ਉੱਤਰਾਖੰਡ : ਪਿਥੌਰਾਗੜ੍ਹ 'ਚ ਖਿਸਕੀ ਜ਼ਮੀਨ, ਤਿੰਨ ਲੋਕ ਮਲਬੇ 'ਚ ਦੱਬੇ

08/14/2017 10:37:46 PM

ਨੈਨੀਤਾਲ— ਉੱਤਰਾਖੰਡ ਦੇ ਪਿਥੌਰਗੜ੍ਹ ਜ਼ਿਲੇ ਦੇ ਬੰਗਾਪਾਨੀ ਇਲਾਕੇ 'ਚ ਮਦਰਮਾ ਪਿੰਡ 'ਚ ਸ਼ਨੀਵਾਰ ਦੇਰ ਰਾਤ ਜ਼ਮੀਨ ਖਿਸਕਣ ਤੋਂ ਬਾਅਦ ਤਿੰਨ ਮਕਾਨ ਮਲਬੇ 'ਚ ਦੱਬ ਗਏ, ਜਿਸ 'ਚ ਇਕੋ ਪਰਿਵਾਰ ਦੇ ਤਿੰਨ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ ਜਦਕਿ ਇਕ ਲੜਕੀ ਗੰਭੀਰ ਜ਼ਖਮੀ ਹੋ ਗਈ ਹੈ। ਪੁਲਸ ਮੁਤਾਬਕ ਅਜੇ ਇਕ ਹੀ ਲਾਸ਼ ਨੂੰ ਕੱਢਿਆ ਜਾ ਸਕਿਆ ਹੈ। ਹੋਰ ਲਾਸ਼ਾਂ ਦੀ ਤਲਾਸ਼ ਲਈ ਐੱਨ.ਡੀ.ਆਰ.ਐੱਫ., ਐੱਸ.ਡੀ.ਆਰ.ਐੱਫ. ਤੇ ਹੋਰ ਟੀਮਾਂ ਰਾਹਤ ਤੇ ਬਚਾਅ ਕਾਰਜ 'ਚ ਲੱਗੀਆਂ ਹੋਈਆਂ ਹਨ।