ਰੂਸ ਤੋਂ ਐੱਸ-400 ਖਰੀਦਣ ਦੇ ਭਾਰਤ ਦੇ ਤਰਕ ਨੂੰ ਸਮਝੇਗਾ ਅਮਰੀਕਾ : ਜੈਸ਼ੰਕਰ

10/02/2019 9:45:13 AM

ਵਾਸ਼ਿੰਗਟਨ (ਭਾਸ਼ਾ)— ਵਿਦੇਸ਼ ਮੰਤਰੀ ਸੁਬਰਾਮਣੀਅਮ ਜੈਸ਼ੰਕਰ ਅਮਰੀਕਾ ਦੌਰੇ 'ਤੇ ਹਨ। ਇੱਥੇ ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇ ਰੂਸ ਤੋਂ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਖਰੀਦਣ ਦੇ ਆਪਣੇ ਫੈਸਲੇ ਤੋਂ ਟਰੰਪ ਪ੍ਰਸ਼ਾਸਨ ਨੂੰ ਜਾਣੂ ਕਰਵਾ ਦਿੱਤਾ ਹੈ। ਜੈਸ਼ੰਕਰ ਨੇ ਭਰੋਸਾ ਜ਼ਾਹਰ ਕੀਤਾ ਹੈ ਕਿ ਅਮਰੀਕਾ ਇਸ ਤਰਕ ਨੂੰ ਸਮਝੇਗਾ। ਰੂਸ ਦੇ ਇਕ ਪੱਤਰਕਾਰ ਨੇ 'ਐੱਸ-400 ਟ੍ਰਾਈਅਮਫ' ਮਿਜ਼ਾਈਲ ਰੱਖਿਆ ਪ੍ਰਣਾਲੀ ਖਰੀਦਣ ਦੇ ਫੈਸਲੇ ਕਾਰਨ ਭਾਰਤ 'ਤੇ ਸੀ.ਏ.ਏ.ਟੀ.ਐੱਸ.ਏ. ਦੇ ਤਹਿਤ ਅਮਰੀਕੀ ਪਾਬੰਦੀਆਂ ਲਗਾਏ ਜਾਣ ਦੇ ਖਦਸ਼ੇ ਦੇ ਬਾਰੇ ਵਿਚ ਸਵਾਲ ਕੀਤਾ ਸੀ। 

ਇਸ ਸਵਾਲ ਦੇ ਜਵਾਬ ਵਿਚ ਜੈਸ਼ੰਕਰ ਨੇ ਕਿਹਾ,''ਭਾਰਤ ਨੇ ਐੱਸ-400 'ਤੇ ਫੈਸਲਾ ਕਰ ਲਿਆ ਹੈ ਅਤੇ ਅਸੀਂ ਅਮਰੀਕੀ ਸਰਕਾਰ ਨਾਲ ਵੀ ਇਸ 'ਤੇ ਗੱਲ ਕੀਤੀ ਹੈ। ਮੈਂ ਉਨ੍ਹਾਂ ਨੂੰ ਸਮਝਾਉਣ ਦੀ ਆਪਣੀ ਸਮਰੱਥਾ ਨੂੰ ਲੈ ਕੇ ਆਸਵੰਦ ਹਾਂ।'' ਜੈਸ਼ੰਕਰ ਨੇ ਇਕ ਉੱਚ ਅਮਰੀਕੀ ਥਿੰਕ ਟੈਂਕ 'ਸੈਂਟਰ ਫੌਰ ਸਟ੍ਰੈਟੇਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼' ਦੇ ਦਫਤਰ ਵਿਚ ਇੱਥੇ ਕਿਹਾ,''ਮੈਨੂੰ ਆਸ ਹੈ ਕਿ ਲੋਕ ਇਹ ਗੱਲ ਸਮਝਣਗੇ ਕਿ ਖਾਸ ਕਰ ਕੇ ਇਹ ਸੌਦਾ ਸਾਡੇ ਲਈ ਕਿੰਨਾ ਮਹੱਤਵਪੂਰਨ ਹੈ। ਇਸ ਲਈ ਮੈਨੂੰ ਲੱਗਦਾ ਹੈ ਕਿ ਮੈਨੂੰ ਕੀਤਾ ਗਿਆ ਤੁਹਾਡਾ ਇਹ ਸਵਾਲ ਕਾਲਪਨਿਕ ਹੈ।''

Vandana

This news is Content Editor Vandana