ਅਮਰੀਕਾ ਨੇ ਕਸ਼ਮੀਰ ''ਚ ਇੰਟਰਨੈੱਟ ''ਤੇ ਪਾਬੰਦੀ ਤੇ ਨੇਤਾਵਾਂ ਦੀ ਹਿਰਾਸਤ ''ਤੇ ਜਤਾਈ ਚਿੰਤਾ

01/12/2020 4:30:50 AM

ਵਾਸ਼ਿੰਗਟਨ - ਅਮਰੀਕੀ ਵਿਦੇਸ਼ ਮੰਤਰਾਲੇ ਨੇ ਜੰਮੂ ਕਸ਼ਮੀਰ 'ਚ ਇੰਟਰਨੈੱਟ 'ਤੇ ਪਾਬੰਦੀ ਅਤੇ ਨੇਤਾਵਾਂ ਦੀ ਹਿਰਾਸਤ 'ਤੇ ਸ਼ਨੀਵਾਰ ਨੂੰ ਚਿੰਤਾ ਜ਼ਾਹਿਰ ਕੀਤੀ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਦੇ ਬਿਊਰੋ (ਐੱਸ. ਸੀ. ਏ.) ਨੇ ਟਵੀਟ ਕੀਤਾ ਕਿ ਉਹ ਭਾਰਤ 'ਚ ਅਮਰੀਕੀ ਰਾਜਦੂਤ ਕੈਨੇਥ ਜਸਟਰ ਅਤੇ ਹੋਰ ਵਿਦੇਸ਼ੀ ਡਿਪਲੋਮੈਟ ਦੀ ਜੰਮੂ-ਕਸ਼ਮੀਰ ਯਾਤਰਾ 'ਤੇ ਬਾਰੀਕੀ ਨਾਲ ਨਜ਼ਰ ਰੱਖੇ ਹੋਏ ਹਨ। ਬਿਊਰੋ ਨੇ ਟਵੀਟ ਕੀਤਾ ਕਿ ਅਸੀਂ ਨੇਤਾਵਾਂ ਅਤੇ ਨਿਵਾਸੀਆਂ ਨੂੰ ਹਿਰਾਸਤ ਅਤੇ ਇੰਟਰਨੈੱਟ ਪਾਬੰਦੀਆਂ ਤੋਂ ਚਿੰਤਤ ਹੈ। ਅਸੀਂ ਹਾਲਾਤ ਆਮ ਹੋਣ ਦੀ ਉਮੀਦ ਕਰਦੇ ਹਾਂ। ਸਭ ਚੰਗਾ ਹੋਵੇਗਾ।

Khushdeep Jassi

This news is Content Editor Khushdeep Jassi