ਦੀ ਰਿਪੋਰਟ ਮੁਤਾਬਕ ਅਮਰੀਕਾ, ਰੂਸ, ਫਰਾਂਸ, ਜਰਮਨੀ ਅਤੇ ਚੀਨ ਦੁਨੀਆ ਦੇ ਸਭ ਤੋਂ ਵੱਡੇ ਆਰਮਸ ਸਪਲਾਇਰ ਹਨ ਅਤੇ 74 ਫੀਸਦੀ ਬਾਜ਼ਾਰ 'ਚ ਇਨ੍ਹਾਂ ਦਾ ਕਬਜ਼ਾ ਹੈ। 
ਭਾਰਤ ਦੁਨੀਆ 'ਚ ਹਥਿਆਰਾਂ ਦਾ ਸਭ ਵੱਡਾ ਦਰਾਮਦਕਰਤਾ ਬਣਿਆ ਹੋਇਆ ਹੈ। ਪੂਰੀ ਦੁਨੀਆ 'ਚ ਇਸ ਦਾ ਹਿੱਸਾ 12 ਫੀਸਦੀ ਹੈ। ਰਿਪੋਰਟ 'ਚ 2013-2017 ਵਿਚਾਲੇ ਹਥਿਆਰਾਂ ਦੇ ਟਰਾਂਸਫਰ ਦਾ ਅੰਦਾਜ਼ਾ ਲਗਾਇਆ ਗਿਆ ਹੈ, ਜਿਨ੍ਹਾਂ ਦਾ ਆਰਡਰ ਪਹਿਲਾਂ ਹੀ ਦਿੱਤਾ ਜਾ ਚੁੱਕਿਆ ਹੈ। 
ਰੱਖਿਆ ਉਤਪਾਦਨ ਲਈ ਮੋਦੀ ਸਰਕਾਰ ਭਾਵੇ ਹੀ 'ਮੈਕ ਇਨ ਇੰਡੀਆ' 'ਤੇ ਜ਼ੋਰ ਦੇ ਰਹੀ ਹੈ, ਪਰ ਦਰਾਮਦ 24 ਫੀਸਦੀ ਵੱਧ ਗਈ ਹੈ। ਪਾਕਿਸਤਾਨ ਦੀ ਹਥਿਆਰਾਂ ਦੀ ਦਰਾਮਦ 36 ਫੀਸਦੀ ਘੱਟ ਗਈ ਹੈ। ਫੌਜੀ ਜਾਣਕਾਰ ਮੰਨਦੇ ਹਨ ਕਿ ਭਾਰਤ ਦੇ ਮੁਕਾਬਲੇ ਪਾਕਿ ਨੇ ਆਪਣੇ ਇੱਥੇ ਹਥਿਆਰਾਂ ਦੇ ਉਤਪਾਦਨ ਲਈ ਚੰਗਾ ਮਾਹੌਲ ਤਿਆਰ ਕੀਤਾ ਹੈ। ਭਾਰਤ ਲਈ ਰੂਸ ਹੁਣ ਵੀ ਸਭ ਤੋਂ ਵੱਡਾ ਸਪਲਾਇਰ ਹੈ ਅਤੇ 62 ਫੀਸਦੀ ਇਮਪੋਰਟ ਰੂਸ ਤੋਂ ਹੋਇਆ ਹੈ। ਅਮਰੀਕਾ 15 ਫੀਸਦੀ ਨਾਲ ਦੂਜੇ ਨੰਬਰ 'ਤੇ ਹੈ। ਖਾਸ ਗੱਲ ਇਹ ਹੈ ਕਿ ਅਮਰੀਕਾ ਤੋਂ ਦਰਾਮਦ 57 ਫੀਸਦੀ ਵੱਧੀ ਹੈ। ਅਮਰੀਕਾ ਨੇ ਭਾਰਤ ਨੂੰ ਸਮੁੰਦਰੀ ਗਸ਼ਤ ਜਹਾਜ਼, ਟਰਾਂਸਪੋਰਟ ਜਹਾਜ਼ ਅਤੇ ਲੜਾਕੂ ਹੈਲੀਕਾਪਟਰ ਦਿੱਤੇ ਹਨ। ਭਾਰਤ ਲਈ ਇਜ਼ਰਾਇਲ 11 ਫੀਸਦੀ ਨਾਲ ਤੀਜੇ ਨੰਬਰ 'ਤੇ ਹੈ।