ਸਾਵਧਾਨ! ਅਗਲੇ ਸਾਲ ਹੋਵੇਗੀ ਪਾਣੀ ਦੀ ਕਿੱਲਤ, ਤਰਸਣਗੇ ਇਹ 21 ਸ਼ਹਿਰ

11/22/2019 9:13:53 PM

ਨਵੀਂ ਦਿੱਲੀ — ਨੀਤੀ ਅਯੋਗ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਜਲ ਸ਼ਕਤੀ ਮੰਤਰਾਲਾ ਨੇ ਕਿਹਾ ਕਿ 2020 'ਚ ਕੁਝ ਸਹਿਰਾਂ 'ਚ ਪਾਣੀ ਦੀ ਭਾਰੀ ਕਿੱਲਤ ਹੋਵੇਗਾ। ਇਨ੍ਹਾਂ ਸ਼ਹਿਰਾਂ ਦੀ ਗਿਣਤੀ 21 ਹੈ। ਇਹ ਹਨ- ਦਿੱਲੀ, ਗਾਂਧੀਨਗਰ, ਗੁੜਗਾਓਂ, ਯਮੁਨਾਨਗਰ, ਬੈਂਗਲੋਰ, ਇੰਦੌਰ, ਰਤਲਾਮ, ਅੰਮ੍ਰਿਤਸਰ, ਲੁਧਿਆਣਾ, ਮੋਹਾਲੀ, ਪਟਿਆਲਾ, ਜਲੰਧਰ, ਹੈਦਰਾਬਾਦ, ਆਗਰਾ, ਗਾਜ਼ੀਆਬਾਦ, ਚੇੱਨਈ, ਵੈੱਲੋਰ, ਅਜਮੇਰ, ਬੀਕਾਨੇਰ, ਜੈਪੁਰ ਅਤੇ ਜੋਧਪੁਰ।
ਨੀਤੀ ਕਮਿਸ਼ਨ ਨੇ ਇਹ ਰਿਪੋਰਟ 2018 'ਚ ਕੱਢੀ ਸੀ ਪਰ ਇਸ ਸਮੇਂ ਵੀ ਇਹ ਸੰਕਟ ਟਲਿਆ ਨਹੀਂ ਹੈ। ਦੇਸ਼ ਦੇ 256 ਜ਼ਿਲੇ ਇਸ ਸਮੇਂ ਪਾਣੀ ਦੀ ਬਹੁਤ ਵੱਡੀ ਸਮੱਸਿਆ ਤੋਂ ਜੂਝ ਰਹੇ ਹਨ। 2001 'ਚ ਕਿਸੇ ਨੂੰ ਜੇਕਰ 1816 ਕਿਊਬਿਕ ਮੀਟਰ ਪਾਣੀ ਮਿਲਦਾ ਸੀ ਤਾਂ 2011 'ਚ ਉਸ ਨੂੰ ਸਿਰਫ 1554 ਕਿਊਬਿਕ ਮੀਟਰ ਮਿਲਿਆ ਅਤੇ 2021 'ਚ ਇਹ 1486 ਕਿਊਬਿਕ ਮੀਟਰ ਹੋਵੇਗਾ। ਸਭ ਤੋਂ ਜ਼ਿਆਦਾ ਸਮੱਸਿਆ ਪੀਣ ਵਾਲੇ ਪਾਣੀ ਦੀ ਆਉਣ ਵਾਲੀ ਹੈ।

Inder Prajapati

This news is Content Editor Inder Prajapati