ਬਦਰੀਨਾਥ ਧਾਮ ਨੇੜੇ ਵਗਦਾ ਹੈ ਅਦਭੁੱਤ ''ਵਸੁਧਾਰਾ ਝਰਨਾ'', ਮੋਹ ਲੈਂਦਾ ਹੈ ਹਰ ਕਿਸੇ ਦਾ ਦਿਲ

05/16/2019 11:24:53 AM

ਚਮੋਲੀ— ਉੱਤਰਾਖੰਡ ਦੇ ਚਮੋਲੀ ਜ਼ਿਲੇ ਵਿਚ ਬਦਰੀਨਾਥ ਧਾਮ ਤੋਂ 8 ਕਿਲੋਮੀਟਰ ਦੂਰ ਅਤੇ ਪਿੰਡ ਮਾਣਾ ਤੋਂ 5 ਕਿਲੋਮੀਟਰ ਦੂਰ 12,000 ਫੁੱਟ ਦੀ ਉੱਚਾਈ 'ਤੇ ਇਕ ਅਦਭੁੱਤ ਝਰਨਾ ਹੈ, ਜਿਸ ਨੂੰ ਸ਼ਾਸਤਾਂ ਵਿਚ ਵਸੁਧਾਰਾ ਨਾਂ ਤੋਂ ਜਾਣਿਆ ਜਾਂਦਾ ਹੈ। ਇਸ ਝਰਨੇ ਦਾ ਪਾਣੀ 400 ਫੁੱਟ ਦੀ ਉੱਚਾਈ ਤੋਂ ਹੇਠਾਂ ਡਿੱਗਦਾ ਹੈ। ਇਸ ਝਰਨੇ ਦੀ ਖੂਬਸੂਰਤੀ ਹਰ ਕਿਸੇ ਨੂੰ ਆਪਣੇ ਵੱਲ ਖਿੱਚਦੀ ਹੈ। ਹਵਾ ਅਤੇ ਪਾਣੀ ਦੇ ਮਿਸ਼ਰਣ ਨਾਲ ਪੈਦਾ ਸੰਗੀਤ ਦਿਲ ਨੂੰ ਮੋਹ ਲੈਂਦਾ ਹੈ। ਇਹ ਹੀ ਵਜ੍ਹਾ ਹੈ ਕਿ ਭਗਵਾਨ ਬਦਰੀ ਦੇ ਦਰਸ਼ਨਾਂ ਨੂੰ ਆਉਣ ਵਾਲੇ ਯਾਤਰੀ ਅਤੇ ਸੈਲਾਨੀ ਵਸੁਧਾਰਾ ਜਾਣਾ ਨਹੀਂ ਭੁੱਲਦੇ। ਇਨ੍ਹੀਂ ਦਿਨੀਂ ਵੀ ਇਹ ਹੀ ਨਜ਼ਾਰਾ ਹੈ। ਝਰਨਾ ਇੰਨਾ ਉੱਚਾ ਹੈ ਕਿ ਪਰਬਤ ਦੇ ਸਿਖਰ ਤਕ ਇਕ ਨਜ਼ਰ ਵਿਚ ਨਹੀਂ ਦਿੱਸਦਾ। ਵੱਡੀ ਗਿਣਤੀ ਵਿਚ ਯਾਤਰੀ ਵਸੁਧਾਰਾ ਜਾਣਾ ਦੀ ਕੋਸ਼ਿਸ਼ ਕਰਦੇ ਹਨ।


ਝਰਨੇ ਨੂੰ ਦੇਖਣ ਲਈ ਕਰਨੀ ਪੈਂਦੀ ਹੈ ਪੈਦਲ ਯਾਤਰਾ—
ਵਸੁਧਾਰਾ ਜਾਣ ਲਈ ਪੈਦਲ ਰਸਤਾ ਮਾਣਾ ਪਿੰਡ ਤੋਂ ਸ਼ੁਰੂ ਹੁੰਦਾ ਹੈ। ਸਰਸਵਤੀ ਮੰਦਰ ਤੋਂ ਲੰਘਣ ਮਗਰੋਂ ਰਸਤਾ ਮੁਸ਼ਕਲ ਹੋ ਜਾਂਦਾ ਹੈ, ਕਿਉਂਕਿ ਇੱਥੇ ਜ਼ਮੀਨ ਬਹੁਤ ਕਠੋਰ ਹੈ। ਇਸ ਲਈ ਮਾਣਾ ਤੋਂ ਵਸੁਧਾਰਾ ਤਕ ਜਾਣ ਲਈ 2 ਘੰਟੇ ਦਾ ਸਮਾਂ ਲੱਗ ਜਾਂਦਾ ਹੈ। ਰਸਤੇ ਵਿਚ ਭੋਜਨ ਅਤੇ ਪਾਣੀ ਦੀ ਵੀ ਕੋਈ ਸਹੂਲਤ ਨਹੀਂ ਹੈ। ਵਸੁਧਾਰਾ ਬਾਰੇ ਕਹਾਵਤ ਹੈ ਕਿ ਇਸ ਦੇ ਸਿਖਰ ਨੂੰ ਦੇਖਦੇ ਹੋਏ ਵਿਅਕਤੀ ਦੀ ਟੋਪੀ ਡਿੱਗ ਜਾਂਦੀ ਹੈ। ਇਹ ਝਰਨਾ ਹੈ ਹੀ ਇੰਨਾ ਉੱਚਾ। ਇੱਥੇ ਆ ਕੇ ਅਜਿਹਾ ਮਹਿਸੂਸ ਹੋਣ ਲੱਗਦਾ ਹੈ, ਮੰਨੋ ਇਹ ਧਰਤੀ ਦਾ ਹਿੱਸਾ ਨਾ ਹੋਵੇ। ਪੈਦਲ ਦੂਰੀ ਤੈਅ ਕਰਨ ਤੋਂ ਬਾਅਦ ਇੱਥੇ ਪਹੁੰਚਦੇ ਹੀ ਸੈਲਾਨੀ ਆਪਣੀ ਥਕਾਨ ਭੁੱਲ ਜਾਂਦੇ ਹਨ। ਮਾਨਤਾ ਹੈ ਕਿ ਇਸ ਝਰਨੇ ਤੋਂ ਪਾਣੀ ਦੀ ਇਕ ਬੂੰਦ ਪੈਣ ਨਾਲ ਮਨੁੱਖ ਦੇ ਸਾਰੇ ਰੋਗ ਮਿਟ ਜਾਂਦੇ ਹਨ। ਇਸ ਲਈ ਵੱਡੀ ਗਿਣਤੀ ਵਿਚ ਯਾਤਰੀ ਅਤੇ ਸੈਲਾਨੀ ਵਸੁਧਾਰਾ ਜਾਣ ਦੀ ਕੋਸ਼ਿਸ਼ ਕਰਦੇ ਹਨ। 



ਇੱਥੇ ਜਾਣ ਲਈ ਯਾਤਰੀ ਦਾ ਫਿੱਟ ਹੋਣਾ ਜ਼ਰੂਰੀ—
ਬਦਰੀਨਾਥ ਯਾਤਰਾ ਦੌਰਾਨ ਯਾਨੀ ਕਿ ਮਈ ਤੋਂ ਨਵੰਬਰ ਤਕ ਵਸੁਧਾਰਾ ਦੀ ਯਾਤਰਾ ਕੀਤੀ ਜਾ ਸਕਦੀ ਹੈ। ਇਸ ਲਈ ਬਦਰੀਨਾਥ ਤੋਂ ਮਾਣਾ ਪਿੰਡ ਤਕ ਵਾਹਨ ਦੀ ਸਹੂਲਤ ਉਪਲੱਬਧ ਹੈ। ਇਸ ਤੋਂ ਬਾਅਦ ਪੈਦਲ ਯਾਤਰਾ ਕਰ ਕੇ ਵਸੁਧਾਰਾ ਪਹੁੰਚਿਆ ਜਾਂਦਾ ਹੈ ਪਰ ਇੱਥੇ ਜਾਣ ਲਈ ਯਾਤਰੀ ਦਾ ਫਿੱਟ ਹੋਣਾ ਬੇਹੱਦ ਜ਼ਰੂਰੀ ਹੈ।

Tanu

This news is Content Editor Tanu