ਅਸੀਂ ਰਿਸ਼ੀ-ਮੁਨੀਆਂ ਦੀਆਂ ਸੰਤਾਨਾਂ ਹਾਂ, ਬਾਂਦਰਾਂ ਦੀਆਂ ਨਹੀਂ : ਸਤਪਾਲ ਸਿੰਘ

07/20/2019 2:16:06 AM

ਨਵੀਂ ਦਿੱਲੀ– ਭਾਜਪਾ ਸੰਸਦ ਮੈਂਬਰ ਸਤਪਾਲ ਸਿੰਘ ਨੇ ਸ਼ੁੱਕਰਵਾਰ ਨੂੰ ਇਕ ਵਾਰ ਫਿਰ ‘ਡਾਰਵਿਨ ਦੇ ਉਤਪਤੀ ਦੇ ਸਿਧਾਂਤ’ ’ਤੇ ਸਵਾਲ ਖੜ੍ਹਾ ਕੀਤਾ। ਬਾਗਪਤ ਤੋਂ ਲੋਕ ਸਭਾ ਮੈਂਬਰ ਸਤਪਾਲ ਸਿੰਘ ਨੇ ਲੋਕ ਸਭਾ ਵਿਚ ਮਨੁੱਖੀ ਅਧਿਕਾਰ ਸੁਰੱਖਿਆ (ਸੋਧ) ਬਿੱਲ 2019 ’ਤੇ ਚਰਚਾ ਵਿਚ ਭਾਗ ਲੈਂਦੇ ਹੋਏ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਅਸੀਂ ਰਿਸ਼ੀਆਂ-ਮੁਨੀਆਂ ਦੀ ਸੰਤਾਨ ਹਾਂ। ਉਨ੍ਹਾਂ ਕਿਹਾ,‘‘ਸਾਡੀ ਭਾਰਤੀ ਸੱਭਿਅਤਾ ਇਹ ਮੰਨਦੀ ਹੈ ਕਿ ਅਸੀਂ ਰਿਸ਼ੀਆਂ ਦੀਆਂ ਸੰਤਾਨਾਂ ਹਾਂ। ਜੋ ਲੋਕ ਇਹ ਕਹਿੰਦੇ ਹਨ ਕਿ ਉਹ ਬਾਂਦਰਾਂ ਦੀ ਔਲਾਦ ਹਨ, ਮੈਂ ਅਜਿਹੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦਾ।’’ ਇਸ ’ਤੇ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਵਿਰੋਧ ਦਰਜ ਕਰਾਇਆ।

Inder Prajapati

This news is Content Editor Inder Prajapati