16 ਮਹੀਨੇ ਦੇ ''ਨਿਰਵਾਨ'' ਲਈ ਫ਼ਰਿਸ਼ਤਾ ਬਣਿਆ ਅਣਜਾਣ ਸ਼ਖ਼ਸ, ਇਲਾਜ ਲਈ ਦਿੱਤੇ 15 ਕਰੋੜ

02/23/2023 4:35:33 PM

ਮੁੰਬਈ (ਭਾਸ਼ਾ)- ਮੁੰਬਈ ਦੇ ਇਕ ਜੋੜੇ ਨੂੰ ਉਨ੍ਹਾਂ ਦੀ ਜ਼ਿੰਦਗੀ 'ਚ ਫਰਿਸ਼ਤਾ ਬਣ ਕੇ ਆਏ ਇਕ ਅਣਜਾਣ ਵਿਅਕਤੀ ਤੋਂ 15.31 ਕਰੋੜ ਰੁਪਏ ਦਾ ਫੰਡ ਮਿਲਿਆ ਹੈ, ਜਿਸ ਨਾਲ ਉਹ ਅਜੀਬ ਬੀਮਾਰੀ ਨਾਲ ਜੂਝ ਰਹੇ ਆਪਣੇ 16 ਮਹੀਨੇ ਦੇ ਪੁੱਤ ਦੀ ਜਾਨ ਬਚਾ ਸਕਦੇ ਹਨ। ਮਰੀਨ ਇੰਜੀਨੀਅਰ ਸਾਰੰਗ ਮੇਨਨ ਅਤੇ ਆਦਿਤੀ ਨਾਇਰ ਦਾ ਪੁੱਤ ਨਿਰਵਾਨ 'ਸਪਾਈਨਲ ਮਸਕੁਲਰ ਏਟ੍ਰੋਫੀ' (ਐੱਸ.ਐੱਮ.ਏ.) ਟਾਈਪ-2 ਨਾਲ ਪੀੜਤ ਹੈ। ਇਹ ਇਕ ਅਜੀਬ ਬੀਮਾਰੀ ਹੈ, ਜਿਸ ਦੀ ਵਾਰ ਦੀ ਦਵਾਈ ਦੀ ਕੀਮਤ ਕਰੀਬ 17.3 ਕਰੋੜ ਰੁਪਏ ਹੈ। ਜੋੜਾ ਹਾਲ 'ਚ ਮੁੰਬਈ ਤੋਂ ਕੇਰਲ ਚਲਾ ਗਿਆ।

ਨਾਇਰ ਨੇ ਦੱਸਿਆ ਕਿ ਇਕ ਐਪ 'ਤੇ ਆਨਲਾਈਨ ਫੰਡ ਇਕੱਠਾ ਕਰਨ ਲਈ ਪੇਜ਼ ਸ਼ੁਰੂ ਕਰਨ ਦੇ ਬਾਅਦ ਤੋਂ ਹੀ ਦਾਨ ਰਾਸ਼ੀ ਆਉਣੀ ਸ਼ੁਰੂ ਹੋ ਗਈ ਪਰ 15.31 ਕਰੋੜ ਰੁਪਏ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਹੈ। ਜਦੋਂ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਤਾਂ ਮੇਨਨ ਨੇ 17.50 ਕਰੋੜ ਜੁਟਾਉਣ ਦਾ ਟੀਚਾ ਰੱਖਿਆ ਸੀ। ਨਾਇਰ ਨੇ ਕਿਹਾ,''ਅਸੀਂ ਬਹੁਤ ਖੁਸ਼ ਹਾਂ ਕਿ ਇਸ ਯੋਗਦਾਨ ਨਾਲ ਅਸੀਂ ਆਪਣੇ ਟੀਚੇ ਦੇ ਬਹੁਤ ਕਰੀਬ ਪਹੁੰਚ ਗਏ ਹਾਂ। ਮੈਨੂੰ ਲੱਗਦਾ ਹੈ ਕਿ ਅਸੀਂ ਬਾਕੀ ਦਾ ਫੰਡ ਆਪਣੇ ਆਪ ਅਤੇ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਤੋਂ ਇਕੱਠਾ ਕਰ ਲਵਾਂਗੇ।'' ਉਨ੍ਹਾਂ ਕਿਹਾ,''ਹਾਲਾਂਕਿ ਸਾਨੂੰ ਕੁਝ ਜ਼ਰੂਰੀ ਜਾਂਚ ਲਈ ਨਿਰਵਾਨ ਨੂੰ ਮੁੰਬਈ ਵਾਪਸ ਲਿਆਉਣ 'ਚ ਘੱਟੋ-ਘੱਟ 2-3 ਹਫ਼ਤਿਆਂ ਦਾ ਸਮਾਂ ਲੱਗੇਗਾ ਅਤੇ ਅਮਰੀਕਾ ਤੋਂ ਦਵਾਈ ਮੁੰਬਈ ਪਹੁੰਚਣ 'ਚ ਵੀ ਸਮਾਂ ਲੱਗੇਗਾ।'' ਪਰਿਵਾਰ ਨੇ ਦਵਾਈ ਮੰਗਵਾਉਣ ਲਈ ਪਹਿਲੇ ਹੀ ਕੇਂਦਰ ਵਿੱਤ ਮੰਤਰਾਲਾ ਅਤੇ ਆਯਾਤ-ਨਿਰਯਾਤ ਵਿਭਾਗ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ। ਹਿੰਦੁਜਾ ਹਸਪਤਾਲ 'ਚ ਬਾਲ ਨਿਊਰੋਲਾਜਿਸਟ ਡਾ. ਨੀਲੂ ਦੇਸਾਈ ਨਿਰਵਾਨ ਦਾ ਇਲਾਜ ਕੇਰਗੀ। ਐੱਸ.ਐਮ.ਏ. ਬੀਮਾਰੀਆਂ ਦਾ ਇਕ ਸਮੂਹ ਹੈ, ਜਿਸ 'ਚ ਦਿਮਾਗ਼ ਅਤੇ ਰੀੜ੍ਹ ਦੀ ਹੱਡੀ, ਹੱਥ, ਪੈਰ ਚਿਹਰਾ, ਗਲ਼ਾ ਅਤੇ ਜੀਭ ਦੀਆਂ ਗਤੀਵਿਧੀਆਂ ਨੂੰ ਕੰਟਰੋਲ ਕਰਨ ਵਾਲੇ ਵਿਸ਼ੇਸ਼ ਨਸ ਸੈੱਲ ਮਰ ਜਾਂਦੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha