ਯੂ.ਪੀ. ਚੋਣਾਂ : ਤੀਜੇ ਪੜਾਅ ਦੀ ਪੋਲਿੰਗ ਸ਼ੁਰੂ, 12 ਜ਼ਿਲਿਆਂ ਦੀਆਂ 69 ਸੀਟਾਂ ਲਈ ਪੈ ਰਹੀਆਂ ਨੇ ਵੋਟਾਂ

02/19/2017 10:28:08 AM

ਲਖਨਊ— ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਤੀਜੇ ਪੜਾਅ ਦੀ ਪੋਲਿੰਗ ਅੱਜ ਸਵੇਰੇ 7 ਵਜੇ ਸ਼ੁਰੂ ਹੋ ਗਈ ਹੈ, ਜਿਸ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇਸ ਪੜਾਅ ''ਚ 69 ਸੀਟਾਂ ਲਈ ਪੋਲਿੰਗ ਹੋਵੇਗੀ। ਇਸ ਪੜਾਅ ''ਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਲੋਕਸਭਾ ਖੇਤਰ ਲਖਨਊ ਅਤੇ ਸਪਾ ਦਾ ਗੜ੍ਹ ਸਮਝੇ ਜਾਣ ਵਾਲੇ ਕਨੌਜ, ਮੈਨਪੁਰੀ ਅਤੇ ਇਟਾਵਾ ਦੇ ਤਹਿਤ ਆਉਣ ਵਾਲੀ ਵਿਧਾਨ ਸਭਾ ਸੀਟਾਂ ਸ਼ਾਮਲ ਹਨ। ਫਰੁਖਾਬਾਦ, ਹਰਦੋਈ, ਓਰਈਆ, ਕਾਨਪੁਰ ਦੇਹਾਤ, ਕਾਨਪੁਰ, ਉਨਾਵ, ਬਾਰਾਬੰਕੀ ਅਤੇ ਸੀਤਾਪੁਰ ਸਮੇਤ 12 ਜ਼ਿਲਿਆਂ ਦੇ ਵਿਧਾਨ ਸਭਾ ਖੇਤਰ ਇਸ ਪੜਾਅ ''ਚ ਹਨ। ਇਟਾਵਾ ਸਪਾ ਸੰਥਥਾਪਕ ਮੁਲਾਇਮ ਸਿੰਘ ਯਾਦਵ ਦਾ ਗੜ੍ਹ ਹੈ। ਮੈਨਪੁਰੀ ਤੋਂ ਤੇਜ਼ ਪ੍ਰਤਾਪ ਯਾਦਵ ਸਪਾ ਸੰਸਦ ਹੈ। ਕਨੌਜ ਤੋਂ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਪਤਨੀ ਡਿੰਪਲ ਯਾਦਵ ਸੰਸਦ ਹੈ। 2012 ਦੇ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਸਪਾ ਨੇ 60 ''ਚੋਂ 55 ਸੀਟਾਂ ਜਿੱਤੀਆਂ ਸਨ, ਜਦਕਿ ਬਸਪਾ, ਭਾਜਪਾ ਅਤੇ ਕਾਂਗਰਸ ਨੇ 6, 5 ਅਤੇ 2 ''ਤੇ ਰੁੱਕ ਗਈਆਂ ਸਨ। ਇਕ ਸੀਟ ਬਿਨਾਂ ਦਲ ਤੋਂ ਉਮੀਦਵਾਰ ਨੂੰ ਗਈ ਸੀ। ਮੁਕਾਬਲੇ ''ਚ ਕੁੱਲ 826 ਉਮੀਦਵਾਰ ਹਨ। ਕੁੱਲ 2.41 ਕਰੋੜ ਵੋਟਰਾਂ ਨੇ ਅੱਜ ਇਨ੍ਹਾਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਾ ਹੈ। ਵੋਟਰਾਂ ''ਚ 1.10 ਕਰੋੜ ਮਹਿਲਾਵਾਂ ਹਨ। ਸਭ ਤੋਂ ਵੱਧ 21 ਉਮੀਦਵਾਰ ਇਟਾਵਾ ''ਚ ਕਿਸਮਤ ਅਜ਼ਮਾ ਰਹੇ ਹਨ, ਜਦਕਿ ਸਭ ਤੋਂ ਘੱਟ ਤਿੰਨ ਉਮੀਦਵਾਰ ਹੈਦਰਗੜ੍ਹ ''ਚ ਹੈ। ਲਖਨਊ ਪੱਛਮ ਅਤੇ ਮੱਧ ''ਚ 17-17 ਉਮੀਦਵਾਰ ਹੈ।
ਤੀਜੇ ਪੜਾਅ ''ਚ 826 ਉਮੀਦਵਾਰ ਮੈਦਾਨ ''ਚ
ਇਸ ਪੜਾਅ ''ਚ 826 ਫਮੀਦਵਾਰ ਮੈਦਾਨ ''ਚ ਹਨ, ਜਿਸ ''ਚ 14 ਪ੍ਰਤੀਸ਼ਤ ਉਮੀਦਵਾਰ ਦੇ ਵਿਰੁੱਧ ਅਪਰਾਧਿਕ ਮਾਮਲੇ ਦਰਜ ਹਨ, ਜਦਕਿ 31 ਪ੍ਰਤੀਸ਼ਤ ਕਰੋੜਪਤੀ ਹੈ। ਇਟਾਵਾ ਵਿਧਾਨ ਸਭਾ ਸੀਟ ''ਤੇ ਸਭ ਤੋ ਵੱਧ 21 ਉਮੀਦਵਾਰ ਅਤੇ ਬਾਰਾਬੰਕੀ ਜ਼ਿਲੇ ਦੇ ਹੈਦਰਾਬਾਦ ਸੀਟ ਤੋਂ ਸਭ ਤੋਂ ਘੱਟ ਤਿੰਨ ਉਮੀਦਵਾਰ ਚੋਣ ਮੈਦਾਨ ''ਚ ਹਨ। ਇਸ ''ਚ 2.41 ਕਰੋੜ ਪੋਲਿੰਗ ਆਪਣੇ ਵੋਟਿੰਗ ਅਧਿਕਾਰ ਦਾ ਪ੍ਰਯੋਗ ਕਰਨਗੇ, ਜਿਸ ''ਚ 1.31 ਕਰੋੜ ਮਰਦ ਅਤੇ 1.10 ਕਰੋੜ ਮਹਿਲਾ ਅਤੇ 1,026 ਥਰਡ ਜ਼ੈਂਡਰ ਸ਼ਾਮਲ ਹਨ। ਪੋਲਿੰਗ ਲਈ 25,603 ਪੋਲਿੰਗ ਬੂਥ ਬਣਾਏ ਗਏ ਹਨ।