ਗੁਜਰਾਤ : ਅਹਿਮਦਾਬਾਦ 'ਚ ਭਾਰੀ ਬਾਰਿਸ਼, ਸੜਕਾਂ 'ਤੇ ਜਲਪ੍ਰਭਾਵ

08/18/2018 1:01:31 PM

ਅਹਿਮਦਾਬਾਦ— ਗੁਜਰਾਤ ਦੇ ਅਹਿਮਦਾਬਾਦ ਸ਼ਹਿਰ 'ਚ ਭਾਰੀ ਬਾਰਿਸ਼ ਤੋਂ ਬਾਅਦ ਧਰਤੀ ਜਲ-ਥਲ ਹੋਣ ਨਾਲ ਲੋਕ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਸ਼ੁੱਕਰਵਾਰ ਸਵੇਰੇ ਹੋਈ ਮੂਸਲਾਧਾਰ ਬਾਰਿਸ਼ ਤੋਂ ਬਾਅਦ ਸ਼ਹਿਰ ਦੀਆਂ ਸੜਕਾਂ ਪਾਣੀ 'ਚ ਡੁੱਬੀਆਂ ਨਜ਼ਰ ਆਈਆਂ। ਬਾਰਿਸ਼ ਦੀ ਵਜ੍ਹਾ ਨਾਲ ਰੌਜ਼ਾਨਾ ਦਫਤਰਾਂ ਜਾਣ ਵਾਲਿਆਂ ਨੂੰ ਮੁਸੀਬਤ ਝੱਲਣੀ ਪਵੇਗੀ।

https://twitter.com/ANI/status/1030365940922413056
ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਦੀ ਵਜ੍ਹਾ ਨਾਲ ਕੁਝ ਇਲਾਕਿਆਂ 'ਚ ਟ੍ਰੈਫਿਕ ਜਾਮ ਦੀ ਸਮੱਸਿਆ ਦੇਖਣ ਨੂੰ ਮਿਲੀ। ਦੱਸਣਾ ਚਾਹੁੰਦੇ ਹਾਂ ਕਿ ਕਈ ਜ਼ਿਲਿਆਂ 'ਚ ਬਾਰਿਸ਼ ਤੋਂ ਬਾਅਦ ਆਮ ਜਨਜੀਵਣ 'ਤੇ ਪ੍ਰਭਾਵ ਛੱਡਿਆ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ 'ਚ ਵੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ।
ਇਸ ਵਿਚਕਾਰ ਦੱਖਣੀ ਭਾਰਤ ਦਾ ਸੂਬਾ ਕੇਰਲਾ ਪਿਛਲੇ 100 ਸਾਲ ਦੀ ਸਭ ਤੋਂ ਵੱਡੇ ਕਹਿਰ ਸਾਹਮਣਾ ਕਰ ਰਿਹਾ ਹੈ। ਸੂਬੇ ਦੇ ਮੁੱਖ ਮੰਤਰੀ ਪੀ ਵਿਜਯਨ ਨੇ ਸ਼ੁੱਕਰਵਾਰ ਨੂੰ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਸੂਬੇ 'ਚ ਹੜ੍ਹ ਅਤੇ ਬਾਰਿਸ਼ ਨਾਲ ਜੁੜੇ ਹਾਦਸਿਆਂ 'ਚ ਹੁਣ ਤੱਕ 167 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਚੀ ਏਅਰਪੋਰਟ 'ਚ ਜਹਾਜ਼ਾਂ ਦੀ ਆਵਾਜਾਈ 18 ਅਗਸਤ ਤੱਕ ਬੰਦ ਹੈ। ਇਸ ਨਾਲ ਹੀ ਰਾਜ ਦੇ ਕਈ ਜ਼ਿਲਿਆਂ 'ਚ ਰੈਸਕਿਊ ਅਪਰੇਸ਼ਨ 'ਚ ਫੌਜ ਅਤੇ ਰਾਸ਼ਟਰੀ ਆਫਤ ਰਾਹਤ ਫੋਰਸ (ਐੈੱਨ.ਡੀ.ਆਰ.ਐੈੱਫ.) ਤੋਂ ਮਦਦ ਲਈ ਜਾ ਰਹੀ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਵੀ ਕੇਰਲ ਦੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ ਵਾਲੇ ਹਨ।