ਸਰਹੱਦ ''ਤੇ ਸਥਿਤੀ ਖਰਾਬ ਹੋਣ ''ਤੇ ਹੀ ਅਸੀਂ ਗੋਲੀਬਾਰੀ ਕਰਦੇ ਹਾਂ : BSF ਡੀ.ਜੀ.

06/16/2019 1:37:35 AM

ਨਵੀਂ ਦਿੱਲੀ— ਭਾਰਤ ਤੇ ਬੰਗਲਾਦੇਸ਼ ਦੇ ਸਰਹੱਦ ਸੁਰੱਖਿਆ ਫੋਰਸਾਂ ਨੇ ਸ਼ਨੀਵਾਰ ਨੂੰ ਹੋਈ ਵਾਰਤਾ ਦੌਰਾਨ ਸਰਹੱਦ 'ਤੇ ਹੋਣ ਵਾਲੀ ਮੌਤ ਦੀਆਂ ਘਟਨਾਵਾਂ 'ਚ ਕਮੀ ਲਿਆਉਣ ਲਿਆਉਣ ਲਈ ਸੰਯੁਕਤ ਕੋਸ਼ਿਸ਼ ਕਰਨ ਦਾ ਫੈਸਲਾ ਲਿਆ। ਇਸ ਦੌਰਾਨ ਬੀ.ਐੱਸ.ਐੱਫ. ਨੇ ਕਿਹਾ ਕਿ ਉਸ ਵੱਲੋਂ ਗੋਲੀਬਾਰੀ ਉਦੋਂ ਹੀ ਹੁੰਦੀ ਹੈ ਜਦੋਂ ਸਥਿਤੀ 'ਖਰਾਬ' ਹੋ ਜਾਂਦੀ ਹੈ ਤੇ ਉਸ ਦੇ ਜਵਾਨਾਂ ਦੀ ਜ਼ਿੰਦਗੀ ਖਤਰੇ 'ਚ ਹੋਵੇ।

ਬੀ.ਐੱਸ.ਐੱਫ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਰਹੱਦ ਸੁਰੱਖਿਆ ਫੋਰਸ ਤੇ ਬਾਰਡਰ ਗਾਰਡਸ ਬੰਗਲਾਦੇਸ਼ ਦੇ ਜਨਰਲ ਡਾਇਰੈਕਟਰ ਪੱਧਰੀ 48ਵੀਂ ਦੁਵੱਲੀ ਗੱਲਬਾਤ ਢਾਕਾ 'ਚ ਖਤਮ ਹੋਈ। ਇਸ 'ਚ ਦੋਵਾਂ ਦੇਸ਼ਾਂ ਦੀ ਸਾਂਝੀ 4,096 ਕਿਲੋਮੀਟਰ ਦੀ ਸਰਹੱਦ ਨੇੜੇ ਅਪਰਾਧ, ਮਵੇਸ਼ੀਆ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਤੇ ਬਿਹਤਰ ਤਰੀਕੇ ਨਾਲ ਕੰਟਰੋਲ ਕਰਨ ਲਈ ਸਹਿਯੋਗ ਵਧਾਉਣ ਦਾ ਫੈਸਲਾ ਲਿਆ ਗਿਆ।

ਬੀ.ਐੱਸ.ਐੱਫ. ਮੁੱਖੀ ਰਜਨੀਕਾਂਤ ਮਿਸ਼ਰਾ ਨੇ ਵਾਰਤਾ ਦੌਰਾਨ ਕਿਹਾ ਕਿ ਪਿਛਲੇ ਕੁਝ ਮਹੀਨੇ 'ਚ ਸ਼ਰਾਰਤੀ ਤੱਤਾਂ ਤੇ ਅਪਰਾਧੀਆਂ ਦੇ ਹਮਲਿਆਂ 'ਚ ਇਕ ਫੌਜੀ ਦੀ ਮੌਤ ਹੋਈ ਜਦਕਿ 39 'ਗੰਭੀਰ ਰੂਪ' ਨਾਲ ਜ਼ਖਮੀ ਹੋਏ। ਬੰਗਲਾਦੇਸ਼ ਨੇ ਬੈਠਕ 'ਚ ਬੀ.ਐੱਸ.ਐੱਫ. ਵੱਲੋਂ ਸਰਹੱਦ 'ਤੇ ਮਾਰੇ ਜਾ ਰਹੇ ਆਪਣੇ ਲੋਕਾਂ ਨੂੰ ਲੈ ਕੇ ਪ੍ਰੇਸ਼ਾਨੀ ਦੋਹਰਾਈ ਜਦਕਿ ਭਾਰਤੀ ਬਲ ਇਸ ਗੱਲ 'ਤੇ ਕਾਇਮ ਰਿਹਾ ਕਿ ਉਸ ਦਾ ਟੀਚਾ ਅਪਰਾਧ ਨੂੰ ਰੋਕਣ ਤੇ ਜਿਥੇ ਤਕ ਸੰਭਵ ਹੋ ਸਕੇ ਕਿਸੇ ਨੂੰ ਜਾਨੀ ਨੁਕਸਾਨ ਹੋਣ ਤੋਂ ਬਚਾਉਣਾ ਹੈ।

Inder Prajapati

This news is Content Editor Inder Prajapati