ਸਹਾਰਨਪੁਰ ''ਚ ਫਿਰ ਭੜਕੀ ਹਿੰਸਾ, ਹਾਲਾਤ ਤਣਾਅਪੂਰਨ

05/24/2017 12:51:28 AM

ਲਖਨਊ— ਜ਼ਿਲੇ ਦੇ ਥਾਣਾ ਬਡਗਾਮ ਦੇ ਸ਼ਬੀਰਪੁਰ ਵਿਚ ਅੱਜ ਬਸਪਾ ਮੁਖੀ ਮਾਇਆਵਤੀ ਦੇ ਜਾਨ ਮਗਰੋਂ ਹੀ ਦਲਿਤਾਂ ਤੇ ਰਾਜਪੂਤਾਂ ਵਿਚਾਲੇ ਇਕ ਵਾਰ ਫਿਰ ਝੜਪ ਹੋ ਗਈ। ਮਾਇਆਵਤੀ ਦੇ ਆਉਣ ਤੋਂ ਪਹਿਲਾਂ ਕੁਝ ਦਲਿਤਾਂ ਨੇ ਰਾਜਪੂਤਾਂ ਦੇ ਘਰਾਂ ''ਤੇ ਪਥਰਾਅ ਕਰਨ ਦੇ ਮਗਰੋਂ ਸਾੜ-ਫੂਕ ਕੀਤੀ ਸੀ ਤਾਂ ਬਸਪਾ ਮੁਖੀ ਮਾਇਆਵਤੀ ਦੇ ਜਾਂਦਿਆਂ ਹੀ ਰਾਜਪੂਤ ਹਰਕਤ ਵਿਚ ਆ ਗਏ।

ਸ਼ਬੀਰਪੁਰ ਨਾਲ ਲੱਗਦੇ ਪਿੰਡ ਚੰਦਰਪੁਰ ਵਿਚ ਦਲਿਤ ਆਹਮੋ-ਸਾਹਮਣੇ ਆ ਗਏ ਅਤੇ ਕੱਟੇ (ਦੇਸੀ ਪਿਸਤੌਲ) ਤੇ ਤਲਵਾਰਾਂ ਚੱਲੀਆਂ ਜਿਸ ਵਿਚ ਇਕ ਨੂੰ ਗੋਲੀ ਲੱਗੀ, ਕਈਆਂ ਦੀਆਂ ਬਾਹਾਂ ਤੇ ਹੱਥ ਵੱਢੇ ਗਏ।

ਦਲਿਤਾਂ ਵਲੋਂ ਘਰਾਂ ''ਤੇ ਪਥਰਾਅ ਮਗਰੋਂ ਗੁੱਸੇ ਵਿਚ ਆਏ ਰਾਜਪੂਤਾਂ ਨੇ ਤਲਵਾਰਾਂ ਕੱਢ ਲਈਆਂ। ਇਨ੍ਹਾਂ ਅਤੇ ਦਲਿਤਾਂ ਵਿਚਾਲੇ ਝੜਪਾਂ ਹੋਣ ਲੱਗੀਆਂ। ਅਣਪਛਾਤੇ ਲੋਕਾਂ ਨੇ ਤਲਵਾਰਾਂ ਦੇ ਵਾਰ ਕਰ ਕੇ 5 ਦਲਿਤਾਂ ਨੂੰ ਜ਼ਖਮੀ ਕਰ ਦਿੱਤਾ। ਇਸ ਦੇ ਮਗਰੋਂ ਸ਼ਬੀਰਪੁਰ ਨਾਲ ਲੱਗਦੇ ਪਿੰਡ ਚੰਦਰਪੁਰਾ ਵਿਚ ਹਾਲਾਤ ਤਣਾਅਪੂਰਨ ਹੋ ਗਏ ਹਨ। ਤਲਵਾਰਬਾਜ਼ੀ ਵਿਚ ਜ਼ਖਮੀ ਦੋ ਦਲਿਤਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।