ਰਾਮ ਮੰਦਰ ਬਣੇਗਾ ਤਾਂ ਤੋੜਾਂਗੀ ਵਰਤ, 27 ਸਾਲ ਤੋਂ ਇਸੇ ਆਸਥਾ ’ਚ ਜਿਉਂਦੀ ਹੈ ਉਰਮਿਲਾ

12/28/2019 12:28:49 PM

ਜੈਪੁਰ (ਵਾਰਤਾ)— ਅਯੁੱਧਿਆ 'ਚ ਰਾਮ ਮੰਦਰ ਲਈ 27 ਸਾਲ ਪਹਿਲਾਂ ਅੰਨ ਦਾ ਤਿਆਗ ਕਰਨ ਵਾਲੀ ਸਮਾਜਸੇਵੀ ਉਰਮਿਲਾ ਚਤੁਰਵੇਦੀ ਰਾਮ ਮੰਦਰ ਬਣਨ ਤੋਂ ਬਾਅਦ ਹੀ ਆਪਣਾ ਵਰਤ ਤੋੜੇਗੀ। 82 ਸਾਲ ਦੀ ਉਰਮਿਲਾ ਦਾ ਸ਼ੁੱਕਰਵਾਰ ਮੁਰਲੀਪੁਰਾ ਸਕੀਮ ਵਿਚ ਸਥਿਤ ਸ਼੍ਰੀ ਜੀਣ ਮਾਤਾ ਚਰਨ ਮੰਦਰ 'ਚ ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਅਯੁੱਧਿਆ ਮਾਮਲੇ 'ਤੇ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਅਯੁੱਧਿਆ 'ਚ ਰਾਮ ਮੰਦਰ ਦਾ ਰਾਹ ਸਾਫ ਹੋ ਗਿਆ ਹੈ ਅਤੇ ਉਨ੍ਹਾਂ ਦਾ ਸੰਕਲਪ ਵੀ ਪੂਰਾ ਹੋ ਗਿਆ ਪਰ ਉਹ ਅਯੁੱਧਿਆ ਵਿਚ ਰਾਮ ਮੰਦਰ ਦਾ ਨਿਰਮਾਣ ਹੋਣ ਦੇ ਬਾਅਦ ਹੀ ਆਪਣਾ ਵਰਤ ਤੋੜਨ ਲਈ ਉੱਥੇ ਜਾਵੇਗੀ। 

ਉਰਮਿਲਾ ਪਿਛਲੇ 27 ਸਾਲਾਂ ਤੋਂ ਵੀ ਵਧ ਸਮੇਂ ਤੋਂ ਸਿਰਫ ਦੁੱਧ ਅਤੇ ਫਲਾਂ ਦੇ ਸਹਾਰੇ ਹੈ। ਉਨ੍ਹਾਂ ਨੇ ਸਾਲ 1992 'ਚ ਰਾਮ ਮੰਦਰ ਮਾਮਲੇ ਦਾ ਹੱਲ ਹੋਣ ਤਕ ਅੰਨ ਦਾ ਇਕ ਦਾਣਾ ਵੀ ਖਾਣ ਦਾ ਸੰਕਲਪ ਲਿਆ ਸੀ। ਉਨ੍ਹਾਂ ਦੇ ਬੇਟੇ ਵਿਵੇਕ ਚੁਤਰਵੇਦੀ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਭਗਵਾਨ ਰਾਮ ਦੀ ਭਗਤ ਹੈ ਅਤੇ ਅਯੁੱਧਿਆ ਵਿਚ ਰਾਮ ਮੰਦਰ ਨਿਰਮਾਣ ਲਈ ਹੱਲ ਦੀ ਉਡੀਕ ਕਰ ਰਹੀ ਸੀ। ਉਹ ਅਯੁੱਧਿਆ 'ਚ 6 ਦਸੰਬਰ 1992 ਦੀ ਘਟਨਾ ਤੋਂ ਬਾਅਦ ਸ਼ੁਰੂ ਹੋਈ ਹਿੰਸਾ ਤੋਂ ਕਾਫੀ ਪਰੇਸ਼ਾਨ ਸੀ। ਇਸ ਤੋਂ ਬਾਅਦ ਉਸ ਦੀ ਮਾਂ ਨੇ ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ ਹੋਣ ਤਕ ਅੰਨ ਦਾ ਤਿਆਗ ਕਰਨ ਦਾ ਸੰਕਲਪ ਲੈ ਲਿਆ ਅਤੇ ਉਦੋਂ ਤੋਂ ਬਿਨਾਂ ਅੰਨ ਦੇ ਹੀ ਹਨ। 

ਉਰਮਿਲਾ ਨੇ ਸਰਕਾਰੀ ਨੌਕਰੀ ਛੱਡ ਕੇ ਸਮਾਜ ਸੇਵਿਕਾ ਦੇ ਰੂਪ ਵਿਚ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਉਹ ਸਮਾਜ ਸੇਵਾ 'ਚ ਇੰਦਰਾ ਪ੍ਰਿਅਦਰਸ਼ਨੀ ਐਵਾਰਡ ਸਮੇਤ ਕਈ ਪੁਰਸਕਾਰਾਂ ਨਾਲ ਵੀ ਸਨਮਾਨਤ ਹੋ ਚੁੱਕੀ ਹੈ। ਜਬਲਪੁਰ ਦੀ ਰਹਿਣ ਵਾਲੀ ਉਰਮਿਲਾ ਨੇ ਸਾਲ 1992 ਵਿਚ ਬਾਬਰੀ ਮਸਜਿਦ ਦੇ ਢਾਹੇ ਜਾਣ ਤੋਂ ਬਾਅਦ ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ ਤਕ ਅੰਨ ਤਿਆਗਣ ਦਾ ਸੰਕਲਪ ਲਿਆ ਸੀ। 9 ਨਵੰਬਰ ਨੂੰ ਸੁਪਰੀਮ ਕੋਰਟ ਦਾ ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਨੂੰ ਲੈ ਕੇ ਫੈਸਲਾ ਆਉਣ ਤੋਂ ਬਾਅਦ ਉਰਮਿਲਾ ਚੁਤਰਵੇਦੀ ਨੇ ਆਪਣਾ ਸੰਕਲਪ ਪੂਰਾ ਹੋਣ 'ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਨੇ ਭਗਵਾਨ ਰਾਮ ਨੂੰ ਸਿਰ ਚੁੱਕਾ ਕੇ ਪ੍ਰਣਾਮ ਕੀਤਾ। ਕੋਰਟ ਦਾ ਫੈਸਲਾ ਆਇਆ ਤਾਂ ਉਰਮਿਲਾ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਖਾਣਾ ਖੁਆਉਣ ਦੀ ਕੋਸ਼ਿਸ਼ ਕੀਤੀ ਪਰ ਉਰਮਿਲਾ ਨੇ ਸਾਫ ਕਹਿ ਦਿੱਤਾ ਕਿ ਉਹ ਵਰਤ ਅਯੁੱਧਿਆ ਵਿਚ ਹੀ ਖੋਲ੍ਹੇਗੀ। ਪਰਿਵਾਰ ਦਾ ਕਹਿਣਾ ਹੈ ਕਿ ਇੰਨੀ ਉਮਰ ਹੋਣ ਦੇ ਬਾਵਜੂਦ ਉਨ੍ਹਾਂ ਦੇ ਅੰਦਰ ਊਰਜਾ ਦੀ ਕਮੀ ਨਹੀਂ ਹੈ, ਹਾਲਾਂਕਿ ਉਹ ਕਮਜ਼ੋਰ ਜ਼ਰੂਰ ਹੋ ਗਈ ਹੈ ਪਰ ਰਾਮ ਮੰਦਰ 'ਤੇ ਸੁਪਰੀਮ ਕੋਰਟ ਦੇ ਫੈਸਲੇ ਦੀ ਖਬਰ ਸੁਣਦੇ ਹੀ ਉਨ੍ਹਾਂ ਦਾ ਆਤਮਵਿਸ਼ਵਾਸ ਅਤੇ ਉਤਸ਼ਾਹ 7ਵੇਂ ਆਸਮਾਨ 'ਤੇ ਪੁੱਜ ਗਿਆ ਸੀ। 

Tanu

This news is Content Editor Tanu