ਕੁਲਪਤੀ ਦੇ ਅਸਤੀਫ਼ੇ ਦੀ ਆਪਣੀ ਮੰਗ ''ਤੇ ਅਸੀਂ ਕਾਇਮ ਹਾਂ : JNU ਵਿਦਿਆਰਥੀ ਸੰਘ

01/10/2020 5:52:58 PM

ਨਵੀਂ ਦਿੱਲੀ— ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) ਵਿਦਿਆਰਥੀ ਸੰਘ ਨੇ ਕਿਹਾ ਹੈ ਕਿ ਉਹ ਕੁਲਪਤੀ ਐੱਮ. ਜਗਦੀਸ਼ ਕੁਮਾਰ ਨੂੰ ਹਟਾਏ ਜਾਣ ਦੀ ਆਪਣੀ ਮੰਗ 'ਤੇ ਕਾਇਮ ਹੈ ਪਰ ਫੀਸ ਵਾਧੇ ਵਿਰੁੱਧ ਜਾਰੀ ਵਿਰੋਧ ਪ੍ਰਦਰਸ਼ਨ ਨੂੰ ਵਾਪਸ ਲੈਣਾ ਹੈ ਜਾਂ ਨਹੀਂ, ਇਸ 'ਤੇ ਬਾਅਦ 'ਚ ਫੈਸਲਾ ਲਿਆ ਜਾਵੇਗਾ। ਵਿਦਿਆਰਥੀ ਸੰਘ ਪ੍ਰਧਾਨ ਆਇਸ਼ੀ ਘੋਸ਼ ਨੇ ਮਨੁੱਖੀ ਵਸੀਲੇ ਵਿਕਾਸ ਮੰਤਰਾਲੇ ਦੇ ਅਧਿਕਾਰੀਆਂ ਨਾਲ ਮੁਲਾਕਾਤ ਤੋਂ ਬਾਅਦ ਇਹ ਗੱਲ ਕਹੀ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਯੂਨੀਵਰਸਿਟੀ ਦੇ ਵਿਦਿਆਰਥੀ ਸੰਘ ਨੇ ਉਨ੍ਹਾਂ ਵਿਰੁੱਧ ਦਰਜ ਐੱਫ.ਆਈ.ਆਰ. ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੀ ਗਈ ਜਾਂਚ 'ਚ ਮੰਤਰਾਲੇ ਤੋਂ ਦਖਲ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ,''ਜੇ.ਐੱਨ.ਯੂ. ਦੇ ਕੁਲਪਤੀ ਦੇ ਅਸਤੀਫੇ ਦੀ ਸਾਡੀ ਮੰਗ ਕਾਇਮ ਹੈ। ਅਸੀਂ ਸਲਾਹਕਾਰਾਂ ਅਤੇ ਅਹੁਦਾ ਅਧਿਕਾਰੀਆਂ ਦੀ ਇਕ ਬੈਠਕ ਬੁਲਾਵਾਂਗੇ ਅਤੇ ਫੈਸਲਾ ਕਰਾਂਗੇ ਕਿ ਪ੍ਰਦਰਸ਼ਨ ਵਾਪਸ ਲੈਣਾ ਹੈ ਜਾਂ ਨਹੀਂ। ਅਸੀਂ ਆਪਣੀ ਗੱਲ ਰੱਖ ਦਿੱਤੀ ਹੈ ਅਤੇ ਅੰਤਿਮ ਫੈਸਲੇ ਲਈ ਮੰਤਰਾਲੇ ਦੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਹਾਂ।''

DIsha

This news is Content Editor DIsha