ਉਤਰਾਖੰਡ ਨੇ ਰਚਿਆ ਇਤਿਹਾਸ, UCC ਬਿੱਲ ਪਾਸ ਕਰਨ ਵਾਲਾ ਬਣਿਆ ਪਹਿਲਾ ਸੂਬਾ

02/08/2024 9:38:18 AM

ਦੇਹਰਾਦੂਨ- ਉਤਰਾਖੰਡ ਨੇ ਇਤਿਹਾਸ ਰਚ ਦਿੱਤਾ ਹੈ। ਵਿਧਾਨ ਸਭਾ ਸੈਸ਼ਨ ਦੌਰਾਨ ਚਰਚਾ ਤੋਂ ਬਾਅਦ ਯੂਨੀਫਾਰਮ ਸਿਵਲ ਕੋਡ ਬਿੱਲ (ਯੂ. ਸੀ. ਸੀ.) ਆਵਾਜ਼ੀ ਵੋਟ ਨਾਲ ਪਾਸ ਕੀਤਾ ਗਿਆ। ਇਸ ਦੇ ਨਾਲ ਹੀ ਯੂ. ਸੀ. ਸੀ. ਬਿੱਲ ਪਾਸ ਕਰਨ ਵਾਲਾ ਉੱਤਰਖੰਡ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਮਤਾ ਪਾਸ ਹੋਣ ਤੋਂ ਪਹਿਲਾਂ ਬਿੱਲ ’ਤੇ ਬੋਲਦਿਆਂ ਸੀ. ਐੱਮ. ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਜੋ ਸੁਫ਼ਨਾ ਦੇਖਿਆ ਸੀ, ਉਹ ਜ਼ਮੀਨੀ ਪੱਧਰ ’ਤੇ ਹਕੀਕਤ ਬਣਨ ਜਾ ਰਿਹਾ ਹੈ। ਅਸੀਂ ਇਤਿਹਾਸ ਰਚਣ ਜਾ ਰਹੇ ਹਾਂ। ਦੇਸ਼ ਦੇ ਹੋਰ ਸੂਬਿਆਂ ਨੂੰ ਵੀ ਇਸੇ ਦਿਸ਼ਾ ਵੱਲ ਵਧਣਾ ਚਾਹੀਦਾ ਹੈ।

ਇਹ ਵੀ ਪੜ੍ਹੋ- ਫੈਕਟਰੀ ਧਮਾਕਾ ਹਾਦਸੇ ਦੀ ਖੌਫ਼ਨਾਕ ਦਾਸਤਾਨ; ਰੋਂਦੇ ਪਿਤਾ ਦੇ ਬੋਲ- ਪੁੱਤ ਰੋਟੀ ਦੇਣ ਆਇਆ ਸੀ ਪਰ ਲੱਭਿਆ ਨਹੀਂ

ਯੂ. ਸੀ. ਸੀ. ਬਿੱਲ ਪਾਸ ਹੋਣ ਤੋਂ ਬਾਅਦ ਹੁਣ ਇਸ ਨੂੰ ਰਾਜਪਾਲ ਕੋਲ ਭੇਜਿਆ ਜਾਵੇਗਾ। ਰਾਜਪਾਲ ਦੇ ਦਸਤਖ਼ਤ ਹੁੰਦਿਆਂ ਹੀ ਇਹ ਕਾਨੂੰਨ ਬਣ ਜਾਵੇਗਾ। ਹਾਲਾਂਕਿ ਇਸ ਦੀਆਂ ਵਿਵਸਥਾਵਾਂ ਅਨੁਸੂਚਿਤ ਜਨਜਾਤੀ (ਐੱਸ. ਟੀ.) ਦੇ ਲੋਕਾਂ ’ਤੇ ਲਾਗੂ ਨਹੀਂ ਹੋਣਗੀਆਂ। ਦੱਸ ਦੇਈਏ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੇ ਇਕਸਾਰ ਸਿਵਲ ਕੋਡ ਦਾ ਵਾਅਦਾ ਕੀਤਾ ਸੀ। ਧਾਮੀ ਦੀ ਸਰਕਾਰ ਬਣਨ ਤੋਂ ਬਾਅਦ ਇਸ ਸਬੰਧੀ ਕਮੇਟੀ ਬਣਾਈ ਗਈ ਸੀ। ਇਸ ਕਮੇਟੀ ਨੇ 2.5 ਲੱਖ ਤੋਂ ਵੱਧ ਸੁਝਾਵਾਂ ਤੋਂ ਬਾਅਦ ਯੂ. ਸੀ. ਸੀ. ਦਾ ਖਰੜਾ ਤਿਆਰ ਕੀਤਾ ਸੀ।

ਇਹ ਵੀ ਪੜ੍ਹੋ- ਦਰਵਾਜ਼ੇ 'ਤੇ ਮੌਤ ਕਰ ਰਹੀ ਸੀ ਉਡੀਕ, ਖੇਡ-ਖੇਡ 'ਚ 10 ਸਾਲ ਦੇ ਬੱਚੇ ਦੀ ਗਈ ਜਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

Tanu

This news is Content Editor Tanu