ਸੋਸ਼ਲ ਮੀਡੀਆ ''ਤੇ ਖੂਬ ਵਾਇਰਲ ਹੋ ਰਿਹੈ ਇਸ ਸੂਬੇ ਦਾ ਫਿਲਮੀ ਸਟਾਈਲ ਵਿਗਿਆਪਨ, ਦੇਖ ਕੇ ਨਹੀਂ ਰੋਕ ਸਕੋਗੇ ਹਾਸਾ

09/13/2017 11:00:47 PM

ਉਤਰਾਖੰਡ— ਲੋਕਾਂ ਨੂੰ ਸਫਾਈ ਪ੍ਰਤੀ ਪ੍ਰੇਰਿਤ ਕਰਨ ਲਈ ਉਤਰਾਖੰਡ 'ਚ ਫਿਲਮੀ ਅੰਦਾਜ਼ ਦੇ  ਵਿਗਿਆਪਨ ਲਗਵਾਏ ਗਏ ਹਨ। ਸ਼ਹਿਰ ਦੇ ਚੌਕ-ਚੌਰਾਇਆਂ 'ਤੇ ਪੋਸਟਰਜ਼ ਲੱਗਣ ਤੋਂ ਬਾਅਦ ਇਹ ਵਿਗਿਆਪਨ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੇ ਹਨ। 
ਦਰਅਸਲ ਪਖਾਨੇ ਦੇ ਇਸਤੇਮਾਲ ਦਾ ਸੰਦੇਸ਼ ਦੇਣ ਲਈ ਇਨ੍ਹਾਂ ਪੋਸਟਰਾਂ 'ਚ 70 ਦਹਾਕੇ ਦੀਆਂ ਮਸ਼ਹੂਰ ਫਿਲਮਾਂ ਦੇ ਮਸ਼ਹੂਰ ਡਾਇਲਾਗਜ਼ ਨੂੰ ਜਿਸ ਤਰੀਕੇ ਨਾਲ ਬਦਲਿਆ ਗਿਆ ਹੈ। ਇਸ ਦੇ ਚੱਲਦੇ ਸੋਸ਼ਲ ਮੀਡੀਆ 'ਤੇ ਇਨ੍ਹਾਂ ਪੋਸਟਰਾਂ ਨੂੰ ਖੂਬ ਲਾਈਕ ਅਤੇ ਸ਼ੇਅਰ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਨੈਨੀਤਾਲ ਸਮੇਤ ਨੇੜਲੇ ਦੇ ਜ਼ਿਲਿਆਂ ਦੀਆਂ ਤਮਾਮ ਨਗਰ ਪਾਲਿਕਾਵਾਂ ਨੇ ਇਸ ਤਰ੍ਹਾਂ ਦੇ ਪੋਸਟਰਜ਼ ਆਪਣੇ-ਆਪਣੇ ਸ਼ਹਿਰ 'ਚ ਲਗਵਾਏ ਹਨ। ਪੋਸਟਰਾਂ ਦੇ ਹੇਠਾ ਜ਼ਿਲੇ ਦੀ ਨਗਰ ਪਾਲਿਕਾਵਾਂ ਦੇ ਨਾਂ ਦਰਜ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰ ਘਰ 'ਚ ਪਖਾਨੇ ਬਣਵਾਉਣ ਦੀ ਯੋਜਨਾ ਨੂੰ ਬੜਾਵਾ ਦੇਣ ਵਾਲਾ ਇਕ ਦਿਲਚਸਪ ਪੋਸਟਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਇਹ ਤਸਵੀਰ ਅਮਿਤਾਭ ਬੱਚਨ ਦੀ ਸੁਪਰਹਿੱਟ ਫਿਲਮ 'ਦੀਵਾਰ' ਤੋਂ ਲਈ ਗਈ ਹੈ। ਪੋਸਟਰ 'ਚ ਇਕ ਪਾਸੇ ਅਮਿਤਾਭ ਅਤੇ ਦੂਜੇ ਪਾਸੇ ਸ਼ਸ਼ੀ ਕਪੂਰ ਖੜੇ ਹਨ। ਦੋਵੇਂ ਆਪਣੀ ਮਾਂ (ਨਿਰੂਪਾ ਰਾਏ) ਨੂੰ ਆਪਣੇ ਨਾਲ ਚੱਲਣ ਲਈ ਕੁੱਝ ਅਜਿਹਾ ਕਹਿ ਰਹੇ ਹਨ, ਜਿਸ ਨੂੰ ਦੇਖ ਕੇ ਤੁਸੀਂ ਆਪਣਾ ਹਾਸਾ ਨਹੀਂ ਰੋਕ ਸਕੋਗੇ।
ਇਸੇ ਤਰ੍ਹਾਂ ਦਾ ਦੂਜਾ ਪੋਸਟਰ ਫਿਲਮ ਸ਼ੋਲੇ ਦਾ ਹੈ। ਇਸ ਪੋਸਟਰ 'ਚ ਜੋ ਦਿੱਖ ਹੈ ਉਹ ਫਿਲਮ ਦੇ ਸਭ ਤੋਂ ਮਸ਼ਹੂਰ ਸੀਨ 'ਚੋਂ ਇਕ ਹੈ ਜਦੋਂ ਅਮਿਤਾਭ ਬੱਚਨ ਨੂੰ ਗੋਲੀ ਲੱਗ ਜਾਂਦੀ ਹੈ ਅਤੇ ਧਰਮਿੰਦਰ ਉਸ ਨੂੰ ਆਪਣੀ ਗੋਦ 'ਚ ਲੈ ਕੇ ਉਸ ਨਾਲ ਗੱਲ ਕਰਦਾ ਹੈ। ਪੋਸਟਰ 'ਚ ਦੋਵਾਂ ਦੀ ਗੱਲਬਾਤ ਨੂੰ ਇਸ ਤਰੀਕੇ ਨਾਲ ਮੋਡ ਕੀਤਾ ਗਿਆ ਹੈ ਕਿ ਸੋਸ਼ਲ ਮੀਡੀਆ 'ਤੇ ਇਸ ਨੂੰ ਦੇਖਣ ਵਾਲਾ ਕੋਈ ਵੀ ਸਖ਼ਸ ਬਿਨਾ ਲਾਈਕ ਕੀਤੇ ਨਹੀਂ ਰਹਿ ਸਕਦਾ।