ਪਤਨੀ ਨੇ ਅਦਾਲਤ 'ਚ ਦਰਜ ਕਰਾਈ ਪਟੀਸ਼ਨ, ਸੁਣਵਾਈ ਤੋਂ ਭੜਕੇ ਪਤੀ ਨੇ ਤੋੜੀ ਜੱਜ ਦੀ ਕਾਰ

06/23/2023 2:07:16 PM

ਪਤਨਮਤਿੱਟਾ (ਕੇਰਲ), (ਭਾਸ਼ਾ)- ਕੇਰਲ ’ਚ ਪਤਨਮਤਿੱਟਾ ਜ਼ਿਲੇ ਦੇ ਤਿਰੁਵੱਲਾ ’ਚ ਇਕ ਵਿਅਕਤੀ ਨੇ ਇਕ ਫੈਮਲੀ ਕੋਰਟ ਦੇ ਜੱਜ ਦੀ ਕਾਰ ਤੋੜ ਦਿੱਤੀ। ਉਹ ਪਰਿਵਾਰਕ ਝਗੜੇ ਦੀ ਸੁਣਵਾਈ ਤੋਂ ਨਾਖੁਸ਼ ਸੀ। ਪੁਲਸ ਨੇ ਦੱਸਿਆ ਕਿ 55 ਸਾਲਾ ਵਿਅਕਤੀ ਅਦਾਲਤ ਦੀ ਸੁਣਵਾਈ ਦੌਰਾਨ ਗੁੱਸੇ ’ਚ ਆ ਗਿਆ ਅਤੇ ਅਦਾਲਤ ਤੋਂ ਬਾਹਰ ਆ ਕੇ ਉਸ ਨੇ ਜੱਜ ਦੀ ਕਾਰ ’ਤੇ ਆਪਣਾ ਗੁੱਸਾ ਕੱਢਿਆ, ਜੋ ਬੁੱਧਵਾਰ ਨੂੰ ਇੱਥੇ ਤਿਰੁਵੱਲਾ ਅਦਾਲਤੀ ਕੰਪਲੈਕਸ ਦੇ ਅੰਦਰ ਖੜ੍ਹੀ ਸੀ।

ਇਹ ਵੀ ਪੜ੍ਹੋ– ਏਸ਼ੀਆ ਦੀ ਪਹਿਲੀ ਕੁੜੀ ਜਿਸ ਨਾਲ ਹੋਇਆ ਇਹ ਕਰਿਸ਼ਮਾ, ਹਾਦਸੇ 'ਚ ਦੋਵੇਂ ਹੱਥ ਗੁਆਉਣ ਵਾਲੀ ਸ਼੍ਰੇਆ ਨੂੰ ਮਿਲੀ ਨਵੀਂ ਜ਼ਿੰਦਗੀ

ਟੀ. ਵੀ. ਚੈਨਲਾਂ ’ਤੇ ਵਿਖਾਈ ਗਈ ਫੁਟੇਜ ਅਨੁਸਾਰ, ਉਸ ਨੇ ਕਾਰ ਦੀਆਂ ਸਾਰੀਆਂ ਬਾਰੀਆਂ ਤੋੜ ਦਿੱਤੀਆਂ ਅਤੇ ਵਿੰਡ ਸਕਰੀਨ ਨੂੰ ਵੀ ਨੁਕਸਾਨ ਪਹੁੰਚਾਇਆ। ਮੁਲਜ਼ਮ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਆਪਣੀ ਪਤਨੀ ਨਾਲ ਝਗੜੇ ’ਚ ਖੁਦ ਆਪਣੀ ਪੈਰਵੀ ਕਰ ਰਹੇ ਮੁਲਜ਼ਮ ਨੇ ਦਾਅਵਾ ਕੀਤਾ ਕਿ ਉਸ ਨੂੰ ਅਦਾਲਤ ਤੋਂ ਨਿਆਂ ਨਹੀਂ ਮਿਲ ਰਿਹਾ ਹੈ। ਉਸ ਦੀ ਪਤਨੀ ਨੇ ਅਦਾਲਤ ’ਚ ਤਲਾਕ ਦੀ ਪਟੀਸ਼ਨ ਦਰਜ ਕਰਵਾਈ ਸੀ। ਪੁਲਸ ਅਧਿਕਾਰੀ ਨੇ ਕਿਹਾ ਕਿ ਉਹ ਦੋਸ਼ ਲਾ ਰਿਹਾ ਹੈ ਕਿ ਉਸ ਦੀ ਪਤਨੀ ਦਾ ਵਕੀਲ ਅਤੇ ਜੱਜ ਮਿਲ ਕੇ ਉਸ ਖਿਲਾਫ ਕੰਮ ਕਰ ਰਹੇ ਹਨ ਅਤੇ ਉਸ ਦਾ ਪੱਖ ਸਹੀ ਢੰਗ ਨਾਲ ਸੁਣਿਆ ਨਹੀਂ ਜਾ ਰਿਹਾ ਹੈ।

ਇਹ ਵੀ ਪੜ੍ਹੋ– ਹੁਣ X-Ray ਤੇ CT Scan ਸਕੈਨ ਨਾਲ ਨਹੀਂ ਸਗੋਂ Eye ਸਕੈਨਿੰਗ ਨਾਲ ਹੋਵੇਗੀ ਬੀਮਾਰੀਆਂ ਦੀ ਪਛਾਣ!

Rakesh

This news is Content Editor Rakesh