UP 'ਚ ਰੋਜ਼ਾਨਾ ਕੁਪੋਸ਼ਣ ਨਾਲ ਮਰਨ ਵਾਲੇ ਬੱਚਿਆਂ ਦੀ ਗਿਣਤੀ ਕਰ ਦੇਵੇਗੀ ਹੈਰਾਨ, ਨਾਜ਼ੁਕ ਹੋਏ ਹਾਲਾਤ

09/05/2020 12:10:29 PM

ਲਖਨਊ- ਉੱਤਰ ਪ੍ਰਦੇਸ਼ 'ਚ ਰੋਜ਼ ਲਗਭਗ 650 ਬੱਚੇ ਕੁਪੋਸ਼ਣ ਨਾਲ ਮਰਦੇ ਹਨ। ਅਧਿਕਾਰਤ ਅੰਕੜਿਆਂ ਅਨੁਸਾਰ ਇਹ ਹਾਲਾਤ ਪਿਛਲੇ 4-5 ਸਾਲਾਂ ਤੋਂ ਬਣੇ ਹੋਏ ਹਨ। ਬੱਚਿਆਂ ਦੀ ਪੋਸ਼ਣ ਨਾਲ ਭਰਪੂਰ ਖੁਰਾਕ ਦੇਣ ਲਈ ਸੂਬਾ ਸਰਕਾਰ ਕਰੋੜਾਂ ਰੁਪਏ ਖਰਚ ਕਰਦੀ ਹੈ। ਉੱਤਰ ਪ੍ਰਦੇਸ਼ ਦੇ ਪਿੰਡਾਂ 'ਚ 25 ਫੀਸਦੀ ਤੋਂ ਵੱਧ ਬੱਚੇ ਕੁਪੋਸ਼ਿਤ ਹਨ। ਅਗਲੇ ਸੋਮਵਾਰ 7 ਸਤੰਬਰ ਤੋਂ ਪੋਸ਼ਣ ਮਹੀਨੇ ਸ਼ੁਰੂ ਹੋਣ 'ਤੇ ਸਰਕਾਰ ਇਕ ਯੋਜਨਾ ਸ਼ੁਰੂ ਕਰ ਰਹੀ ਹੈ।

ਇਸ ਯੋਜਨਾ ਦੇ ਅਧੀਨ ਅਗਲੇ 6 ਮਹੀਨਿਆਂ 'ਚ ਕੁਪੋਸ਼ਣ 'ਚ ਇਕ ਫੀਸਦੀ ਦੀ ਕਮੀ ਲਿਆਉਣ ਦਾ ਟੀਚਾ ਰੱਖਿਆ ਗਿਆ ਹੈ। ਸੂਬਾ ਸਰਕਾਰ ਹੁਣ ਕੁਪੋਸ਼ਿਤ ਬੱਚਿਆਂ ਦੇ ਪਰਿਵਾਰਾਂ ਨੂੰ ਚਿੰਨ੍ਹਿਤ ਕਰ ਕੇ ਇਕ ਗਾਂ ਵੀ ਦੇਵੇਗੀ ਅਤੇ ਉਸ ਦੀ ਸਾਂਭ-ਸੰਭਾਲ ਦਾ ਖਰਚ ਵੀ ਚੁਕੇਗੀ ਤਾਂ ਕਿ ਬੱਚਿਆਂ ਨੂੰ ਚੰਗੀ ਖੁਰਾਕ ਮਿਲ ਸਕੇ। ਸਰਕਾਰ ਅਜਿਹੇ ਹਰ ਪਰਿਵਾਰ ਨੂੰ ਗਾਂ ਦੀ ਸਾਂਭ-ਸੰਭਾਲ ਲਈ 900 ਰੁਪਏ ਮਹੀਨਾ ਦੇਵੇਗੀ। ਮੁੱਖ ਮੰਤਰੀ 2 ਮਹੀਨਿਆਂ ਬਾਅਦ ਇਸ ਕੰਮ ਦੀ ਖ਼ੁਦ ਸਮੀਖਿਆ ਕਰਨਗੇ ਅਤੇ ਚੰਗਾ ਕੰਮ ਕਰਨ ਵਾਲੇ ਜ਼ਿਲ੍ਹੇ ਨੂੰ ਸਨਮਾਨਤ ਵੀ ਕਰਨਗੇ।

DIsha

This news is Content Editor DIsha