ਯੂ.ਪੀ. ''ਚ ਬੱਬਰ ਖਾਲਸਾ ਦੇ ਦੋ ਅੱਤਵਾਦੀ ਗ੍ਰਿਫਤਾਰ

09/19/2017 2:31:57 PM

ਲਖਨਊ—ਉੱਤਰ ਪ੍ਰਦੇਸ਼ ਏ.ਟੀ.ਐਸ. ਅਤੇ ਪੰਜਾਬ ਪੁਲਸ ਨੇ 2 ਬੱਬਰ ਖਾਲਸਾ ਦੇ ਦੋਸ਼ੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਨੂੰ ਗ੍ਰਿਫਤਾਰ ਕਰਨ 'ਚ ਏ.ਟੀ.ਐਸ ਨੇ ਖੀਰੀ ਪੁਲਸ ਦੀ ਵੀ ਮਦਦ ਲਈ।
ਏ.ਟੀ.ਐਸ. ਦੇ ਆਈ. ਜੀ ਅਸੀਮ ਅਰੁਣ ਨੇ ਦੱਸਿਆ ਕਿ ਦੋਵੇਂ ਦੋਸ਼ੀ ਨਵੰਬਰ 2016 ਨੂੰ ਨਾਭਾ ਜੇਲ ਪਟਿਆਲਾ, ਪੰਜਾਬ ਤੋਂ ਭੱਜੇ ਸੀ। ਦੋਸ਼ੀਆਂ ਨੂੰ ਹਥਿਆਰ ਸਪਲਾਈ ਕਰਨ ਅਤੇ ਅੱਤਵਾਦੀ ਗਤੀਵਿਧੀਆਂ 'ਚ ਸਹਿਯੋਗ ਦੇਣ ਦੇ ਮਾਮਲੇ 'ਚ ਪੰਜਾਬ ਪੁਲਸ ਨੂੰ ਜਤੇਂਦਰ ਸਿੰਘ ਟੋਨੀ ਦੀ ਤਲਾਸ਼ ਸੀ। ਲਖੀਮਪੁਰ ਖੀਰੀ, ਮੈਲਾਨੀ ਦੇ ਰਹਿਣ ਵਾਲੇ ਜਤੇਂਦਰ ਸਿੰਘ ਟੋਨੀ ਪੁੱਤਰ ਬਲਦੇਵ ਸਿੰਘ ਨੂੰ ਬੀਤੀ ਰਾਤ ਨੂੰ ਗ੍ਰਿਫਤਾਰ ਕੀਤਾ ਗਿਆ। ਟੋਨੀ 'ਤੇ 307, 392,223 ਸਮੇਤ ਕਈ ਗੰਭੀਰ ਧਰਾਵਾਂ 'ਚ ਮਾਮਲਾ ਨਾਭਾ ਕੋਤਵਾਲੀ 'ਚ ਦਰਜ ਹੈ।
ਅਸੀਮ ਅਰੁਣ ਨੇ ਦੱਸਿਆ ਕਿ 16 ਅਗਸਤ ਨੂੰ 2017 ਨੂੰ ਏ.ਟੀ.ਐਸ. ਨੇ ਲਖਨਊ ਤੋਂ ਬੱਬਰ ਖਾਲਸਾ ਦੇ ਦੋਸ਼ੀ ਬਲਵੰਤ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਉਸ ਕੋਲੋਂ ਪੁੱਛਗਿਛ 'ਚ ਪਤਾ ਚੱਲਿਆ ਕਿ ਸਤਨਾਮ ਸਿੰਘ ਪੁੱਤਰ ਅਵਤਾਰ ਸਿੰਘ ਉਨ੍ਹਾਂ ਦੇ ਨਾਲ ਕੰਮ ਕਰਦਾ ਹੈ। ਲਖੀਮਪੁਰ ਦੇ ਸਿਕੰਦਰਪੁਰ ਤੋਂ ਏ.ਟੀ.ਐਸ ਨੇ ਸਤਨਾਮ ਸਿੰਘ ਨੂੰ ਗ੍ਰਿਫਤਾਰ ਕੀਤਾ। ਸਤਨਾਮ 'ਤੇ ਵੀ ਕਈ ਗੰਭੀਰ ਧਰਾਵਾਂ 'ਚ ਮੁਕੱਦਮਾ ਦਰਜ ਹੈ। ਇਹ ਸਾਰੇ ਮਾਮਲੇ ਪੰਜਾਬ ਦੇ ਨਵਾਂ ਸ਼ਹਿਰ ਦੇ ਮੁਕੰਦਪੁਰ 'ਚ ਦਰਜ ਹਨ। ਦੋਸ਼ੀਆਂ ਦੇ ਖਿਲਾਫ ਕੋਰਟ ਨੇ ਵੀ ਵਾਰੰਟ ਜਾਰੀ ਕਰਕੇ ਰੱਖਿਆ ਹੈ।