ਲਾਕਡਾਊਨ ''ਚ ਫਸਿਆ 4 ਸਾਲ ਦਾ ਬੱਚਾ ਮਹੀਨੇ ਬਾਅਦ ਆਪਣੇ ਮਾਤਾ-ਪਿਤਾ ਨੂੰ ਮਿਲਿਆ

04/26/2020 5:17:34 PM

ਵਾਇਨਾਡ (ਕੇਰਲ)- ਲਾਕਡਾਊਨ ਕਾਰਨ ਵਿਛੜਿਆ 4 ਸਾਲ ਦਾ ਇਕ ਬੱਚਾ ਕਰੀਬ ਇਕ ਮਹੀਨੇ ਬਾਅਦ ਆਪਣੇ ਮਾਤਾ-ਪਿਤਾ ਨੂੰ ਮਿਲਿਆ। ਇਸ 'ਚ 2 ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਅਹਿਮ ਭੂਮਿਕਾ ਨਿਭਾਈ। ਬੱਚੇ ਦੇ ਪਿਤਾ ਸਜੀਤ ਅਤੇ ਮਾਤਾ ਵਿਸ਼ਨੂੰਪ੍ਰਿਆ ਕਲਪੇਟਾ ਕੋਲ ਕੰਬਲਾਕੜ ਦੇ ਰਹਿਣ ਵਾਲੇ ਹਨ। ਸੀਜਤ ਇਲੈਕਟ੍ਰੀਸ਼ੀਅਨ ਹੈ। ਉਨਾਂ ਨੂੰ ਮੱਧ ਮਾਰਚ ਨੂੰ ਘਰ 'ਚ ਹੀ ਕੁਆਰੰਟੀਨ ਰਹਿਣ ਲਈ ਕਿਹਾ ਗਿਆ ਸੀ। ਇਸ ਤੋਂ ਬਾਅਦ ਉਨਾਂ ਨੇ ਆਪਣੇ ਬੱਚੇ ਨੂੰ ਪਲੱਕੜ ਜ਼ਿਲੇ ਦੇ ਸ਼ੋਰਾਨੂਰ 'ਚ ਇਕ ਰਿਸ਼ਤੇਦਾਰ ਦੇ ਇੱਥੇ ਭੇਜ ਦਿੱਤਾ ਸੀ। ਜਦੋਂ ਸਜੀਤ ਨੇ ਆਪਣੇ ਕੁਆਰੰਟੀਨ ਦੀ ਮਿਆਦ ਪੂਰੀ ਕੀਤੀ, ਉਦੋਂ ਦੇਸ਼ ਵਿਆਪੀ ਬੰਦ ਲਾਗੂ ਹੋ ਗਿਆ।

ਇਸ ਕਾਰਨ ਉਹ ਆਪਣੇ ਬੱਚੇ ਨੂੰ ਵਾਪਸ ਨਹੀਂ ਲਿਆ ਸਕੇ। ਜੋੜੇ ਨੇ ਮਦਦ ਲਈ ਕਲਪੇਟਾ ਦੇ ਵਿਧਾਇਕ ਸੀ.ਕੇ. ਸਸੀਨਦਰਨ ਨਾਲ ਸੰਪਰਕ ਕੀਤਾ। ਵਿਧਾਇਕ ਨੇ ਵਾਇਨਾਡ ਦੀ ਕਲੈਕਟਰ ਡਾ. ਅਦੀਲਾ ਅਬਦੁੱਲਾ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਪਲੱਕੜ ਤੋਂ ਫਾਇਰ ਬ੍ਰਿਗੇਡ ਅਤੇ ਬਚਾਅ ਕਰਮਚਾਰੀ ਅਨੂਰ ਅਤੇ ਸੰਤੋਸ਼ ਨੇ ਸ਼ੁੱਕਰਵਾਰ ਸਵੇਰੇ ਸ਼ੋਰਾਨੂਰ ਤੋਂ ਬੱਚੇ ਅਤੇ ਉਸ ਦੇ ਇਕ ਰਿਸ਼ਤੇਦਾਰ ਨੂੰ ਆਪਣੇ ਗੱਡੀ 'ਚ ਬਿਠਾਇਆ ਅਤੇ ਉਨਾਂ ਨੂੰ ਕੋਝੀਕੋਡ ਲਿਆਏ ਅਤੇ ਬੱਚੇ ਨੂੰ ਉਸ ਦੇ ਮਾਤਾ-ਪਿਤਾ ਤੱਕ ਪਹੁੰਚਾਇਆ।

DIsha

This news is Content Editor DIsha