ਵਡੋਦਰਾ ਦਾ 'ਕ੍ਰਾਂਤੀ ਸਮੂਹ' ਫੁੱਲਾਂ ਨਾਲ ਸਜਾਏਗਾ ਰਾਮ ਮੰਦਰ, ਅਗਲੇ ਸਾਲ ਅਯੁੱਧਿਆ 'ਚ ਹੋਵੇਗਾ ਸਮਾਗਮ

11/02/2023 4:34:38 PM

ਵਡੋਦਰਾ- ਜਨਵਰੀ 2024 'ਚ ਅਯੁੱਧਿਆ ਮੰਦਰ 'ਚ ਰਾਮ ਲੱਲਾ ਦੀ ਮੂਰਤੀ ਸਥਾਪਿਤ ਹੋਵੇਗੀ। ਇਸ ਪਲ ਦੀ ਲੱਖਾਂ ਸ਼ਰਧਾਲੂਆਂ ਨੂੰ ਉਡੀਕ ਹੈ। ਰੰਗ-ਬਿਰੰਗੇ ਫੁੱਲਾਂ ਨਾਲ ਮੰਦਰ ਨੂੰ ਸਜਾਇਆ ਜਾਵੇਗਾ ਅਤੇ ਇਸ ਕੰਮ ਲਈ ਵਡੋਦਰਾ ਸ਼ਹਿਰ ਦੇ ਨੌਜਵਾਨਾਂ ਦਾ ਇਕ ਸਮੂਹ 'ਕ੍ਰਾਂਤੀ ਸਮੂਹ' ਅਯੁੱਧਿਆ ਆਵੇਗਾ। ਉਹ ਮੰਦਰ ਦੇ ਲੱਗਭਗ 2.7 ਏਕੜ ਦੇ ਵਿਸ਼ਾਲ ਖੇਤਰ ਨੂੰ ਸਜਾਉਣਗੇ। ਰਾਮ ਮੰਦਰ ਕਮੇਟੀ ਨੇ ਇਸ ਗਰੁੱਪ ਨੂੰ ਇਹ ਕੰਮ ਸੌਂਪਿਆ ਹੈ। ਇਹ ਸਮੂਹ ਪਿਛਲੇ ਦੋ ਸਾਲਾਂ ਤੋਂ ਕੇਦਾਰਨਾਥ ਮੰਦਰ ਨੂੰ ਫੁੱਲਾਂ ਨਾਲ ਸਜਾਉਂਦਾ ਆ ਰਿਹਾ ਹੈ। 

ਇਹ ਵੀ ਪੜ੍ਹੋ- 'ਦਿੱਲੀ ਨੂੰ ਬਣਾਵਾਂਗੇ ਖਾਲਿਸਤਾਨ', ਗੁਰਪਤਵੰਤ ਪੰਨੂ ਨੇ PM ਮੋਦੀ ਸਣੇ 25 ਲੋਕਾਂ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ

3 ਸਾਲ ਪਹਿਲਾਂ ਜਦੋਂ ਰਾਮ ਮੰਦਰ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਤਾਂ ਵਡੋਦਰਾ ਤੋਂ ਨੌਜਵਾਨ ਅਯੁੱਧਿਆ ਆਏ ਸਨ। ਉਨ੍ਹਾਂ ਨੇ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਪ੍ਰਧਾਨ ਮਹੰਤ ਨ੍ਰਿਤਿਆ ਗੋਪਾਲ ਦਾਸ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਪਰ ਉਨ੍ਹਾਂ ਦੀ ਸਿਹਤ ਠੀਕ ਨਾ ਹੋਣ ਕਾਰਨ ਉਨ੍ਹਾਂ ਨੇ ਉਨ੍ਹਾਂ ਦੇ ਉਤਰਾਧਿਕਾਰੀ ਮਹੰਤ ਕਮਲ ਨਯਨ ਦਾਸ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੀਆਂ ਸੇਵਾਵਾਂ ਦੇਣ ਦੀ ਪੇਸ਼ਕਸ਼ ਕੀਤੀ। ਟੀਮ ਕ੍ਰਾਂਤੀ ਦੇ ਨੌਜਵਾਨਾਂ ਮੁਤਾਬਕ ਅਸੀਂ ਕਮਲ ਨਯਨ ਨੂੰ ਆਪਣੇ ਕੰਮ ਦੀਆਂ ਤਸਵੀਰਾਂ ਵਿਖਾਈਆਂ। ਅਸੀਂ ਪਿਛਲੇ ਦੋ ਸਾਲਾਂ ਤੋਂ ਹਰ ਸਾਲ ਤਿੰਨ ਵਾਰ ਮੰਦਰ ਦੀ ਸਜਾਵਟ ਕਰ ਰਹੇ ਹਾਂ। ਉਦੋਂ ਤੋਂ ਅਸੀਂ ਮਹੰਤ ਕਮਲ ਨਯਨ ਦਾਸ ਜੀ ਦੇ ਸੰਪਰਕ 'ਚ ਹਾਂ। ਇਸ ਸਾਲ ਸਮੂਹ ਨੇ ਨਰਾਤਿਆਂ ਦੇ 8ਵੇਂ ਦਿਨ ਅੰਬਾਜੀ ਮੰਦਰ ਨੂੰ ਵੀ ਸਜਾਇਆ। ਨੌਜਵਾਨਾਂ ਮੁਤਾਬਕ 'ਲੋੜਾਂ ਦਾ ਜਾਇਜ਼ਾ ਲੈਣ ਲਈ ਦੀਵਾਲੀ ਤੋਂ ਬਾਅਦ ਅਯੁੱਧਿਆ ਜਾਵਾਂਗੇ'।

ਇਹ ਵੀ ਪੜ੍ਹੋ-  Facebook 'ਤੇ ਮਿਲੀ ਗਰਲਫਰੈਂਡ ਨੇ ਕੀਤੀ ਜੱਗੋਂ ਤੇਰ੍ਹਵੀਂ, ਵਿਆਹ ਦਾ ਸੁਫ਼ਨਾ ਦਿਖਾ ਲਾਇਆ 22 ਲੱਖ ਦਾ ਚੂਨਾ

ਟੀਮ ਕ੍ਰਾਂਤੀ ਤੋਂ ਸਵੇਜਲ ਵਿਆਸ ਨੇ ਕਿਹਾ ਜਦੋਂ ਅਸੀਂ ਅਯੁੱਧਿਆ 'ਚ ਮਹੰਤ ਕਮਲ ਨਯਨ ਦਾਸ ਨੂੰ ਮਿਲੇ ਤਾਂ ਫੁੱਲਾਂ ਦੀ ਸਜਾਵਟ ਦਾ ਮਾਮਲਾ ਵਿਚਾਰਿਆ ਗਿਆ। ਇਤਫ਼ਾਕ ਨਾਲ ਉਸੇ ਦਿਨ ਮੰਦਰ ਕਮੇਟੀ ਦੀ ਮੀਟਿੰਗ ਤੈਅ ਹੋਈ ਸੀ। ਉਨ੍ਹਾਂ ਨੇ ਸਲਾਹ-ਮਸ਼ਵਰਾ ਕੀਤਾ ਅਤੇ ਸਾਨੂੰ ਫੁੱਲਾਂ ਦੀ ਸਜਾਵਟ ਕਰਨ ਦੀ ਇਜਾਜ਼ਤ ਦੇਣ ਲਈ ਸਹਿਮਤੀ ਦਿੱਤੀ। ਵਿਆਸ ਨੇ ਕਿਹਾ ਕਿ ਹੁਣ ਸੋਸ਼ਲ ਮੀਡੀਆ 'ਤੇ ਇਕ ਮੁਹਿੰਮ ਸ਼ੁਰੂ ਕੀਤੀ ਹੈ ਤਾਂ ਜੋ ਇਸ ਕਾਰਜ ਲਈ ਲੋੜੀਂਦੇ ਵੱਡੇ ਯਤਨਾਂ ਲਈ ਵਾਲੰਟੀਅਰਾਂ ਦੀ ਭਰਤੀ ਕੀਤੀ ਜਾ ਸਕੇ। ਸਾਨੂੰ ਕੰਮ ਨੂੰ ਚਲਾਉਣ ਲਈ ਮਨੁੱਖੀ ਸ਼ਕਤੀ, ਫੁੱਲਾਂ ਅਤੇ ਯੋਜਨਾਬੰਦੀ ਦੀ ਲੋੜ ਪਵੇਗੀ। ਸਾਨੂੰ ਸਾਡੀਆਂ ਜ਼ਰੂਰਤਾਂ ਦਾ ਮੁਲਾਂਕਣ ਕਰਨ ਲਈ ਦੀਵਾਲੀ ਤੋਂ ਬਾਅਦ ਮੰਦਰ ਦਾ ਦੌਰਾ ਕਰਨ ਲਈ ਕਿਹਾ ਗਿਆ ਹੈ। 

ਇਹ ਵੀ ਪੜ੍ਹੋ- ਭਾਜਪਾ ਨੇਤਾਵਾਂ ਨੇ ਰਾਜਘਾਟ 'ਤੇ ਕੀਤਾ ਪ੍ਰਦਰਸ਼ਨ, ਕੇਜਰੀਵਾਲ ਦੇ ਅਸਤੀਫੇ ਦੀ ਕੀਤੀ ਮੰਗ

ਇਹ ਸਮੂਹ ਨਾ ਸਿਰਫ਼ ਮੰਦਰ ਸਗੋਂ ਧਾਰਮਿਕ ਮਹੱਤਤਾ ਵਾਲੇ ਹੋਰ ਮਹੱਤਵਪੂਰਨ ਸਥਾਨਾਂ ਨੂੰ ਵੀ ਸਜਾਏਗਾ। ਉਹ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਨੂੰ ਵੀ ਸਜਾਉਣਗੇ। ਵਿਆਸ ਨੇ ਕਿਹਾ ਕਿ ਅਸੀਂ ਵਡੋਦਰਾ ਤੋਂ ਅਯੁੱਧਿਆ ਲਈ ਇਕ ਵਿਸ਼ੇਸ਼ ਰੇਲਗੱਡੀ ਬੁੱਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਵਲੰਟੀਅਰਾਂ ਤੋਂ ਇਲਾਵਾ ਫੁੱਲਾਂ ਦੀ ਸਜਾਵਟ ਦੇ ਮਾਹਿਰਾਂ ਨੂੰ ਵੀ ਸਮੂਹ ਵਲੋਂ ਸ਼ਾਮਲ ਕੀਤਾ ਜਾਵੇਗਾ। ਸਮੂਹ ਦੀ ਸਜਾਵਟ ਲਈ ਦੇਸ਼ ਭਰ ਦੇ ਫੁੱਲਾਂ ਦੀ ਵਰਤੋਂ ਕਰਨ ਦੀ ਯੋਜਨਾ ਹੈ। ਇਸ ਕੰਮ ਲਈ ਆਯਾਤ ਕੀਤੇ ਫੁੱਲ ਵੀ ਖਰੀਦੇ ਜਾਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Tanu

This news is Content Editor Tanu