ਸੰਘ ਦੀ ਤਾਲਮੇਲ ਬੈਠਕ 17 ਅਪ੍ਰੈਲ ਨੂੰ ਪੁਣੇ ਵਿਖੇ ਹੋਵੇਗੀ ਆਯੋਜਿਤ

04/24/2018 10:00:57 AM

ਪੁਣਾ— ਦੇਸ਼ ਵਿਚ ਦਲਿਤ, ਰੋਜ਼ਗਾਰ ਅਤੇ ਔਰਤਾਂ ਦੀ ਸੁਰੱਖਿਆ ਦੇ ਵਿਸ਼ੇ 'ਤੇ ਉਠ ਰਹੇ ਸਵਾਲਾਂ ਦਰਮਿਆਨ ਰਾਸ਼ਟਰੀ ਸਵੈਮ-ਸੇਵਕ ਸੰਘ ਦੀ ਸਰਬ ਭਾਰਤੀ ਤਾਲਮੇਲ ਬੈਠਕ ਵਿਚ ਭਾਜਪਾ ਸਮੇਤ ਉਸਦੇ ਸਭ ਸਹਿਯੋਗੀ ਸੰਗਠਨਾਂ ਅਤੇ ਸੀਨੀਅਰ ਪ੍ਰਚਾਰਕਾਂ ਨੇ 'ਵਿਚਾਰਧਾਰਾ ਅਤੇ ਪਹੁੰਚ' ਦਾ ਘੇਰਾ ਵਧਾਉਣ 'ਤੇ ਜ਼ੋਰ ਦਿੱਤਾ। ਪੁਣੇ ਵਿਚ ਹੋਈ ਸੰਘ ਦੀ ਇਸ ਬੈਠਕ ਨੂੰ ਅਹਿਮ ਮੰਨਿਆ ਜਾ ਰਿਹਾ ਹੈ, ਕਿਉਂਕਿ ਇਸ ਪੱਧਰ ਦੀ ਤਾਲਮੇਲ ਵਾਲੀ ਬੈਠਕ ਲਗਭਗ 10 ਸਾਲ ਪਿੱਛੋਂ ਆਯੋਜਿਤ ਕੀਤੀ ਗਈ ਹੈ। 
ਬੈਠਕ ਵਿਚ ਸਭ ਸੰਗਠਨਾਂ ਨੂੰ ਨੌਜਵਾਨਾਂ, ਕਮਜ਼ੋਰ ਵਰਗਾਂ ਅਤੇ ਔਰਤਾਂ ਨੂੰ ਸ਼ਕਤੀਸ਼ਾਲੀ ਬਣਾਉਣ ਅਤੇ ਉਨ੍ਹਾਂ ਤੱਕ ਪਹੁੰਚ ਕਾਇਮ ਕਰਨ ਸਬੰਧੀ ਅਹਿਮ ਜ਼ਿੰਮੇਵਾਰੀ ਦਿੱਤੀ ਗਈ।  2025 ਵਿਚ ਆ ਰਹੇ ਸ਼ਤਾਬਦੀ ਸਾਲ ਨੂੰ ਵੇਖਦਿਆਂ ਸੰਘ ਪੂਰੇ ਦੇਸ਼ ਵਿਚ ਆਪਣਾ ਪਸਾਰ ਕਰਨਾ ਚਾਹੁੰਦਾ ਹੈ। ਸੰਘ 2019 ਦੀਆਂ ਲੋਕ ਸਭਾ ਚੋਣਾਂ ਨੂੰ ਅਤਿਅੰਤ ਅਹਿਮ ਮੰਨਦਾ ਹੈ, ਕਿਉਂਕਿ ਇਨ੍ਹਾਂ ਚੋਣਾਂ ਵਿਚ ਭਾਜਪਾ ਦੀ ਜਿੱਤ ਨਾਲ ਉਸਨੂੰ ਪੂਰੇ ਦੇਸ਼ ਵਿਚ ਪਸਾਰ ਕਰਨ ਵਿਚ ਮਦਦ ਮਿਲੇਗੀ। ਆਰ. ਐੱਸ. ਐੱਸ. ਦੇ ਇਕ ਸੀਨੀਅਰ ਅਹੁਦੇਦਾਰ ਨੇ ਦੱਸਿਆ ਕਿ ਸੰਘ ਦੀ ਸਰਬ ਭਾਰਤੀ ਤਾਲਮੇਲ ਬੈਠਕ 17 ਅਪ੍ਰੈਲ ਨੂੰ ਪੁਣੇ ਵਿਖੇ ਆਯੋਜਿਤ ਕੀਤੀ ਗਈ ਸੀ।