ਭੋਜਪੁਰੀ ਅਭਿਨੇਤਰੀ ਦਾ ਡਾਂਸ ਦੇਖ ਕੇ ਬੇਕਾਬੂ ਹੋਏ ਲੋਕ, ਲਾਠੀਚਾਰਜ

09/19/2017 8:40:02 AM

ਪਟਨਾ - ਪਟਨਾ 'ਚ ਦੁਸਹਿਰੇ ਦੇ ਮੇਲੇ ਮੌਕੇ ਐਤਵਾਰ ਨੂੰ ਗਾਂਧੀ ਮੈਦਾਨ ਵਿਚ ਪਟਨਾ ਪਰਮੰਡਲ ਪ੍ਰਸ਼ਾਸਨ ਵਲੋਂ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਸ਼ਾਮ ਨੂੰ ਭੋਜਪੁਰੀ ਅਭਿਨੇਤਰੀ ਰਾਣੀ ਚੈਟਰਜੀ ਦਾ ਡਾਂਸ ਪ੍ਰੋਗਰਾਮ ਸੀ। ਉਸ ਦੇ ਡਾਂਸ ਦੌਰਾਨ ਲੋਕ ਬੇਕਾਬੂ ਹੋ ਗਏ ਤੇ ਮੰਚ 'ਤੇ ਪਾਣੀ ਦੀਆਂ ਬੋਤਲਾਂ ਤੇ ਚੱਪਲਾਂ ਸੁੱਟਣ ਲੱਗ ਪਏ। ਦਰਸ਼ਕਾਂ ਦੇ ਹੰਗਾਮੇ ਨੂੰ ਦੇਖਦੇ ਹੋਏ ਹਾਲਾਤ ਨੂੰ ਕਾਬੂ ਕਰਨ ਲਈ ਪੁਲਸ ਨੂੰ ਪ੍ਰੋਗਰਾਮ ਦੌਰਾਨ ਲਾਠੀਚਾਰਜ ਕਰਨਾ ਪਿਆ।