ਸਰਕਾਰ ਨੇ ਕੋਵਿਡ-19 ਕਾਰਨ ਫਸੇ ਵਿਦੇਸ਼ੀਆਂ ਦੇ ਵੀਜ਼ੇ ਦੀ ਮਿਆਦ 30 ਸਤੰਬਰ ਤੱਕ ਵਧਾਈ

09/02/2021 10:43:26 PM

ਨਵੀਂ ਦਿੱਲੀ - ਸਰਕਾਰ ਨੇ ਕੋਵਿਡ-19 ਮਹਾਮਾਰੀ ਕਾਰਨ ਭਾਰਤ ਵਿੱਚ ਫਸੇ ਸਾਰੇ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ਦੀ ਮਿਆਦ ਵੀਰਵਾਰ ਨੂੰ 30 ਸਤੰਬਰ ਤੱਕ ਵਧਾ ਦਿੱਤੀ। ਬੁਲਾਰਾ ਨੇ ਦੱਸਿਆ ਕਿ ਮਾਰਚ, 2020 ਤੋਂ ਪਹਿਲਾਂ ਵੱਖ-ਵੱਖ ਤਰ੍ਹਾਂ ਦੇ ਵੀਜ਼ੇ 'ਤੇ ਭਾਰਤ ਵਿੱਚ ਆਏ ਕਈ ਵਿਦੇਸ਼ੀ ਨਾਗਰਿਕ ਵਿਸ਼ਵ ਮਹਾਮਾਰੀ ਕਾਰਨ ਹਵਾਈ ਸੇਵਾ ਮੁਅੱਤਲ ਹੋਣ ਦੀ ਵਜ੍ਹਾ ਨਾਲ ਦੇਸ਼ ਵਿੱਚ ਫਸ ਗਏ ਸਨ, ਇਸ ਲਈ ਇਹ ਫੈਸਲਾ ਕੀਤਾ ਗਿਆ। ਉਨ੍ਹਾਂ ਕਿਹਾ, ‘ਕੇਂਦਰ ਸਰਕਾਰ ਨੇ ਇਸ ਵਿਦੇਸ਼ੀ ਨਾਗਰਿਕਾਂ ਲਈ ਰੈਗੁਲਰ ਵੀਜ਼ਾ ਜਾਂ ਈ-ਵੀਜ਼ਾਂ ਜਾਂ ਠਹਿਰਣ ਦੀ ਮਿਆਦ ਵਿੱਚ ਬਿਨਾਂ ਕਿਸੇ ਜੁਰਮਾਨੇ  ਦੇ ਨਿ:ਸ਼ੁਲਕ ਵਿਸਥਾਰ ਦੇ ਕੇ ਉਨ੍ਹਾਂ ਨੂੰ ਭਾਰਤ ਵਿੱਚ ਰਹਿਣ ਦੀ ਸਹੂਲਤ ਪ੍ਰਦਾਨ ਕੀਤੀ ਸੀ।

ਇਹ ਵੀ ਪੜ੍ਹੋ - ਅਫਗਾਨਿਸਤਾਨ ਦੀ ਜ਼ਮੀਨ ਦਾ ਭਾਰਤ ਖ਼ਿਲਾਫ਼ ਅੱਤਵਾਦੀ ਸਰਗਰਮੀਆਂ ਲਈ ਇਸਤੇਮਾਲ ਨਾ ਹੋਵੇ: ਵਿਦੇਸ਼ ਮੰਤਰਾਲਾ

ਬੁਲਾਰੇ ਨੇ ਕਿਹਾ, ‘ਇਹ ਸਹੂਲਤ ਵਰਤਮਾਨ ਵਿੱਚ 31 ਅਗਸਤ, 2021 ਤੱਕ ਉਪਲੱਬਧ ਹੈ ਅਤੇ ਹੁਣ ਕੇਂਦਰ ਸਰਕਾਰ ਨੇ ਇਸ ਦੀ ਮਿਆਦ 30 ਸਤੰਬਰ, 2021 ਤੱਕ ਵਧਾ ਦਿੱਤੀ ਹੈ। ਅਜਿਹੇ ਵਿਦੇਸ਼ੀ ਨਾਗਰਿਕਾਂ ਨੂੰ 30 ਸਤੰਬਰ, 2021 ਤੱਕ ਆਪਣੇ ਵੀਜ਼ੇ ਦੇ ਵਿਸਥਾਰ ਲਈ ਸਬੰਧਿਤ ਐੱਫ.ਆਰ.ਆਰ.ਓ./ਐੱਫ.ਆਰ.ਓ. ਨੂੰ ਕੋਈ ਅਰਜ਼ੀ ਦੇਣ ਦੀ ਲੋੜ ਨਹੀਂ ਹੋਵੇਗੀ।

ਇਹ ਵੀ ਪੜ੍ਹੋ - ਬੀਜਾਪੁਰ ਜ਼ਿਲ੍ਹੇ 'ਚ ਪ੍ਰੈਸ਼ਰ ਬੰਬ ਧਮਾਕੇ 'ਚ CRPF ਜਵਾਨ ਜਖ਼ਮੀ

ਉਹ ਦੇਸ਼ ਤੋਂ ਬਾਹਰ ਜਾਣ ਤੋਂ ਪਹਿਲਾਂ ਈ-ਐੱਫ.ਆਰ.ਆਰ.ਓ. ਪੋਰਟਲ 'ਤੇ ਬਾਹਰ ਜਾਣ ਦੀ ਮਨਜ਼ੂਰੀ ਲਈ ਆਨਲਾਈਨ ਅਰਜ਼ੀ ਕਰ ਸਕਦੇ ਹਨ। ਅਧਿਕਾਰੀ ਬਿਨਾਂ ਕਿਸੇ ਜੁਰਮਾਨੇ ਦੇ ਇਹ ਮਨਜ਼ੂਰੀ ਮੁਫਤ ਦੇਣਗੇ। ਬੁਲਾਰਾ ਨੇ ਕਿਹਾ ਕਿ ਜੇਕਰ ਕੋਈ 30 ਸਤੰਬਰ ਤੋਂ ਬਾਅਦ ਵੀ ਵੀਜ਼ੇ ਦੀ ਮਿਆਦ ਵਿੱਚ ਵਿਸਥਾਰ ਚਾਹੁੰਦਾ ਹੈ, ਤਾਂ ਉਹ ਆਨਲਾਈਨ ਈ-ਐੱਫ.ਆਰ.ਆਰ.ਓ. ਮੰਚ 'ਤੇ ਭੁਗਤਾਨ ਦੇ ਆਧਾਰ 'ਤੇ ਅਰਜ਼ੀ ਕਰ ਸਕਦੇ ਹਨ, ਜਿਸ 'ਤੇ ਅਧਿਕਾਰੀ ਮੌਜੂਦਾ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਯੋਗਤਾ ਦੇ ਅਨੁਸਾਰ ਵਿਚਾਰ ਕਰਨਗੇ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Inder Prajapati

This news is Content Editor Inder Prajapati