ਵੋਟ ਪਾਉਣ ਪਹੁੰਚੀ ਮਹਿਲਾ ਨੇ ਬੁਰਕਾ ਉਤਾਰਨ ਤੋਂ ਕੀਤਾ ਇਨਕਾਰ, ਹੋਈ ਬਹਿਸ

05/12/2018 3:07:12 PM

ਨਵੀਂ ਦਿੱਲੀ— ਕਰਨਾਟਕ ਦੇ 22 ਵਿਧਾਨਸਭਾ ਸੀਟਾਂ ਲਈ ਵੋਟਿੰਗ ਜਾਰੀ ਹੈ। ਵੋਟਿੰਗ ਕੇਂਦਰਾਂ 'ਤੇ ਵੋਟਰਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਇਸ ਵਿਚਕਾਰ ਵੋਟ ਦੇਣ ਪਹੁੰਚੀ ਮੁਸਲਮ ਮਹਿਲਾ ਨਾਲ ਬੁਰਕਾ ਉਤਾਰਨ ਦੇ ਮਾਮਲੇ ਨੂੰ ਲੈ ਕੇ ਬਹਿਸ ਹੋ ਗਈ।
ਬੇਲਗਾਵੀ ਦੀ 185 ਨੰਬਰ ਪੋਲਿੰਗ ਬੂਥ 'ਤੇ ਮੁਸਲਮ ਮਹਿਲਾ ਦੀ ਪਛਾਣ ਲਈ ਬੁਰਕਾ ਉਤਾਰਨ ਲਈ ਕਿਹਾ ਗਿਆ। ਇਸ 'ਤੇ ਮਹਿਲਾ ਨੇ ਪਹਿਲਾਂ ਵਿਰੋਧ ਕੀਤਾ ਅਤੇ ਬੁਰਕਾ ਉਤਾਰਨ ਤੋਂ ਇਨਕਾਰ ਕਰ ਦਿੱਤਾ, ਜਦਕਿ ਬਾਅਦ 'ਚ ਇਕ ਮਹਿਲਾ ਅਧਿਕਾਰੀ ਨੇ ਜਦੋਂ ਉਸ ਨੂੰ ਪਛਾਣਿਆਂ ਤਾਂ ਮੁਸਲਮ ਮਹਿਲਾ ਨੂੰ ਵੋਟ ਪਾਉਣ ਦੀ ਆਗਿਆ ਮਿਲੀ।