ਉੱਤਰ ਪ੍ਰਦੇਸ਼ ''ਚ ਭਰਜਾਈ ਨੂੰ ਗੋਲੀ ਮਾਰਨ ਤੋਂ ਬਾਅਦ ਦਿਓਰ ਨੇ ਕੀਤੀ ਖੁਦਕੁਸ਼ੀ, ਦੋਹਾਂ ਦੀ ਮੌਤ

06/03/2020 1:39:36 PM

ਬਦਾਯੂੰ- ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਦੇ ਬਿਸੌਲੀ ਕੋਤਵਾਲੀ ਖੇਤਰ 'ਚ ਦਿਓਰ ਨੇ ਭਰਜਾਈ ਦੀ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ, ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਪੁਲਸ ਸੁਪਰਡੈਂਟ ਸੁਰੇਂਦਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਤੀ ਦੇਵ ਮੋਰਿਆ ਵਲੋਂ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਅਨੁਸਾਰ ਮੰਗਲਵਾਰ ਦੇਰ ਰਾਤ ਮਾਮੂਲੀ ਕਹਾਸੁਣੀ 'ਚ ਦਿਓਰ ਰਾਹੁਲ (24) ਨੇ ਭਰਜਾਈ ਹੀਰਾਕਲੀ (28) ਨੂੰ ਗੋਲੀ ਮਾਰ ਦਿੱਤੀ ਅਤੇ ਬਾਅਦ 'ਚ ਰਾਹੁਲ ਨੇ ਵੀ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। ਮੋਰਿਆ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਭਰਾ ਰਾਹੁਲ ਬਾਹਰ ਰਹਿ ਕੇ ਕੰਮ ਕਰਦਾ ਸੀ।

ਕੋਰੋਨਾ ਕਾਰਨ ਇੰਨੀਂ ਦਿਨੀਂ ਪਿੰਡ ਆਇਆ ਹੋਇਆ ਸੀ, ਉਹ ਬਹੁਤ ਝਗੜਾਲੂ ਸੁਭਾਅ ਦਾ ਵਿਅਕਤੀ ਸੀ। ਬਿਨ੍ਹਾਂ ਕਿਸੇ ਗੱਲ ਦੇ ਹਮੇਸ਼ਾ ਝਗੜਾ ਕਰਦਾ ਸੀ ਪਰ ਉਸ ਦੀ ਪਤਨੀ ਨਾਲ ਉਸ ਦੇ ਭਰਾ ਰਾਹੁਲ ਦਾ ਕੋਈ ਵਿਵਾਦ ਨਹੀਂ ਸੀ। ਮੋਰਿਆ ਅਨੁਸਾਰ ਪਤਾ ਨਹੀਂ ਰਾਤ ਨੂੰ ਅਜਿਹਾ ਕੀ ਹੋਇਆ ਕਿ ਰਾਹੁਲ ਨੇ ਉਸ ਦੀ ਪਤਨੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਫਿਰ ਖੁਦ ਵੀ ਫਾਂਸੀ 'ਤੇ ਲਟਕ ਕੇ ਜਾਨ ਦੇ ਦਿੱਤੀ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਪਹਿਲੀ ਨਜ਼ਰ 'ਚ ਮਾਮਲਾ ਘਰੇਲੂ ਵਿਵਾਦ ਨਜ਼ਰ ਆ ਰਿਹਾ ਹੈ। ਮ੍ਰਿਤਕਾ ਦੇ ਪਤੀ ਅਤੇ ਪਰਿਵਾਰ ਵਾਲਿਆਂ ਦੇ ਨਾਲ-ਨਾਲ ਪਿੰਡ ਵਾਲਿਆਂ ਦੇ ਬਿਆਨ ਲਏ ਜਾਣਗੇ। ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਅਜਿਹਾ ਕੀ ਕਾਰਨ ਸੀ ਕਿ ਰਾਹੁਲ ਨੇ ਆਪਣੀ ਭਰਜਾਈ ਦਾ ਕਤਲ ਕਰ ਕੇ ਖੁਦ ਵੀ ਖੁਦਕੁਸ਼ੀ ਕਰ ਲਈ। ਦੇਰ ਰਾਤ ਹੋਈ ਘਟਨਾ ਤੋਂ ਬਾਅਦ ਪੁਲਸ ਨੇ ਦੋਹਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਜ਼ਿਲ੍ਹਾ ਹੈੱਡ ਕੁਆਰਟਰ ਭੇਜ ਦਿੱਤੀਆਂ ਹਨ ਅਤੇ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ।

DIsha

This news is Content Editor DIsha