UP 'ਚ 13 ਸਾਲਾ ਕੁੜੀ ਦਾ ਜਬਰ ਜ਼ਿਨਾਹ ਤੋਂ ਬਾਅਦ ਕਤਲ, ਖੇਤ 'ਚੋਂ ਮਿਲੀ ਲਾਸ਼

08/16/2020 11:43:21 AM

ਲਖੀਮਪੁਰ ਖੀਰੀ- ਉੱਤਰ ਪ੍ਰਦੇਸ਼ ਸਥਿਤ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਇਕ ਪਿੰਡ 'ਚ 13 ਸਾਲਾ ਇਕ ਕੁੜੀ ਦਾ ਜਬਰ ਜ਼ਿਨਾਹ ਤੋਂ ਬਾਅਦ ਗਲਾ ਦਬਾ ਕੇ ਕਤਲ ਕਰ ਦਿੱਤਾ ਗਿਆ। ਪੁਲਸ ਡਿਪਟੀ ਸੁਰਪਡੈਂਟ ਅਭਿਸ਼ੇਕ ਪ੍ਰਤਾਪ ਨੇ ਐਤਵਾਰ ਨੂੰ ਦੱਸਿਆ ਕਿ ਈਸਾਨਗਰ ਥਾਣਾ ਖੇਤਰ ਦੇ ਇਕ ਪਿੰਡ 'ਚ 13 ਸਾਲਾ ਕੁੜੀ ਸ਼ੁੱਕਰਵਾਰ ਨੂੰ ਆਪਣੇ ਖੇਤ 'ਚ ਗਈ ਸੀ। ਘਰ ਵਾਪਸ ਨਹੀਂ ਆਉਣ 'ਤੇ ਪਰਿਵਾਰ ਵਾਲਿਆਂ ਨੇ ਉਸ ਦੀ ਤਲਾਸ਼ ਕੀਤੀ। ਇਸੇ ਦੌਰਾਨ ਇਕ ਗੰਨੇ ਦੇ ਖੇਤ 'ਚੋਂ ਕੁੜੀ ਦੀ ਲਾਸ਼ ਬਰਾਮਦ ਕੀਤੀ ਗਈ।

ਉਨ੍ਹਾਂ ਨੇ ਦੱਸਿਆ ਕਿ ਸ਼ੁਰੂ 'ਚ ਉਸ ਕੁੜੀ ਦੀਆਂ ਅੱਖਾਂ ਭੰਨ੍ਹੀਆਂ ਜਾਣ ਅਤੇ ਜ਼ੁਬਾਨ ਕੱਟਣ ਦੀ ਖ਼ਬਰ ਮਿਲੀ ਸੀ ਪਰ ਪੋਸਟਮਾਰਟਮ ਰਿਪੋਰਟ 'ਚ ਅਜਿਹਾ ਕੁਝ ਵੀ ਨਹੀਂ ਆਇਆ ਹੈ। ਰਿਪੋਰਟ ਅਨੁਸਾਰ ਕੁੜੀ ਦਾ ਜਬਰ ਜ਼ਿਨਾਹ ਤੋਂ ਬਾਅਦ ਗਲਾ ਦਬਾ ਕੇ ਕਤਲ ਕੀਤਾ ਗਿਆ ਹੈ। ਪ੍ਰਤਾਪ ਨੇ ਦੱਸਿਆ ਕਿ ਕੁੜੀ ਦੇ ਪਿਤਾ ਦੀ ਸ਼ਿਕਾਇਤ 'ਤੇ ਪੁਲਸ ਨੇ ਸੰਜੇ ਅਤੇ ਸੰਤੋਸ਼ ਨਾਮੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

DIsha

This news is Content Editor DIsha