ਪੁਲਵਾਮਾ ਹਮਲੇ ਸਮੇਂ ਵਰਤਿਆ ਗਿਆ ਸੀ ਵਰਚੁਅਲ ਸਿਮ, ਜਾਣੋ ਕੀ ਹੈ ਇਹ

03/25/2019 7:20:51 PM

ਨਵੀਂ ਦਿੱਲੀ—ਜੰਮੂ-ਕਸ਼ਮੀਰ 'ਚ ਪੁਲਵਾਮਾ 'ਚ 14 ਫਰਵਰੀ ਨੂੰ ਹੋਏ ਟੈਰਰ ਅਟੈਕ 'ਚ ਸੀ.ਆਰ.ਪੀ.ਐੱਫ. ਦੇ 40 ਜਵਾਨ ਸ਼ਹੀਦ ਹੋਏ ਸਨ। ਰਿਪੋਰਟ ਮੁਤਾਬਕ ਸੁਸਾਈਡ ਬਲਾਸਟ ਕਰਨ ਵਾਲੇ ਜੈਸ਼-ਏ-ਮੁਹਮੰਦ ਦੇ ਅੱਤਵਾਦੀ ਨੇ ਵਰਚੁਅਲ ਸਿਮ ਰਾਹੀਂ ਜੈਸ਼-ਏ-ਮੁਹਮੰਦ ਨਾਲ ਸੰਪਰਕ ਕੀਤਾ ਸੀ ਅਤੇ ਇਸ ਦੇ ਰਾਹੀਂ ਲਗਾਤਾਰ ਟੱਚ 'ਚ ਸੀ। ਆਫੀਸ਼ੀਅਲਸ ਮੁਤਾਬਕ  JeM ਦੇ ਸੁਸਾਈਡ ਬੰਬਮਰ ਦੁਆਰਾ ਯੂਜ਼ ਕੀਤੇ ਗਏ ਵਰਚੁਅਲ ਸਿਮ ਜਾਂਚ ਲਈ ਅਮਰੀਕਾ ਭੇਜੀ ਜਾ ਸਕਦੀ ਹੈ। ਅਧਿਕਾਰੀਆਂ ਮੁਤਾਬਕ ਜੈਸ਼-ਏ-ਮੁਹਮੰਦ ਦੁਆਰਾ ਯੂਜ਼ ਕੀਤੇ ਜਾਣ ਵਾਲਾ ਵਰਚੁਅਲ ਸਿਮ ਅਮਰੀਕਾ ਦੇ ਸਰਵਿਸ ਪ੍ਰੋਵਾਈਡਰ ਨਾਲ ਜਨਰੇਟ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਵਰਚੁਅਲ ਸਿਮ ਦਾ ਯੂਜ਼ ਇਸ ਲਈ ਵੀ ਕੀਤਾ ਜਾਂਦਾ ਹੈ ਤਾਂ ਟਰੈਸ ਜਾਂ ਟਰੈਕ ਨਾ ਕੀਤਾ ਜਾ ਸਕੇ।

ਕੀ ਹੈ ਵਰਚੁਅਲ ਸਿਮ ਅਤੇ ਕਿਵੇਂ ਕਰਦਾ ਹੈ ਇਹ ਕੰਮ
ਵਰਚੁਅਲ ਸਿਮ, ਨਾਰਮਲ ਸਿਮ ਤੋਂ ਕਾਫੀ ਵੱਖ ਹੁੰਦਾ ਹੈ ਅਤੇ ਇਸ ਨੂੰ ਆਨਲਾਈਨ ਜਨਰੇਟ ਕੀਤਾ ਜਾ ਸਕਦਾ ਹੈ। ਆਮ ਤੌਰ 'ਤੇ ਵਰਚੁਅਲ ਸਿਮ ਨਾਲ ਯੂਜ਼ਰਸ ਨੂੰ ਕਲਾਊਡ ਬੇਸਡ ਨੰਬਰ ਦਿੱਤਾ ਜਾਂਦਾ ਹੈ। ਕਾਲਿੰਗ ਜਾਂ ਮੈਸੇਜ ਕਰਨ ਲਈ ਯੂਜ਼ਰਸ ਨੂੰ ਐਪ ਡਾਊਨਲੋਡ ਕਰਨੀ ਹੁੰਦੀ ਹੈ। ਵਰਚੁਅਲ ਸਿਮ ਨੂੰ ਕਿਸੇ ਐਪ ਦੀ ਮਦਦ ਨਾਲ ਕਿਸੇ ਡਿਵਾਈਸ 'ਚ ਯੂਜ਼ ਕੀਤਾ ਜਾ ਸਕਦਾ ਹੈ। ਕੰਪਿਊਟਰ, ਲੈਪਟਾਪ, ਸਮਾਰਟਫੋਨ ਜਾਂ ਟੈਬਲੇਟ 'ਚ। ਇਸ ਨਾਲ ਯੂਜ਼ਰਸ ਇਕ ਦੂਜੇ ਨਾਲ ਕਮੀਉਨੀਕੇਟ ਕਰ ਸਕਦੇ ਹਨ। ਵਰਚੁਅਲ ਸਿਮ ਦੀ ਖਾਸੀਅਤ ਇਹ ਹੈ ਕਿ ਇਸ ਦੇ ਰਾਹੀਂ ਲੋਕਲ ਨੰਬਰ 'ਤੇ ਕਾਲ ਲਗਾਈ ਜਾ ਸਕਦੀ ਹੈ ਅਤੇ ਰਿਸੀਵ ਕੀਤੀ ਜਾ ਸਕਦੀ ਹੈ। ਕਿਸੇ ਖਾਸ ਦੇਸ਼ ਤੱਕ ਲਿਮਿਟਿਡ ਨਹੀਂ ਹੁੰਦਾ 50 ਦੇਸ਼ਾਂ 'ਚ ਕੀਤੇ ਵੀ ਨੰਬਰ ਹੋ ਸਕਦਾ ਹੈ ਅਤੇ ਇਸ ਨਾਲ ਕੀਤੇ ਵੀ ਕਾਲ ਕੀਤਾ ਜਾ ਸਕਦੀ ਹੈ। ਵਰਚੁਅਲ ਸਿਮ ਲਈ ਤੁਹਾਨੂੰ ਕਿਸੇ ਸ਼ਾਪ 'ਤੇ ਜਾ ਕੇ ਆਪਣੀ ਆਈ.ਡੀ. ਅਤੇ ਫੋਟੋ ਨਹੀਂ ਦੇਣੀ ਹੁੰਦੀ ਹੈ, ਕਿਉਂਕਿ ਨਬੰਰ ਕੰਪਿਊਟਰ ਜਨਰੇਟੇਡ ਹੁੰਦੇ ਹਨ। ਨੰਬਰ ਕੀਤੇ ਦਾ ਵੀ ਹੋ ਸਕਦਾ ਹੈ ਜਿਵੇਂ ਅਮਰੀਕਾ ਜਾਂ ਬ੍ਰਿਟੇਨ। ਵਰਚੁਅਲ ਸਿਮ ਦਾ ਯੂਜ਼ ਆਪਣੀ ਪਛਾਣ ਲੁਕਆਉਣ ਲਈ ਵੀ ਕੀਤਾ ਜਾਂਦਾ ਹੈ। ਇਸ ਦੇ ਲਈ ਵਰਚੁਅਲ ਸਿਮ ਪ੍ਰੋਵਾਈਡਰ ਐਪ ਡਾਊਨਲੋਡ ਕਰਵਾਉਂਦੇ ਹਨ। ਆਮ ਤੌਰ 'ਤੇ ਇਹ ਸਰਵਿਸ ਫ੍ਰੀ ਨਹੀਂ ਹੁੰਦੀ ਹੈ ਅਤੇ ਇਸ ਦੇ ਲਈ ਪੈਸੇ ਦੇਣੇ ਹੁੰਦੇ ਹਨ। ਵਰਚੁਅਲ ਨੰਬਰ ਲਈ ਐਪ 'ਚ ਸਾਈਨ ਅਪ ਕਰਕੇ ਏਰੀਆ ਕੋਡ ਭਰਨਾ ਹੁੰਦਾ ਹੈ ਅਤੇ ਤੁਸੀਂ ਇਸ ਨਾਲ ਕਿਸੇ ਨੂੰ ਮੈਸੇਜ ਕਾਲ ਕਰ ਸਕਦੇ ਹੋ। ਵਰਚੁਅਲ ਸਿਮ ਐਕਟੀਵੇਟ ਕਰਨ ਲਈ ਯੂਜ਼ਰਸ ਨੂੰ ਉਸ ਦੇ ਹੀ ਸਮਾਰਟਫੋਨ 'ਚ ਵੈਰੀਫਿਕੇਸ਼ਨਸ ਲਈ ਕੋਡ ਭੇਜਿਆ ਜਾਂਦਾ ਹੈ। ਕੁਲ ਮਿਲਾ ਕੇ ਇਹ ਵਰਚੁਅਲ ਸਿਮ ਰਾਹੀਂ ਕੀਤੀ ਗਈ ਕਮੀਊਨੀਕੇਸ਼ਨ ਨੂੰ ਆਮ ਸਿਮ ਦੀ ਤਰ੍ਹਾਂ ਟਰੈਕ ਜਾਂ ਟਰੈਸ ਨਹੀਂ ਕੀਤਾ ਜਾ ਸਕਦਾ ਹੈ। ਸ਼ਾਇਦ ਇਸ ਲਈ ਵੀ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਵਰਚੁਅਲ ਸਿਮ ਦੇ ਬਾਰੇ 'ਚ ਅਧਿਕਾਰੀ ਅਮਰੀਕਾ ਤੋਂ ਹੀ ਇਸ ਵਰਚੁਅਲ ਸਿਮ ਦੇ ਬਾਰੇ 'ਚ ਪਤਾ ਕਰਨ ਲਈ ਕਹਿਣ ਦੀ ਤਿਆਰੀ 'ਚ ਹੈ।

Karan Kumar

This news is Content Editor Karan Kumar