ਵੰਦੇ ਭਾਰਤ ਮਿਸ਼ਨ : UAE ''ਚ ਫਸੇ ਭਾਰਤੀਆਂ ਦੀ ਵਤਨ ਵਾਪਸੀ ਲਈ ਪਹਿਲਾ ਜਹਾਜ਼ ਰਵਾਨਾ

05/07/2020 2:42:42 PM

ਕੋਚੀ (ਭਾਸ਼ਾ)— ਕੋਰੋਨਾ ਵਾਇਰਸ (ਕੋਵਿਡ-19) ਮਹਾਂਮਾਰੀ ਦੀ ਵਜ੍ਹਾ ਤੋਂ ਸੰਯੁਕਤ ਅਰਬ ਅਮੀਰਾਤ 'ਚ ਫਸੇ ਭਾਰਤੀ ਨਾਗਰਿਕਾਂ ਨੂੰ ਲਿਆਉਣ ਲਈ 'ਵੰਦੇ ਭਾਰਤ ਮਿਸ਼ਨ' ਤਹਿਤ ਏਅਰ ਇੰਡੀਆ ਐਕਸਪ੍ਰੈੱਸ ਦਾ ਪਹਿਲਾ ਜਹਾਜ਼ ਵੀਰਵਾਰ ਦੀ ਦੁਪਹਿਰ 12 ਵਜ ਕੇ 20 ਮਿੰਟ 'ਤੇ ਕੋਚੀਨ ਕੌਮਾਂਤਰੀ ਹਵਾਈ ਅੱਡਾ ਲਿਮਟਿਡ ਤੋਂ ਰਵਾਨਾ ਹੋਇਆ ਹੈ। ਅਧਿਕਾਰਤ ਸੂਤਰਾਂ ਮੁਤਾਬਕ ਭਾਰਤੀ ਨਾਗਰਿਕਾਂ (ਜ਼ਿਆਦਾਤਰ ਯਾਤਰੀ ਕੇਰਲ ਤੋਂ ਹਨ) ਨੂੰ ਆਬੂ ਧਾਬੀ ਤੋਂ ਲਿਆਉਣ ਲਈ ਪਹਿਲਾ ਜਹਾਜ਼ ਕੋਚੀਨ ਕੌਮਾਂਤਰੀ ਹਵਾਈ ਅੱਡੇ ਤੋਂ ਰਵਾਨਾ ਹੋਇਆ। ਜਹਾਜ਼ ਦੁਪਹਿਰ 3 ਵਜੇ ਤਕ ਆਬੂ ਧਾਬੀ ਹਵਾਈ ਅੱਡੇ ਪਹੁੰਚ ਜਾਵੇਗਾ। ਇਸ ਤੋਂ ਬਾਅਦ 4 ਵਜ ਕੇ 15 ਮਿੰਟ 'ਤੇ ਉੱਥੋਂ ਯਾਤਰੀਆਂ ਨੂੰ ਲੈ ਕੇ ਉਡਾਣ ਭਰੇਗਾ।

ਸੂਤਰਾਂ ਨੇ ਦੱਸਿਆ ਕਿ ਜਹਾਜ਼ ਕੋਚੀਨ ਹਵਾਈ ਅੱਡੇ 'ਤੇ 9 ਵਜ ਕੇ 40 ਮਿੰਟ 'ਤੇ 177 ਬਾਲਗਾਂ ਅਤੇ 4 ਨਵਜਾਤ ਬੱਚਿਆਂ ਨੂੰ ਲੈ ਕੇ ਪਹੁੰਚੇਗਾ। ਅਧਿਕਾਰਤ ਸੂਤਰਾਂ ਮੁਤਾਬਕ 13 ਜਹਾਜ਼ਾਂ ਤੋਂ 5 ਦਿਨਾਂ ਦੇ ਅੰਦਰ 2000 ਲੋਕ ਸੂਬੇ 'ਚ ਪਹੁੰਚਣਗੇ। ਇਸ ਦੌਰਾਨ ਹਵਾਈ ਅੱਡੇ 'ਤੇ ਥਰਮਲ ਸਕ੍ਰੀਨਿੰਗ ਤੋਂ ਲੈ ਕੇ ਬਾਅਦ ਵਿਚ ਉਨ੍ਹਾਂ ਦੇ ਕੁਆਰੰਟੀਨ ਤੱਕ ਦੀ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ ਜਲ ਸੈਨਾ ਦੇ ਦੋ ਜਹਾਜ਼ ਫਸੇ ਨਾਗਰਿਕਾਂ ਨੂੰ ਲਿਆਉਣ ਲਈ ਮੰਗਲਵਾਰ ਨੂੰ ਮਾਲਦੀਵ ਲਈ ਰਵਾਨਾ ਹੋ ਚੁੱਕੇ ਹਨ।

ਦੱਸ ਦੇਈਏ ਕਿ ਕੇਂਦਰ ਸਰਕਾਰ 7 ਮਈ ਤੋਂ 13 ਮਈ ਤਕ ਖਾੜੀ ਦੇਸ਼ਾਂ, ਸਿੰਗਾਪੁਰ, ਅਮਰੀਕਾ ਅਤੇ ਬ੍ਰਿਟੇਨ ਵਿਚ ਫਸੇ ਨਾਗਰਿਕਾਂ ਲਈ 64 ਜਹਾਜ਼ਾਂ ਦਾ ਸੰਚਾਲਨ ਕਰੇਗੀ। ਕੋਚੀ ਦੇ ਇਕ ਸਰਕਾਰੀ ਹਸਪਤਾਲ ਦੇ ਡਾਕਟਰਾਂ ਅਤੇ ਨਰਸਾਂ ਨੇ 4 ਪਾਇਲਟਾਂ ਸਮੇਤ ਏਅਰਲਾਈਨ ਦੇ 12 ਕਰਮਚਾਰੀਆਂ ਨੂੰ ਪੀ. ਪੀ. ਈ., ਵਾਇਰਸ ਕੰਟਰੋਲ ਨਿਯਮਾਂ ਦਾ ਪਾਲਣ ਕਰਨ ਦੀ ਟ੍ਰੇਨਿੰਗ ਦਿੱਤੀ ਹੈ।

Tanu

This news is Content Editor Tanu