ਜੈਸ਼ੰਕਰ ਨੇ ਪੋਂਪਿਓ ਨਾਲ ਖੇਤਰੀ ਤੇ ਗਲੋਬਲ ਮੁੱਦਿਆਂ ''ਤੇ ਕੀਤੀ ਚਰਚਾ

10/01/2019 9:51:29 AM

ਵਾਸ਼ਿੰਗਟਨ (ਵਾਰਤਾ)— ਭਾਰਤੀ ਵਿਦੇਸ਼ ਮੰਤਰੀ ਡਾਕਟਰ ਸੁਬਰਾਮਣੀਅਮ ਜੈਸ਼ੰਕਰ ਨੇ ਅਮਰੀਕੀ ਦੌਰੇ ਦੌਰਾਨ ਆਪਣੇ ਹਮਰੁਤਬਾ ਮਾਈਕ ਪੋਂਪਿਓ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਦੋਹਾਂ ਨੇ ਵਿਭਿੰਨ ਖੇਤਰੀ ਅਤੇ ਗਲੋਬਲ ਮੁੱਦਿਆਂ 'ਤੇ ਮਹੱਤਵਪੂਰਨ ਚਰਚਾ ਕੀਤੀ। ਜੈਸ਼ੰਕਰ ਨੇ ਮੰਗਲਵਾਰ ਨੂੰ ਟਵੀਟ ਕੀਤਾ,''ਦੋਹਾਂ ਦੇਸ਼ਾਂ ਵਿਚਾਲੇ ਦੋ-ਪੱਖੀ ਸੰਬੰਧਾਂ ਨੂੰ ਹੋਰ ਅੱਗੇ ਵਧਾਉਣ 'ਤੇ ਧਿਆਨ ਕੇਂਦਰਿਤ ਕਰਦਿਆਂ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਦੇ ਨਾਲ ਸਾਰਥਕ ਗੱਲਬਾਤ ਹੋਈ। ਖੇਤਰੀ ਅਤੇ ਗਲੋਬਲ ਮੁੱਦਿਆਂ 'ਤੇ ਵੀ ਚਰਚਾ ਹੋਈ।'' 

 

ਉਨ੍ਹਾਂ ਨੇ ਕਿਹਾ ਕਿ ਇਕ ਪ੍ਰਮੱਖ ਹਿੱਸੇਦਾਰੀ ਨੂੰ ਲਗਾਤਾਰ ਵਧਾਉਣ ਦਾ ਸਵਾਗਤ ਕੀਤਾ ਗਿਆ। ਵਿਦੇਸ਼ ਮੰਤਰੀ ਦੇ ਆਪਣੇ ਅਮਰੀਕੀ ਦੌਰੇ ਦੌਰਾਨ ਅਮਰੀਕਾ ਦੇ ਰੱਖਿਆ ਮੰਤਰੀ ਮਾਰਕ ਐਸਪਰ ਅਤੇ ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਰੌਬਰਟ ਓ ਬ੍ਰਾਇਨ ਨਾਲ ਵੀ ਮੁਲਾਕਾਤ ਕਰਨ ਦੀ ਸੰਭਾਵਨਾ ਹੈ। ਕਾਰਨੇਗੀ ਐਂਡਾਉਮੈਂਟ ਫੌਰ ਇੰਟਰਨੈਸ਼ਨਲ ਪੀਸ ਵੱਲੋਂ ਆਯੋਜਿਤ ਇਕ ਪ੍ਰੋਗਰਾਮ ਵਿਚ ਜੈਸ਼ੰਕਰ ਨੇ ਕਿਹਾ ਕਿ ਵਪਾਰ ਨਾਲ ਸੰਬੰਧਤ ਜ਼ਿਆਦਾਤਰ ਵਿਵਾਦ ਅਮਰੀਕਾ ਨਾਲ ਹੱਲ ਕਰਨ ਯੋਗ ਹਨ।

Vandana

This news is Content Editor Vandana