ਉੱਤਰ ਪ੍ਰਦੇਸ਼ 'ਚ ਸਾਧੂ-ਸਾਧਣੀ ਅਤੇ ਉਸ ਦੇ ਬੇਟੇ ਦੀ ਇੱਟ-ਪੱਥਰਾਂ ਨਾਲ ਕੁਚਲ ਕੇ ਹੱਤਿਆ

09/01/2020 2:40:27 PM

ਹਰਦੋਈ- ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ 'ਚ ਅੱਜ ਯਾਨੀ ਮੰਗਲਵਾਰ ਸਵੇਰੇ ਪਿੰਡ ਦੇ ਬਾਹਰ ਏਕਾਂਤ 'ਚ ਆਸ਼ਰਮ ਬਣਾ ਕੇ ਰਹਿ ਰਹੇ ਇਕ ਸਾਧੂ ਅਤੇ ਉਸ ਦੇ ਨਾਲ ਰਹਿਣ ਵਾਲੀ ਸਾਧਣੀ ਅਤੇ ਸਾਧੂ ਦੇ ਬੇਟੇ ਦੀ ਆਸ਼ਰਮ 'ਚ ਹੀ ਬਣੇ ਮਕਾਨ ਦੇ ਬਾਹਰ ਇੱਟ ਪੱਥਰ ਨਾਲ ਸਿਰ ਕੁਚਲ ਕੇ ਹੱਤਿਆ ਕਰ ਦਿੱਤੀ ਗਈ। ਤਿੰਨਾਂ ਦੀਆਂ ਲਾਸ਼ਾਂ ਮਕਾਨ ਦੇ ਬਾਹਰ ਮੰਜੇ 'ਤੇ ਪਈਆਂ ਮਿਲੀਆਂ। ਆਸ਼ਰਮ 'ਚ ਸਾਧੂ, ਸਾਧਵੀ ਅਤੇ ਬੇਟੇ ਦੇ ਕਤਲ ਤੋਂ ਬਾਅਦ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ। ਪੁਲਸ ਜ਼ਮੀਨੀ ਰੰਜਿਸ਼ ਅਤੇ ਹੋਰ ਪਹਿਲੂਆਂ 'ਤੇ ਪੂਰੇ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ ਪਰ ਹਾਲੇ ਕਿਸੇ ਵੀ ਨਤੀਜੇ 'ਤੇ ਨਹੀਂ ਪਹੁੰਚੀ ਹੈ।

ਫੋਰੈਂਸਿਕ ਵਿਭਾਗ ਦੀਆਂ ਟੀਮਾਂ ਤੋਂ ਲੈ ਕੇ ਪੁਲਸ ਦੇ ਵੱਡੇ ਅਧਿਕਾਰੀ ਮੌਕੇ 'ਤੇ ਮੌਜੂਦ ਹਨ। ਪੁਲਸ ਸੁਪਰਡੈਂਟ ਅਮਿਤ ਗੁਪਤਾ ਨੇ ਇੱਥੇ ਕਿਹਾ ਕਿ ਹਰਦੋਈ ਦੇ ਟਡਿਆਵਾ ਇਲਾਕੇ ਦੇ ਕੁਆ ਮਊ ਪਿੰਡ ਦੇ ਬਾਹਰ ਆਸ਼ਰਮ ਬਣਾ ਰਹੇ ਰਹਿ ਸਾਧੂ ਹੀਰਾਦਾਸ, ਉਨ੍ਹਾਂ ਨਾਲ ਰਹਿਣ ਵਾਲੀ ਸਾਧਣੀ ਮੀਰਾ ਦਾਸ ਅਤੇ ਬੇਟੇ ਚੇਤਰਾਮ ਦੀ ਲਾਸ਼ ਆਸ਼ਰਮ 'ਚ ਹੀ ਬਣੇ ਮਕਾਨ ਦੇ ਬਾਹਰ ਮੰਜੇ 'ਤੇ ਪਈਆਂ ਸਨ। ਤਿੰਨਾਂ ਦਾ ਕਤਲ ਇੱਟ ਪੱਥਰਾਂ ਨਾਲ ਕੁਚਲ ਕੇ ਕੀਤਾ ਗਿਆ ਸੀ। ਪੁਲਸ ਪੂਰੇ ਮਾਮਲੇ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ ਕਿ ਆਖਰ ਸਾਧੂ ਅਤੇ ਸਾਧਣੀ ਅਤੇ ਉਸ ਦੇ ਬੇਟੇ ਦਾ ਕਤਲ ਕਿਸ ਕਾਰਨ ਕੀਤਾ ਗਿਆ।

DIsha

This news is Content Editor DIsha