ਗੰਗਾ ''ਚ ਗੰਦੇ ਪਾਣੀ ਦੀ ਨਿਕਾਸੀ, ਯੂ.ਪੀ. ਸਰਕਾਰ ''ਤੇ ਲੱਗਾ 10 ਕਰੋੜ ਦਾ ਜੁਰਮਾਨਾ

11/18/2019 11:25:47 PM

ਨਵੀਂ ਦਿੱਲੀ — ਗੰਗਾ ਨਦੀ 'ਚ ਅਨਟ੍ਰੀਟੇਡ ਸੀਵੇਜ ਵਾਟਰ ਦੀ ਨਿਕਾਸੀ ਰੋਕਣ 'ਚ ਅਸਫਲ ਰਹਿਣ 'ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਉੱਤਰ ਪ੍ਰਦੇਸ਼ ਦੀ ਯੋਗੀ ਆਦਿਤਿਆਨਾਥ ਸਰਕਾਰ 'ਤੇ 10 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਐੱਨ.ਜੀ.ਟੀ. ਨੇ ਕਿਹਾ ਕਿ ਚਮੜੇ ਦੇ ਗੈਰ-ਕਾਨੂੰਨੀ ਕਾਰਖਾਨੇ ਅਤੇ ਕ੍ਰੋਮੀਅਮ ਦੇ ਢੇਰ ਕਾਰਨ ਕਾਨਪੁਰ ਦੇਹਾਤ ਅਤੇ ਰਨੀਆ 'ਚ ਪੀਣਯੋਗ ਪਾਣੀ ਨਹੀਂ ਹੈ। ਯੂ.ਪੀ. ਸਰਕਾਰ 'ਤੇ 10 ਕਰੋੜ ਦੇ ਜੁਰਮਾਨੇ ਤੋਂ ਇਲਾਵਾ ਗੰਗਾ 'ਚ ਕਚਰਾ ਰੋਕਣ 'ਚ ਨਾਕਾਮ ਰਹਿਣ 'ਤੇ ਉੱਤਰ ਪ੍ਰਦੇਸ਼ ਪ੍ਰਦੂਸ਼ਣ ਬੋਰਡ 'ਤੇ 1 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।

Inder Prajapati

This news is Content Editor Inder Prajapati