ਅਨਿਲ ਵਿਜ ਨੇ ਗ੍ਰਹਿ ਵਿਭਾਗ ਨੂੰ ਅਗਲੇ DGP ਦੇ ਨਿਯੁਕਤੀ ਲਈ ਯੋਗ ਅਧਿਕਾਰੀਆਂ ਦੀ ਸੂਚੀ ਭੇਜਣ ਲਈ ਕਿਹਾ

06/29/2021 1:12:54 PM

ਹਰਿਆਣਾ- ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਸੋਮਵਾਰ ਨੂੰ ਰਾਜ ਦੇ ਗ੍ਰਹਿ ਵਿਭਾਗ ਤੋਂ ਮਨੋਜ ਯਾਦਵ ਦੀ ਜਗ੍ਹਾ ਅਗਲੇ ਪੁਲਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਦੀ ਨਿਯੁਕਤੀ ਲਈ ਸੰਘ ਲੋਕ ਸੇਵਾ ਕਮਿਸ਼ਨ (ਯੂ.ਪੀ.ਐੱਸ.ਸੀ.) ਨੂੰ ਯੋਗ ਅਧਿਕਾਰੀਆਂ ਦਾ ਇਕ ਪੈਨਲ ਭੇਜਣ ਲਈ ਕਿਹਾ। ਯਾਦਵ ਨੇ 'ਕਰੀਅਰ ਅਤੇ ਪਰਿਵਾਰਕ ਜ਼ਰੂਰਤਾਂ' ਦਾ ਹਵਾਲਾ ਦਿੰਦੇ ਹੋਏ ਸਮੇਂ ਤੋਂ ਪਹਿਲਾਂ ਵਾਪਸ ਖੁਫ਼ੀਆ ਵਿਭਾਗ ਭੇਜਣ ਦੀ ਅਪੀਲ ਕੀਤੀ ਹੈ। ਵਿਜ ਨੇ ਕਿਹਾ ਕਿ ਯਾਦਵ ਦੀ ਅਪੀਲ ਸਵੀਕਾਰ ਕਰ ਲਈ ਗਈ ਹੈ। ਉਨ੍ਹਾਂ ਨੇ ਅੰਬਾਲਾ 'ਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ,''ਗ੍ਰਹਿ ਵਿਭਾਗ ਨੂੰ ਯੋਗ ਅਧਿਕਾਰੀਆਂ ਦਾ ਇਕ ਪੈਨਲ ਕੇਂਦਰ ਨੂੰ ਭੇਜਣ ਲਈ ਕਿਹਾ ਗਿਆ ਹੈ। ਇਸ ਵਿਚ ਯਾਦਵ ਨੂੰ ਨਵੀਂ ਨਿਯੁਕਤੀ ਹੋਣ ਤੱਕ ਅਹੁਦੇ 'ਤੇ ਬਣੇ ਰਹਿਣ ਲਈ ਕਿਹਾ ਗਿਆ ਹੈ।''

ਤੈਅ ਪ੍ਰਕਿਰਿਆ ਦੇ ਅਧੀਨ ਹੁਣ ਯੋਗ ਅਧਿਕਾਰੀਆਂ ਦੇ ਨਾਮ ਸੰਘ ਲੋਕ ਸੇਵਾ ਕਮਿਸ਼ਨ (ਯੂ.ਪੀ.ਐੱਸ.ਸੀ.) ਨੂੰ ਭੇਜੇ ਜਾਣਗੇ। 1988 ਬੈਚ ਦੇ ਹਰਿਆਣਾ ਕੈਡਰ ਦੇ ਭਾਰਤੀ ਪੁਲਸ ਸੇਵਾ (ਆਈ.ਪੀ.ਐੱਸ.) ਅਧਿਕਾਰੀ ਯਾਦਵ ਨੇ ਮੰਗਲਵਾਰ ਨੂੰ ਹਰਿਆਣਾ ਦੇ ਐਡੀਸ਼ਨਲ ਮੁੱਖ ਸਕੱਤਰ ਰਾਜੀਵ ਅਰੋੜਾ ਨੂੰ ਵਾਪਸ ਖੁਫ਼ੀਆ ਵਿਭਾਗ ਭੇਜਣ ਲਈ ਚਿੱਠੀ ਲਿਖੀ ਸੀ। ਉਨ੍ਹਾਂ ਦੇ ਕਾਰਜਕਾਲ ਨੂੰ ਲੈ ਕੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਵਿਜ ਵਿਚਾਲੇ ਮਤਭੇਦਾਂ ਦਰਮਿਆਨ ਕੇਂਦਰ ਨੇ ਇਸ ਸਾਲ ਦੀ ਸ਼ੁਰੂਆਤ 'ਚ ਉਨ੍ਹਾਂ ਨੂੰ ਇਕ ਸਾਲ ਦਾ ਸੇਵਾ ਵਿਸਥਾਰ ਦਿੱਤਾ ਸੀ। ਖੱਟੜ ਯਾਦਵ ਨੂੰ ਰਾਜ ਦੇ ਪੁਲਸ ਮੁਖੀ ਦੇ ਰੂਪ 'ਚ ਬਣਾਏ ਰੱਖਣ ਦੇ ਪੱਖ 'ਚ ਸਨ, ਜਦੋਂ ਕਿ ਵਿਜ 2 ਸਾਲ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਟਾਏ ਜਾਣ ਦੇ ਪੱਖ 'ਚ ਸਨ। ਯਾਦਵ ਨੂੰ 2 ਸਾਲ ਦੇ ਕਾਰਜਕਾਲ ਲਈ 21 ਫਰਵਰੀ 2019 ਨੂੰ ਹਰਿਆਣਾ ਦਾ ਪੁਲਸ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਸੀ। ਉਹ 2 ਸਾਲਾਂ ਲਈ ਕੇਂਦਰੀ ਗ੍ਰਹਿ ਮੰਤਰਾਲਾ ਦੇ ਖੁਫ਼ੀਆ ਬਿਊਰੋ ਤੋਂ ਨਿਯੁਕਤੀ 'ਤੇ ਹਰਿਆਣਾ ਸਰਕਾਰ ਨਾਲ ਜੁੜੇ ਸਨ।

DIsha

This news is Content Editor DIsha