ਔਰਤ ਨੇ ਪੀ.ਐੱਮ.ਮੋਦੀ ਨੂੰ ਦਿੱਤਾ ਜਨਮਦਿਨ ਦਾ ਅਨੋਖਾ ਤੋਹਫਾ, ਵੀਡੀਓ ਵਾਇਰਲ

09/18/2018 2:27:58 PM

ਨਵੀਂ ਦਿੱਲੀ— ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਆਪਣਾ 68ਵਾਂ ਜਨਮਦਿਨ ਸੈਲੀਬ੍ਰੇਟ ਕੀਤਾ। ਜਿੱਥੇ ਦੇਸ਼ ਅਤੇ ਦੁਨੀਆ ਤੋਂ ਲੱਖਾਂ ਲੋਕਾਂ ਨੇ ਪੀ.ਐੱਮ. ਨੂੰ ਜਨਮਦਿਨ ਦੀ ਵਧਾਈ ਦਿੱਤੀ ਤਾਂ ਉੱਥੇ ਹੀ ਭਾਰਤੀ ਪੈਰਾ ਜੰਪਰ ਸ਼ੀਤਲ ਮਹਾਜਨ ਨੇ ਮੋਦੀ ਨੂੰ ਇਕ ਖਾਸ ਤੋਹਫਾ ਦਿੱਤਾ ਹੈ।

ਮਹਾਜਨ ਨੇ ਸੋਮਵਾਰ ਨੂੰ ਅਮਰੀਕਾ ਦੇ ਸ਼ਿਕਾਗੋ 'ਚ 13 ਹਜ਼ਾਰ ਫੁੱਟ ਦੀ ਉਚਾਈ ਤੋਂ ਇਕ ਵਿਮਾਨ 'ਚੋਂ ਪ੍ਰਧਾਨ ਮੰਤਰੀ ਲਈ ਜਨਮਦਿਨ ਦੀ ਵਧਾਈ ਦਾ ਸੰਦੇਸ਼ ਹੱਥ 'ਚ ਲੈ ਕੇ ਛਲਾਂਗ ਲਗਾਈ। ਉਨ੍ਹਾਂ ਦੇ ਇਸ ਸਫਲ ਕਾਰਨਾਮੇ ਤੋਂ ਬਾਅਦ ਇਸ ਅਨੋਖੇ ਜਨਮਦਿਨ ਸੰਦੇਸ਼ ਦੀ ਵੀਡੀਓ ਫੇਸਬੁੱਕ 'ਤੇ ਅਪਲੋਡ ਕੀਤੀ ਗਈ।

ਪਦਮ ਸ਼੍ਰੀ ਪੁਰਸਕਾਰ ਵਿਜੇਤਾ ਮਹਾਜਨ ਨੇ ਲਿਖਿਆ ਕਿ ਉਹ ਪਿਛਲੇ ਚਾਰ ਸਾਲ ਤੋਂ ਮੋਦੀ ਨਾਲ ਮਿਲਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਸਫਲਤਾ ਨਹੀਂ ਮਿਲੀ ਹੈ। ਉਨ੍ਹਾਂ ਨੇ ਆਪਣੇ ਸੰਦੇਸ਼ 'ਚ ਲਿਖਿਆ ਕਿ ਮੈਂ ਪਿਛਲੇ ਚਾਰ ਸਾਲਾਂ ਤੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੀ ਕੋਸ਼ਿਸ਼ ਕਰ ਰਹੀ ਹਾਂ ਪਰ ਉਨ੍ਹਾਂ ਦੇ ਦਫਤਰ ਤੋਂ ਕੋਈ ਜਵਾਬ ਨਹੀਂ ਆਇਆ। ਮੈਨੂੰ ਇਸ ਕਾਰਨਾਮੇ ਦੇ ਬਾਅਦ ਕੋਈ ਜਵਾਬ ਮਿਲਣ ਦੀ ਉਮੀਦ ਹੈ।