VVIP ਹੈਲੀਕਾਪਟਰ ਮਾਮਲਾ : ਸੁਸ਼ੇਨ ਗੁਪਤਾ ਦੀ ਨਿਆਇਕ ਹਿਰਾਸਤ 3 ਮਈ ਤੱਕ ਵਧੀ

04/22/2019 5:08:05 PM

ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਅਗਸਤਾ ਵੈਸਟਲੈਂਡ ਹੈਲੀਕਾਪਟਰ ਘਪਲੇ ਮਾਮਲੇ 'ਚ ਗ੍ਰਿ੍ਰਫਤਾਰ ਰੱਖਿਆ ਏਜੰਟ ਸੁਸ਼ੇਨ ਮੋਹਨ ਗੁਪਤਾ ਦੀ ਨਿਆਇਕ ਹਿਰਾਸਤ ਦੀ ਮਿਆਦ ਸੋਮਵਾਰ ਨੂੰ 3 ਮਈ ਤੱਕ ਵਧਾ ਦਿੱਤੀ। ਜੱਜ ਅਰਵਿੰਦ ਕੁਮਾਰ ਨੇ ਗੁਪਤਾ ਦੀ ਦੀ ਹਿਰਾਸਤ ਦੀ ਮਿਆਦ ਵਧਾਉਣ ਦਾ ਆਦੇਸ਼ ਦਿੱਤਾ। ਗੁਪਤਾ ਨੂੰ ਧਨ ਸੋਧ ਰੋਕਥਾਮ ਕਾਨੂੰਨ ਦੇ ਅਧੀਨ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗ੍ਰਿਫਤਾਰ ਕੀਤਾ ਸੀ। ਇਸ ਤੋਂ ਪਹਿਲਾਂ ਕੋਰਟ ਨੇ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ।

ਈ.ਡੀ. ਨੇ ਕਿਹਾ ਸੀ ਕਿ ਮਾਮਲੇ 'ਚ ਸਰਕਾਰੀ ਗਵਾਹ ਬਣੇ ਰਾਜੀਵ ਸਕਸੈਨਾ ਵਲੋਂ ਕੀਤੇ ਗਏ ਖੁਲਾਸਿਆਂ ਦੇ ਆਧਾਰ 'ਤੇ ਮਾਮਲੇ 'ਚ ਗੁਪਤਾ ਦੀ ਭੂਮਿਕਾ ਸਾਹਮਣੇ ਆਈ ਸੀ। ਅਜਿਹਾ ਸ਼ੱਕ ਹੈ ਕਿ ਗੁਪਤਾ ਕੋਲ ਅਗਸਤਾ ਵੈਸਟਲੈਂਡ ਵੀ.ਵੀ.ਆਈ.ਪੀ. ਹੈਲੀਕਾਪਟਰ ਦੀ ਖਕੀਦਾਰੀ ਲਈ 3600 ਕਰੋੜ ਰੁਪਏ ਦੇ ਸਮਝੌਤੇ ਦੇ ਭੁਗਤਾਨ ਸੰਬੰਧੀ ਜਾਣਕਾਰੀ ਹੈ।

DIsha

This news is Content Editor DIsha