ਮਸ਼ੀਨ ਨੇ ਸੁਰੰਗ ’ਚ ਮਲਬੇ ਹੇਠਾਂ 12 ਮੀਟਰ ਤੱਕ ਕੀਤੀ ਡ੍ਰਿਲ, ਮਜ਼ਦੂਰਾਂ ਦੇ ਜਲਦੀ ਬਾਹਰ ਆਉਣ ਦੀ ਉਮੀਦ

11/17/2023 12:28:06 PM

ਉੱਤਰਕਾਸ਼ੀ, (ਭਾਸ਼ਾ)- ਭਾਰੀ ਅਤੇ ਅਤਿ-ਆਧੁਨਿਕ ਆਗਰ ਮਸ਼ੀਨ ਨੇ ਵੀਰਵਾਰ ਨੂੰ ਸਿਲਕਿਆਰਾ ਸੁਰੰਗ ’ਚ 12 ਮੀਟਰ ਹੇਠਾਂ ਤੱਕ ਮਲਬੇ ’ਚ ਡ੍ਰਿਲ ਕੀਤੀ, ਜਿਸ ਨਾਲ ਪਿਛਲੇ 4 ਦਿਨਾਂ ਤੋਂ ਵੱਧ ਸਮੇਂ ਤੋਂ ਉਸ ਦੇ ਅੰਦਰ ਫਸੇ 40 ਮਜ਼ਦੂਰਾਂ ਦੇ ਛੇਤੀ ਬਾਹਰ ਆਉਣ ਦੀਆਂ ਉਮੀਦਾਂ ਵਧ ਗਈਆਂ।

ਮਲਬੇ ’ਚ ਡ੍ਰਿਲ ਕਰ ਕੇ ਬਣਾਏ ਗਏ ਰਸਤੇ ’ਚ 6 ਮੀਟਰ ਸਟੀਲ ਦੀ ਪਾਈਪ ਪਾਈ ਗਈ ਹੈ ਜਦੋਂਕਿ ਇਕ ਹੋਰ ਪਾਈਪ ਪਾਈ ਜਾ ਰਹੀ ਹੈ। ਯੋਜਨਾ ਇਹ ਹੈ ਕਿ ਡ੍ਰਿਲਿੰਗ ਰਾਹੀਂ ਮਲਬੇ ’ਚ ਰਸਤਾ ਬਣਾ ਕੇ ਉਸ ’ਚ 800 ਮਿਲੀਮੀਟਰ ਅਤੇ 900 ਮਿਲੀਮੀਟਰ ਵਿਆਸ ਦੀਆਂ ਵੱਡੀਆਂ ਪਾਈਪਾਂ ਨੂੰ ਇਕ ਤੋਂ ਬਾਅਦ ਇਕ ਇਸ ਤਰੀਕੇ ਨਾਲ ਪਾਇਆ ਜਾਵੇਗਾ ਕਿ ਮਲਬੇ ਦੇ ਦੂਜੇ ਪਾਸੇ ‘ਐਸਕੇਪ ਟਨਲ’ ਬਣ ਜਾਵੇ ਅਤੇ ਮਜ਼ਦੂਰਾਂ ਨੂੰ ਉਸ ਰਾਹੀਂ ਬਾਹਰ ਲਿਆਂਦਾ ਜਾਵੇ।

Rakesh

This news is Content Editor Rakesh