ਹਿਸਾਰ ''ਚ ਲਗਾਤਾਰ ਪੈ ਰਹੇ ਮੀਂਹ ਕਾਰਨ ਜਗ੍ਹਾ-ਜਗ੍ਹਾ ਭਰਿਆ ਪਾਣੀ, ਲੋਕ ਹੋਏ ਪਰੇਸ਼ਾਨ

07/30/2021 5:22:00 PM

ਹਿਸਾਰ- ਹਰਿਆਣਾ ਦੇ ਹਿਸਾਰ 'ਚ ਤਿੰਨ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਮੀਂਹ ਨਾਲ ਸ਼ਹਿਰ 'ਚ ਜਗ੍ਹਾ-ਜਗ੍ਹਾ ਪਾਣੀ ਭਰ ਰਿਹਾ ਹੈ। ਕਈ ਕਾਲੋਨੀਆਂ 'ਚ ਪਾਣੀ ਭਰ ਗਿਆ ਹੈ ਅਤੇ ਕਈ ਜਗ੍ਹਾ ਮਕਾਨ ਡਿੱਗਣ ਵਰਗੇ ਹਾਲਾਤ ਵੀ ਬਣੇ ਹੋਏ ਹਨ। ਪਾਣੀ ਭਰਨ ਕਾਰਨ ਸ਼ਹਿਰ 'ਚ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਲਗਾਤਾਰ ਪੈ ਰਹੇ ਮੀਂਹ ਕਾਰਨ ਹਿਸਾਰ 'ਚ ਦਿਨ ਦਾ ਤਾਪਮਾਨ ਆਮ ਨਾਲੋਂ 7 ਡਿਗਰੀ ਘੱਟ ਹੋ ਗਿਆ ਹੈ।

ਹਿਸਾਰ ਸਥਿਤ ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਮੌਸਮ ਵਿਗਿਆਨ ਵਿਭਾਗ ਦੇ ਚੇਅਰਮੈਨ ਡਾ. ਮਦਨ ਖਿਚੜ ਨੇ ਦੱਸਿਆ ਕਿ ਬੰਗਾਲ ਦੀ ਖਾੜੀ 'ਤੇ ਬਣੇ ਇਕ ਘੱਟ ਦਬਾਅ ਦਾ ਖੇਤਰ, ਉੱਤਰ ਪਾਕਿਸਤਾਨ ਨਾਲ ਲੱਗਦੇ ਪੰਜਾਬ 'ਤੇ ਇਕ ਸਾਈਕਲੋਨਿਕ ਸਰਕੁਲੇਸ਼ਨ ਬਣਨ ਅਤੇ ਮਾਨਸੂਨ ਮੁੜ ਆਮ ਸਥਿਤੀ 'ਚ ਆਉਣ ਨਾਲ ਹਰਿਆਣਾ 'ਚ ਮਾਨਸੂਨ 27 ਜੁਲਾਈ ਤੋਂ ਪੂਰੀ ਤਰ੍ਹਾਂ ਨਾਲ ਸਰਗਰਮ ਹੋ ਗਿਆ। ਜਿਸ ਨਾਲ ਸੂਬੇ 'ਚ ਜ਼ਿਆਦਾਤਰ ਖੇਤਰਾਂ 'ਚ ਲਗਾਤਾਰ ਤੀਜੇ ਦਿਨ ਵੀ ਮੀਂਹ ਪੈਂਦਾ ਰਿਹਾ। ਮੌਸਮੀ ਸਿਸਟਮਾਂ ਦੇ ਬਣੇ ਰਹਿਣ ਨਾਲ ਮਾਨਸੂਨ ਦੀ ਸਰਗਰਮੀ ਹਰਿਆਣਾ 'ਚ 31 ਜੁਲਾਈ ਤੱਕ ਬਣੇ ਰਹਿਣ ਦੀ ਸੰਭਾਵਨਾ ਹੈ।

DIsha

This news is Content Editor DIsha