ਖੇਡਦੇ ਸਮੇਂ 3 ਸਾਲਾ ਬੱਚੀ ਨੇ ਨਿਗਲਿਆ ਲਾਕੇਟ, ਡਾਕਟਰਾਂ ਨੇ ਆਪਰੇਸ਼ਨ ਕਰ ਦਿੱਤੀ ਨਵੀਂ ਜ਼ਿੰਦਗੀ

04/30/2020 2:01:13 PM

ਕੁਸ਼ੀਨਗਰ- ਉੱਤਰ ਪ੍ਰਦੇਸ਼ 'ਚ ਕੁਸ਼ੀਨਗਰ ਦੀ 3 ਸਾਲਾ ਗੁੜੀਆ ਨੂੰ ਬੀ.ਆਰ.ਡੀ. ਮੈਡੀਕਲ ਕਾਲਜ ਦੇ ਡਾਕਟਰਾਂ ਨੇ ਸਫ਼ਲ ਆਪਰੇਸ਼ਨ ਕਰ ਕੇ ਨਵੀਂ ਜ਼ਿੰਦਗੀ ਦਿੱਤੀ। ਕੁਸ਼ੀਨਗਰ ਦੀ ਰਾਮਕੋਲਾ ਦੀ ਰਹਿਣ ਵਾਲੀ 3 ਸਾਲਾ ਗੁੜੀਆ ਨੇ ਆਪਣੇ ਘਰ 'ਚ ਖੇਡਦੇ-ਖੇਡਦੇ ਲਾਕੇਟ ਨਿਗਲ ਲਿਆ। ਪਰਿਵਾਰ ਵਾਲੇ ਬੱਚੀ ਨੂੰ ਕੁਸ਼ੀਨਗਰ ਦੇ ਨਿੱਜੀ ਡਾਕਟਰਾਂ ਕੋਲ ਗਏ। ਡਾਕਟਰਾਂ ਨੇ ਐਕਸਰੇਅ ਕਰਵਾਇਆ ਤਾਂ ਪਤਾ ਲੱਗਾ ਕਿ ਭੋਜਨ ਨਲੀ 'ਚ ਕੁਝ ਫਸਿਆ ਹੋਇਆ ਹੈ, ਜਿਸ ਲਈ ਆਪਰੇਸ਼ਨ ਕਰਨਾ ਹੋਵੇਗਾ। ਇਸ 'ਤੇ ਪਰਿਵਾਰ ਵਾਲੇ ਬੱਚੀ ਨੂੰ ਕੁਸ਼ੀਨਗਰ ਜ਼ਿਲਾ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਮੰਗਲਵਾਰ ਨੂੰ ਗੁੜੀਆ ਨੂੰ ਗੋਰਖਪੁਰ ਦੇ ਬਾਬਾ ਰਾਘਵ ਦਾਸ (ਬੀ.ਆਰ.ਡੀ.) ਮੈਡੀਕਲ ਕਾਲਜ ਰੈਫਰ ਕਰ ਦਿੱਤਾ।

ਮੈਡੀਕਲ ਕਾਲਜ 'ਚ ਬੁੱਧਵਾਰ ਦੀ ਸਵੇਰ ਨੱਕ, ਕੰਨ ਅਤੇ ਗਲਾ ਰੋਗ ਵਿਭਾਗ ਦੇ ਮਾਹਰ ਅਸਿਸਟੈਂਟ ਪ੍ਰੋਫੈਸਰ ਡਾ. ਆਦਿੱਤਿਯ ਪਾਠਕ, ਡਾ. ਵਿਨਤੀ, ਏਨੇਸਥੇਸੀਆ ਵਿਭਾਗ ਦੇ ਡਾ. ਆਸ਼ੀਸ਼ ਅਗਰਵਾਲ ਦੀ ਦੇਖ-ਰੇਖ 'ਚ ਸਫ਼ਲ ਆਪਰੇਸ਼ਨ ਹੋਇਆ। ਡਾ. ਆਦਿੱਤਿਯ ਪਾਠਕ ਨੇ ਦੱਸਿਆ ਕਿ ਆਪਰੇਸ਼ਨ ਬੇਹੱਦ ਜਟਿਲ ਸੀ। ਇਸ ਕਾਰਨ ਸਮਾਂ ਲੱਗਾ। ਉਨਾਂ ਨੇ ਦੱਸਿਆ ਕਿ ਈਸੋਫੈਗੋ ਸਕੋਪੀ ਐਂਡ ਫੋਰੇਨਬਾਡੀ ਰਿਮੂਵਲ ਆਪਰੇਸ਼ਨ ਕਰ ਕੇ ਲਾਕੇਟ 'ਚ ਕੱਢ ਦਿੱਤਾ ਗਿਆ ਹੈ। ਹੁਣ ਮਾਸੂਮ ਖਤਰੇ ਤੋਂ ਬਾਹਰ ਹੈ। ਉਨਾਂ ਨੇ ਦੱਸਿਆ ਕਿ ਜੇਕਰ ਬੱਚੀ ਨੂੰ ਲਿਆਉਣ 'ਚ ਇਕ ਦਿਨ ਦੀ ਹੋਰ ਦੇਰੀ ਹੁੰਦੀ ਤਾਂ ਉਸ ਦੀ ਜਾਨ ਜਾ ਸਕਦੀ ਸੀ। ਗੁੜੀਆ ਦੇ ਸਫ਼ਲ ਆਪਰੇਸ਼ਨ ਤੋਂ ਮਿਲੀ ਨਵੀਂ ਜ਼ਿੰਦਗੀ 'ਤੇ ਪਰਿਵਾਰ ਵਾਲਿਆਂ ਨੇ ਖੁਸ਼ੀ ਜਤਾਉਂਦੇ ਹੋਏ ਡਾਕਟਰਾਂ ਦੇ ਪ੍ਰਤੀ ਆਭਾਰ ਜਤਾਇਆ ਹੈ।

DIsha

This news is Content Editor DIsha